ਰਾਤ ਦੇ ਸਮੇਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ ਵਧ ਸਕਦੀਆਂ ਹਨ ਪ੍ਰੇਸ਼ਾਨੀਆਂ

05/09/2018 12:36:18 PM

ਨਵੀਂ ਦਿੱਲੀ— ਕੈਲਸ਼ੀਅਮ,ਵਿਟਾਮਿਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਦਹੀਂ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਉਂਝ ਤਾਂ ਲੋਕ ਅਕਸਰ ਖਾਣੇ ਦੇ ਨਾਲ ਦਹੀਂ ਦਾ ਰਾਇਤਾ ਖਾਂਦੇ ਹਨ ਪਰ ਰਾਤ ਤੋਂ ਜ਼ਿਆਦਾ ਸਵੇਰੇ ਇਸ ਨੂੰ ਖਾਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ ਕਿਉਂਕਿ ਇਸ 'ਚ ਮੌਜੂਦ ਬੈਕਟੀਰੀਆ ਰਾਤ ਦੀ ਬਜਾਏ ਦਿਨ 'ਚ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਉਂਝ ਹੀ ਕੁਝ ਲੋਕ ਰਾਤ ਦੇ ਸਮੇਂ ਜੇ ਰਾਇਤਾ, ਲੱਸੀ ਜਾਂ ਫਿਰ ਦਹੀਂ ਨਾਲ ਬਣੀ ਕਿਸੇ ਚੀਜ਼ ਦੀ ਵਰਤੋਂ ਕਰਦੇ ਹਨ ਤਾਂ ਇਸ ਨਾਲ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂ ਸਕਦਾ ਹੈ।
ਆਓ ਜਾਣਦੇ ਹਾਂ ਕਿਹੜੇ ਕਾਰਨਾਂ ਕਰਕੇ ਨਹੀਂ ਖਾਣਾ ਚਾਹੀਦਾ ਰਾਤ ਨੂੰ ਦਹੀਂ
ਰਾਤ ਦੇ ਖਾਣੇ ਅਤੇ ਸੌਂਦੇ ਸਮੇਂ 'ਚ ਜ਼ਿਆਦਾ ਫਰਕ ਨਹੀਂ ਹੁੰਦਾ ਇਸ ਲਈ ਤਾਂ ਡਾਕਟਰ ਵੀ ਡਿਨਰ 'ਚ ਹਲਕਾ ਖਾਣਾ ਖਾਣ ਦੀ ਸਲਾਹ ਦਿੰਦੇ ਹਨ। ਰਾਤ ਨੂੰ ਖਾਣਾ-ਖਾਣ ਦੇ ਬਾਅਦ ਅਸੀਂ ਲੋਕ ਕੋਈ ਸਰੀਰਕ ਕੰਮ ਨਹੀਂ ਕਰਦੇ, ਜਿਸ ਨਾਲ ਸਰੀਰ ਇਸ ਨੂੰ ਆਸਾਨੀ ਨਾਲ ਨਹੀਂ ਪਚਾ ਪਾਉਂਦਾ ਅਤੇ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
1. ਖਾਂਸੀ ਅਤੇ ਜੁਕਾਮ
ਰਾਤ ਦੇ ਸਮੇਂ ਦਹੀਂ ਖਾਣ ਨਾਲ ਪ੍ਰਤੀਰੋਧਕ ਸ਼ਮਤਾ ਘੱਟ ਹੁੰਦੀ ਹੈ, ਜਿਸ ਨਾਲ ਸਰੀਰ 'ਚ ਇਨਫੈਕਸ਼ਨ ਹੋਣ ਦਾ ਜ਼ਿਆਦਾ ਡਰ ਰਹਿੰਦਾ ਹੈ। ਗਲਾ ਖਰਾਬ, ਖਾਂਸੀ-ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ਜਲਦੀ ਘੇਰ ਲੈਂਦੀਆਂ ਹਨ।
2. ਸੋਜ਼ ਦੀ ਪ੍ਰੇਸ਼ਾਨੀ
ਗਠੀਆ, ਜੋੜ੍ਹਾਂ ਦਾ ਦਰਦ ਜਾਂ ਫਿਰ ਕਿਸੇ ਹੋਰ ਕਾਰਨ ਜੇ ਸਰੀਰ 'ਚ ਸੋਜ ਹੈ ਤਾਂ ਰਾਤ ਦੇ ਸਮੇਂ ਦਹੀਂ ਨਾ ਖਾਓ। ਇਸ ਨਾਲ ਸੋਜ ਘੱਟ ਹੋਣ ਦੀ ਬਜਾਏ ਵਧਣ ਲੱਗਦੀ ਹੈ।
3. ਪਾਚਨ ਕਿਰਿਆ 'ਚ ਗੜਬੜੀ
ਖਾਣੇ ਨੂੰ ਆਸਾਨੀ ਨਾਲ ਪਚਾਉਣ ਲਈ ਪਾਚਨ ਕਿਰਿਆ ਦਾ ਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਰਾਤ ਨੂੰ ਜੇ ਤੁਸੀਂ ਦਹੀਂ ਖਾਂਦੇ ਹੋ ਤਾਂ ਇਸ ਨਾਲ ਪਾਚਨ ਸ਼ਕਤੀ ਘੱਟ ਪੈ ਜਾਂਦੀ ਹੈ, ਜਿਸ ਨਾਲ ਸਿਹਤ ਨਾਲ ਜੁੜੀਆਂ ਪ੍ਰੇਸ਼ਾਨੀਆਂ ਆਉਣ ਲੱਗਦੀਆਂ ਹਨ।
4. ਜੋੜ੍ਹਾਂ 'ਚ ਦਰਦ
ਜਿਨ੍ਹਾਂ ਲੋਕਾਂ ਨੂੰ ਜੋੜ੍ਹਾਂ ਦੇ ਦਰਦ ਦੀ ਪ੍ਰੇਸ਼ਾਨੀ ਹੈ ਉਨ੍ਹਾਂ ਨੂੰ ਰਾਤ ਦੇ ਸਮੇਂ ਦਹੀਂ ਨਹੀਂ ਖਾਣਾ ਚਾਹੀਦਾ। ਇਸ ਸਮੇਂ ਦਹੀਂ ਖਾਣ ਨਾਲ ਸਰੀਰ 'ਚ ਐਸਿਡ ਜਮ੍ਹਾ ਹੋਣ ਲੱਗਦਾ ਹੈ, ਜਿਸ ਨਾਲ ਗਠੀਏ ਦਾ ਦਰਦ ਘੱਟ ਹੋਣ ਦੀ ਬਜਾਏ ਵਧਣਾ ਸ਼ੁਰੂ ਹੋ ਜਾਂਦਾ ਹੈ।


Related News