ਛਾਤੀ ਦੀ ਜਲਣ ਨੂੰ ਨਾ ਕਰੋ ਨਜ਼ਰਅੰਦਾਜ, ਹੋ ਸਕਦੀਆਂ ਹਨ ਇਹ ਗੰਭੀਰ ਬੀਮਾਰੀਆਂ

09/21/2017 12:07:43 PM

ਨਵੀਂ ਦਿੱਲੀ— ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਲੋਕਾਂ ਦੀ ਡਾਈਜੇਸ਼ਨ ਸਿਸਟਮ ਖਰਾਬ ਹੋ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ। ਪੇਟ ਵਿਚ ਗੈਸ ਹੋਣ 'ਤੇ ਛਾਤੀ ਵਿਚ ਜਲਣ ਹੋਣ ਲੱਗਦੀ ਹੈ ਪਰ ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹੇ ਅਤੇ ਦਵਾਈ ਖਾਣ ਦੇ ਬਾਅਦ ਵੀ ਕੋਈ ਫਰਕ ਨਾ ਪਵੇ ਤਾਂ ਇਹ ਕਿਸੇ ਗੰਭੀਰ ਬੀਮਾਰੀ ਦੇ ਸੰਕੇਤ ਹੋ ਸਕਦੇ ਹਨ। ਜ਼ਿਆਦਾ ਸਮੇਂ ਤੱਕ ਐਸੀਡਿਟੀ ਅਤੇ ਜਲਣ ਦੀ ਵਜ੍ਹਾ ਨਾਲ ਕੈਂਸਰ ਅਤੇ ਪੇਟ ਦੇ ਅਲਸਰ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ਵਿਚ ਕੁਝ ਸਾਵਧਾਨੀਆਂ ਵਰਤ ਕੇ ਛਾਤੀ ਦੀ ਜਲਣ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਲੱਛਣ ਅਤੇ ਸਾਵਧਾਨੀਆਂ ਦੇ ਬਾਰੇ...
ਲੱਛਣ
-
ਲੰਬੇ ਸਮੇਂ ਤੱਕ ਛਾਤੀ ਵਿਚ ਜਲਣ ਹੋਣਾ 
- ਮੂੰਹ ਦਾ ਸੁਆਦ ਖਰਾਬ ਰਹਿਣਾ ਅਤੇ ਖੱਟੇ ਡਕਾਰ ਆਉਣਾ
- ਹਮੇਸ਼ਾ ਛਾਤੀ ਵਿਚ ਦਰਦ ਰਹਿਣਾ
- ਖਾਣੇ ਨੂੰ ਖਾਣਾ ਵਿਚ ਮੁਸ਼ਕਲ ਆਉਣੀ
- ਸੁੱਕੀ ਖਾਂਸੀ 
- ਜ਼ਿਆਦਾ ਦੇਰ ਤੱਕ ਗਲੇ ਵਿਚ ਖਰਾਸ਼ 
- ਗਲੇ ਵਿਚ ਗੰਢ ਜਾਂ ਟਾਨਸਿਲ ਹੋਣਾ
ਵਰਤੋਂ ਇਹ ਸਾਵਧਾਨੀਆਂ
1.
ਜ਼ਿਆਦਾ ਸਿਗਰਟ ਦੀ ਵਰਤੋ ਨਾਲ ਛਾਤੀ ਵਿਚ ਜਲਣ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿਚ ਜੇ ਤੁਹਾਨੂੰ ਵੀ ਹਮੇਸ਼ਾ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ ਤਾਂ ਸਿਗਰਟ ਪੀਣਾ ਬੰਦ ਕਰ ਦਿਓ।
2. ਛਾਤੀ ਵਿਚ ਜਲਣ ਦੀ ਸਮੱਸਿਆ ਨੂੰ ਠੀਕ ਕਰਨ ਲਈ ਸ਼ਰਾਬ ਦੀ ਵਰਤੋਂ ਨਾ ਕਰੋ।
3. ਐਸੀਡਿਟੀ ਅਤੇ ਅਫਾਰਾ ਦਾ ਮੁੱਖ ਕਾਰਨ ਮੋਟਾਪਾ ਹੈ। ਅਜਿਹੇ ਵਿਚ ਸੱਭ ਤੋਂ ਪਹਿਲਾਂ ਭਾਰ ਘੱਟ ਕਰੋ।
4. ਫ੍ਰਾਈਡ ਫੂਡ ਖਾਣ ਦੀ ਵਜ੍ਹਾ ਨਾਲ ਛਾਤੀ ਵਿਚ ਜਲਣ ਹੋਣ ਲੱਗਦੀ ਹੈ। ਅਜਿਹੇ ਵਿਚ ਤਲੇ-ਭੁੰਨੇ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।