ਗਰਭ ਅਵਸਥਾ ਵਿਚ ਭੁੱਲ ਕੇ ਵੀ ਨਾ ਕਰੋ ਇਸ ਡ੍ਰਿੰਕ ਦੀ ਵਰਤੋ

09/29/2017 6:20:04 PM

ਨਵੀਂ ਦਿੱਲੀ— ਮਾਂ ਬਣਨਾ ਹਰ ਵਿਆਹੁਤਾ ਔਰਤ ਦਾ ਸੁਪਨਾ ਹੁੰਦਾ ਹੈ ਪਰ ਬਦਲਦੇ ਲਾਈਫਸਟਾਈਲ ਵਿਚ ਜ਼ਿਆਦਾਤਰ ਔਰਤਾਂ ਨੂੰ ਗਰਭ ਅਵਸਥਾ ਵਿਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਹੈ ਖਾਣ-ਪੀਣ ਦੀਆਂ ਗਲਤ ਆਦਤਾਂ। ਅਸਲ ਵਿਚ ਅੱਜਕਲ ਲੜਕੀਆਂ ਫਾਸਟਫੂਡ ਅਤੇ ਕੋਲਡ ਡ੍ਰਿੰਕ ਦੀ ਜ਼ਿਆਦਾ ਵਰਤੋਂ ਕਰਦੀਆਂ ਹਨ, ਜੋ ਕਿ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ। 
ਕੋਲਡ ਡ੍ਰਿੰਕ ਦੀ ਜ਼ਿਆਦਾ ਵਰਤੋਂ ਕਰਨ ਨਾਲ ਵਿਆਹ ਦੇ ਬਾਅਦ ਔਰਤਾਂ ਨੂੰ ਮਾਂ ਬਣਨ ਵਿਚ ਦਿੱਕਤ ਆ ਸਕਦੀ ਹੈ। ਕੁਝ ਔਰਤਾਂ ਤਾਂ ਕੋਲਡ੍ਰਿੰਕ ਅਤੇ ਸਮੋਕਿੰਗ ਦੋਵੇਂ ਹੀ ਕਰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸਮੋਕਿੰਗ ਵਿਚ ਅਲਕੋਹਲ ਅਤੇ ਕੋਲਡ ਡ੍ਰਿੰਕ ਵਿਚ ਵਿਚ ਸੋਡਾ ਗੈਸ ਹੁੰਦੀ ਹੈ ਜਿਸ ਦਾ ਸਿੱਧਾ ਅਸਰ ਗਰਭਵਤੀ ਹੋਣ ਵਿਚ ਮੁਸ਼ਕਲ ਪੈਦਾ ਹੁੰਦੀ ਹੈ। ਕਈ ਸੋਧਾ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। 
ਜੇ ਤੁਸੀਂ ਵੀ ਚਾਹੁੰਦੀ ਹੋ ਕਿ ਤੁਹਾਡੀ ਵਿਆਹੁਤਾ ਜ਼ਿੰਦਗੀ ਖੁਸ਼ਹਾਲ ਰਹੇ ਤਾਂ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਨਾ ਕਰੋ। ਇਸ ਤੋਂ ਇਲਾਵਾ ਆਪਣੀ ਡਾਈਟ ਵਿਚ ਹਰੀ ਸਬਜ਼ੀਆਂ ਨੂੰ ਸ਼ਾਮਲ ਕਰੋ ਅਤੇ ਖੁਦ ਨੂੰ ਫਿੱਟ ਰੱਖਣ ਲਈ ਕਸਰਤ ਕਰੋ।