ਬਲੱਡ ਪ੍ਰੈਸ਼ਰ ਕਾਰਨ ਸਰੀਰ ''ਚ ਆਏ ਇਨ੍ਹਾਂ ਬਦਲਾਵਾਂ ਨੂੰ ਨਾ ਕਰੋ ਨਜ਼ਰਅੰਦਾਜ਼

12/05/2017 6:20:26 PM

ਨਵੀਂ ਦਿੱਲੀ— ਇਸ ਭੱਜ ਦੋੜ-ਭਰੀ ਜ਼ਿੰਦਗੀ 'ਚ ਵਿਅਕਤੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ। ਇਨ੍ਹਾਂ ਵਿਚੋਂ ਇਕ ਹੈ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ। ਅੱਜਕਲ ਹਰ 5 ਵਿਚੋਂ 3 ਲੋਕ ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਬਹੁਤ ਸਾਰੇ ਲੋਕ ਇਸ ਬੀਮਾਰੀ ਨੂੰ ਅਨਦੇਖਿਆਂ ਕਰ ਦਿੰਦੇ ਹਨ। ਜਿਸ ਤੋਂ ਬਾਅਦ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਕਿ ਆਪਣੀ ਸਿਹਤ ਵੱਲ ਧਿਆਨ ਦਿਓ ਅਤੇ ਸਰੀਰਕ ਬਦਲਾਵਾਂ ਨੂੰ ਪਹਿਚਾਨੋ। ਆਓ ਜਾਣਦੇ ਹਾਂ ਹਾਈ ਬਲੱਡ ਪ੍ਰੈਸ਼ਰ ਦੇ ਲੱਛਣ
1. ਬੀਮਾਰੀ ਦੀ ਸ਼ੁਰੂਆਤ 
ਹਾਈ ਬਲੱਡ ਪ੍ਰੈਸ਼ਰ ਵਿਚ ਸਭ ਤੋਂ ਪਹਿਲਾਂ ਵਿਅਕਤੀ ਦੇ ਸਿਰ ਦੇ ਪਿੱਛੇ ਅਤੇ ਗਰਦਨ 'ਚ ਦਰਦ ਹੋਣ ਲੱਗਦਾ ਹੈ। ਅਸੀਂ ਇਸ ਨੂੰ ਛੋਟੀ ਜਿਹੀ ਗੱਲ ਸਮੱਝ ਕੇ ਨਜ਼ਰਅੰਦਾਜ ਕਰ ਦਿੰਦੇ ਹਾਂ। 
2. ਦਿਲ ਦੀ ਧੜਕਣ ਦਾ ਤੇਜ਼ ਹੋਣਾ
ਦਿਲ ਦੀ ਧੜਕਣ ਦਾ ਇਕਦਮ ਤੇਜ਼ ਹੋ ਜਾਣਾ,ਦਿਲ 'ਚ ਦਰਦ ਵਰਗੇ ਲੱਛਣ ਹੋਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਜਿਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। 
3. ਹਰ ਸਮੇਂ ਗੁੱਸੇ 'ਚ ਰਹਿਣਾ
ਇਸ ਬੀਮਾਰੀ ਨਾਲ ਬੀਮਾਰ ਵਿਅਕਤੀ ਜ਼ਰੂਰਤ ਤੋਂ ਜ਼ਿਆਦਾ ਗੁੱਸੇ 'ਚ ਰਹਿੰਦਾ ਹੈ। ਗੱਲ-ਗੱਲ 'ਤੇ ਚਿੜਚਿੜਾ ਹੋਣ ਲੱਗਦਾ ਹੈ। ਉਸ ਦੀ ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ।
4. ਚੱਕਰ ਆਉਣਾ
ਸਰੀਰਕ ਕਮਜ਼ੋਰੀ ਕਾਰਨ ਚੱਕਰ ਆਉਣ ਲੱਗਦੇ ਹਨ, ਅਜਿਹਾ ਬਲੱਡ ਪ੍ਰੈਸ਼ਰ ਦੀ ਗੜਬੜੀ ਦੀ ਵਜ੍ਹਾ ਨਾਲ ਵੀ ਹੋ ਸਕਦਾ ਹੈ। ਜ਼ਿਆਦਾ ਦਿਨਾਂ ਤੱਕ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। 
5. ਜਲਦੀ ਥਕਾਵਟ ਮਹਿਸੂਸ ਹੋਣਾ
ਥੋੜ੍ਹਾ ਜਿਹਾ ਕੰਮ ਕਰਨ ਦੇ ਬਾਅਦ ਥਕਾਵਟ ਮਹਿਸੂਸ ਹੋਣ ਲੱਗੇ, ਪੌੜੀਆਂ ਚੜ੍ਹਣ 'ਚ ਸਮੱਸਿਆ ਅਤੇ ਚਲਣ ਫਿਰਣ 'ਤੇ ਸਾਹ ਫੁੱਲਦਾ ਹੋਵੇ ਤਾਂ ਬਲੱਡ ਪ੍ਰੈਸ਼ਰ ਚੈੱਕ ਕਰਵਾਓ।