ਥਾਈਰਾਈਡ ਹੋਣ ''ਤੇ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ

10/03/2017 12:11:46 PM

ਨਵੀਂ ਦਿੱਲੀ— ਥਾਈਰਾਈਡ ਇਕ ਅਜਿਹੀ ਸਮੱਸਿਆ ਹੈ ਜੋ ਅੱਜਕਲ ਕਾਫੀ ਲੋਕਾਂ ਵਿਚ ਆਮ ਦੇਖਣ ਨੂੰ ਮਿਲਦੀ ਹੈ। ਇਸ ਵਿਚ ਥਾਈਰਾਈਡ ਗਲੈਂਡ੍ਰਸ ਸਾਡੇ ਸਰੀਰ ਵਿਚ ਆਇਓਡੀਨ ਲੈ ਕੇ ਥਾਈਰਾਈਡ ਹਾਰਮੋਨ ਨੂੰ ਪੈਦਾ ਕਰਦੇ ਹਨ ਜੋ ਸਰੀਰ ਵਿਚ ਮੈਟਾਬਾਲੀਜ਼ਮ ਨੂੰ ਬਣਾਈ ਰੱਖਣ ਵਿਚ ਮਦਦ ਕਰਦੇ ਹਨ ਪਰ ਜਦੋਂ ਸਰੀਰ ਵਿਚ ਇਨ੍ਹਾਂ ਹਾਰਮੋਨਸ ਦੀ ਮਾਤਰਾ ਵਧ ਜਾਂਦੀ ਹੈ ਤਾਂ ਥਾਈਰਾਈਡ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਸਰੀਰ ਦੇ ਅੰਗਾਂ ਵਿਚ ਸੋਜ ਆ ਜਾਂਦੀ ਹੈ ਅਤੇ ਭਾਰ ਵੀ ਵਧਣ ਲੱਗਦਾ ਹੈ। ਇਸ ਤੋਂ ਇਲਾਵਾ ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਅਜਿਹੇ ਵਿਚ ਥਾਈਰਾਈਡ ਹੋਣ 'ਤੇ ਖਾਣ-ਪੀਣ ਦੀਆਂ ਕੁਝ ਚੀਜ਼ਾਂ 'ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਥਾਈਰਾਈਡ ਹੋਣ 'ਤੇ ਕਿਹੜੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
1. ਆਓਡੀਨ ਨਮਕ
ਥਾਈਰਾਈਡ ਦੇ ਰੋਗੀ ਨੂੰ ਅਜਿਹੇ ਨਮਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਿਸ ਵਿਚ ਜ਼ਿਆਦਾ ਮਾਤਰਾ ਵਿਚ ਆਇਓਡੀਨ ਹੁੰਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਚੀਜ਼ਾਂ ਵਿਚ ਜ਼ਿਆਦਾ ਆਇਓਡੀਨ ਹੋਵੇ, ਉਸ ਨੂੰ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। 
2. ਕੈਫੀਨ 
ਥਾਈਰਾਈਡ ਦੀ ਵਜ੍ਹਾ ਨਾਲ ਸੋਜ ਦੇ ਨਾਲ-ਨਾਲ ਬੇਚੈਨੀ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਵੀ ਹੋ ਜਾਂਦੀ ਹੈ। ਅਜਿਹੇ ਵਿਚ ਰੋਗੀ ਨੂੰ ਚਾਹ, ਕੌਫੀ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ। 
3. ਵਨਸਪਤੀ ਘਿਓ
ਜ਼ਿਆਦਾਤਰ ਘਰਾਂ ਵਿਚ ਖਾਣਾ ਬਣਾਉਣ ਲਈ ਵਨਸਪਤੀ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਡਾਲਡਾ ਘਿਓ ਵੀ ਕਹਿੰਦੇ ਹਨ। ਇਸ ਨਾਲ ਸਰੀਰ ਵਿਚ ਕੋਲੈਸਟਰੋਲ ਲੇਵਲ ਵੀ ਸੰਤੁਲਿਤ ਹੁੰਦਾ ਹੈ ਨਾਲ ਹੀ ਇਹ ਥਾਈਰਾਈਡ ਦੀ ਸਮੱਸਿਆ ਵੀ ਵਧਾ ਦਿੰਦਾ ਹੈ। 
4. ਮੀਟ 
ਥਾਈਰਾਈਡ ਦੇ ਰੋਗੀਆਂ ਨੂੰ ਮੀਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਵਿਚ ਕਾਫੀ ਜ਼ਿਆਦਾ ਮਾਤਰਾ ਵਿਚ ਸੈਚੁਰੇਟੇਡ ਫੈਟ ਹੁੰਦਾ ਹੈ। ਜੋ ਭਾਰ ਤੇਜ਼ੀ ਨਾਲ ਵਧਾਉਂਦਾ ਹੈ। ਇਸ ਤੋਂ 
ਇਲਾਵਾ ਥਾਈਰਾਈਡ ਰੋਗੀ ਦੁਆਰਾ ਮੀਟ ਖਾਣ ਨਾਲ ਉਸ ਦੇ ਸਰੀਰ ਵਿਚ ਜਲਣ ਦੀ ਸਮੱਸਿਆ ਹੋ ਜਾਂਦੀ ਹੈ।
5. ਸ਼ਰਾਬ 
ਸ਼ਰਾਬ ਦੀ ਵਰਤੋਂ ਕਰਨ ਨਾਲ ਥਾਈਰਾਈਡ ਦੀ ਸਮੱਸਿਆ ਕਾਫੀ ਵਧ ਜਾਂਦੀ ਹੈ। ਅਜਿਹੇ ਵਿਚ ਥਾਈਰਾਈਡ ਦੇ ਰੋਗੀਆਂ ਨੂੰ ਸ਼ਰਾਬ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।