ਦੰਦ ਦਰਦ ਨੂੰ ਨਾ ਕਰੋ ਨਜ਼ਰਅੰਦਾਜ, ਅਪਣਾਓ ਇਹ ਅਸਰਦਾਰ ਨੁਸਖੇ

08/19/2017 6:18:30 PM

ਨਵੀਂ ਦਿੱਲੀ— ਦੰਦਾਂ ਵਿਚ ਦਰਦ ਹੋਣਾ ਅੱਜਕਲ ਆਮ ਸਮੱਸਿਆ ਹੋ ਗਈ ਹੈ।  ਪਹਿਲਾਂ ਤਾਂ ਸਿਰਫ ਇਹ ਸਮੱਸਿਆ ਵੱਡੇ ਲੋਕਾਂ ਵਿਚ ਦੇਖਣ ਨੂੰ ਮਿਲਦੀ ਸੀ ਪਰ ਹੁਣ ਤਾਂ ਅੱਜਕਲ ਛੋਟੇ ਛੋਟੇ ਬੱਚਿਆਂ ਅਤੇ ਘੱਟ ਉਮਰ ਦੇ ਲੋਕਾਂ ਦੇ ਦੰਦਾਂ ਵਿਚ ਵੀ ਦਰਦ ਹੋਣ ਲੱਗਦਾ ਹੈ। ਇਸ ਦਾ ਕਾਰਨ ਜ਼ਿਆਦਾ ਮਿੱਠਾ ਖਾਣਾ, ਦੰਦਾਂ ਦੀ ਸਾਫ-ਸਫਾਈ ਨਾ ਰੱਖਣਾ ਅਤੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਹੋਣਾ ਹੈ। ਦੰਦਾਂ ਵਿਚ ਦਰਦ ਹੋਣ 'ਤੇ ਕਾਫੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਲੋਕ ਡੈਟਿਸਟ ਕੋਲ ਜਾਂਦੇ ਹਨ ਪਰ ਕੁਝ ਘਰੇਲੂ ਨੁਸਖਿਆ ਕਰਕੇ ਵੀ ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਆਸਾਨ ਨੁਸਖਿਆ ਬਾਰੇ
1. ਆਈਸ ਕਿਊਬ 
ਦੰਦ ਦਰਦ ਹੋਣ 'ਤੇ ਬਰਫ ਦੇ ਛੋਟੇ-ਛੋਟੇ ਟੁਕੜਿਆਂ ਨੂੰ ਕਿਸੇ ਰੁਮਾਲ ਵਿਚ ਬੰਨ ਕੇ ਸੇਕ ਕਰੋ। ਇਸ ਨਾਲ ਦਰਦ ਕਰਨ ਵਾਲੇ ਦੰਦ ਦੇ ਬਾਹਰੀ ਹਿੱਸੇ 'ਤੇ ਸੇਂਰ ਕਰੋ ਅਤੇ ਉਦੋਂ ਤੱਕ ਕਰਦੇ ਰਹੋ ਜਦੋਂ ਤੱਕ ਦੰਦ ਦਰਦ ਵਿਚ ਆਰਾਮ ਨਾ ਮਿਲ ਜਾਵੇ।
2. ਲੌਂਗ
ਇਸ ਲਈ ਲੌਂਗ ਦੇ ਇਕ ਟੁੱਕੜੇ ਨੂੰ ਦੰਦਾਂ ਵਿਚ ਰੱਖ ਲਓ ਅਤੇ ਕੁਝ ਦੇਰ ਇੰਝ ਹੀ ਰਹਿਣ ਦਿਓ। ਇਸ ਨਾਲ ਦੰਦ ਦਰਦ ਠੀਕ ਹੋ ਜਾਵੇਗਾ। ਇਸ ਤੋਂ ਇਲਾਵਾ ਉਂਗਲੀ ਦੀ ਮਦਦ ਨਾਲ ਲੌਂਗ ਦੇ ਤੇਲ ਨੂੰ ਵੀ ਦਰਦ ਕਰ ਰਹੇ ਦੰਦ 'ਤੇ ਲਗਾ ਸਕਦੇ ਹੋ।
3. ਨਮਕ ਦਾ ਪਾਣੀ
ਦੰਦ ਦਰਦ ਹੋਣ 'ਤੇ ਨਮਕ ਵਾਲੇ ਪਾਣੀ ਨਾਲ ਕੁਰਲੀ ਵੀ ਕਰ ਸਕਦੇ ਹੋ। ਇਸ ਲਈ 1ਗਲਾਸ ਪਾਣੀ ਨੂੰ ਹਲਕੇ ਕੋਸਾ ਕਰੋ। ਫਿਰ ਇਸ ਪਾਣੀ ਨਾਲ ਘੱਟੋ ਘੱਟ 7-8 ਮਿੰਟ ਲਈ ਮੂੰਹ ਵਿਚ ਰੱਖ ਕੇ ਘੁੰਮਾਓ।
4. ਪੀਨਟ ਬਟਰ
ਇਸ ਲਈ ਪੀਨਟ ਬਟਰ ਨੂੰ ਉਂਗਲੀ ਵਿਚ ਲੈ ਕੇ ਦਰਦ ਕਰ ਰਹੇ ਦੰਦ 'ਤੇ ਲਗਾਓ ਅਤੇ ਹਲਕੀ ਮਸਾਜ ਕਰੋ। ਇਸ ਨੂੰ ਕੁਝ ਦੇਰ ਦੰਦਾਂ 'ਤੇ ਲਗਾ ਕੇ ਛੱਡ ਦਿਓ। ਇਸ ਨਾਲ ਆਰਾਮ ਮਿਲਦਾ ਹੈ।
5. ਪਿਆਜ 
ਪਿਆਜ ਵਿਚ ਮੌਜੂਦ ਐਂਟੀਬੈਕਟੀਰੀਅਲ ਗੁਣ ਕਿਸੇ ਵੀ ਤਰ੍ਹਾਂ ਨਾਲ ਦਰਦ ਤੋਂ ਰਾਹਤ ਦਿਵਾਉਂਦਾ ਹੈ। ਦੰਦ ਦਰਦ ਹੋਣ 'ਤੇ ਕੱਚੇ ਪਿਆਜ ਦੀ ਇਕ ਸਲਾਇਸ ਨੂੰ ਕੱਟ ਕੇ ਉਸ ਨੂੰ ਦੰਦਾਂ ਨਾਲ ਚਬਾਓ। ਇਸ ਨਾਲ ਜੋ ਰਸ ਨਿਕਲਦਾ ਹੈ ਉਸ ਨਾਲ ਦੰਦਾਂ ਦਾ ਦਰਦ ਦੂਰ ਹੋਵੇਗਾ।