ਦੀਵਾਲੀ ਦੇ ਦਿਨ ਗਰਭਵਤੀ ਔਰਤਾਂ ਇੰਝ ਰੱਖਣ ਆਪਣੀ ਸਿਹਤ ਦਾ ਧਿਆਨ

10/26/2019 11:41:57 AM

ਜਲੰਧਰ—27 ਅਕਤੂਬਰ ਭਾਵ ਕੱਲ ਦੀਵਾਲੀ ਦਾ ਤਿਉਹਾਰ ਪੂਰੇ ਭਾਰਤ 'ਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਵੇਗਾ। ਭਾਵੇ ਲੋਕ ਪਹਿਲਾਂ ਤੋਂ ਬਹੁਤ ਘੱਟ ਪਟਾਕੇ ਚਲਾਉਣ ਲੱਗੇ ਹਨ ਪਰ ਫਿਰ ਵੀ ਥੋੜ੍ਹੇ ਬਹੁਤ ਪਟਾਕਿਆਂ ਦੀ ਵਜ੍ਹਾ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਗਰਭਵਤੀ ਔਰਤ ਦਾ ਬਚਣਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਵੀ ਬਿਨ੍ਹਾਂ ਕਿਸੇ ਡਰ ਦੇ ਖੁਸ਼ੀ-ਖੁਸ਼ੀ ਦੀਵਾਲੀ ਸੈਲੀਬਿਰੇਟ ਕਰ ਸਕੋਗੇ।
ਕੱਪੜਿਆਂ ਨੂੰ ਲੈ ਕੇ ਰਹੋ ਸਾਵਧਾਨ
ਦੀਵਾਲੀ ਦੀ ਰਾਤ ਹਰ ਕੋਈ ਨਵੇਂ ਕੱਪੜੇ ਪਾਉਣੇ ਪਸੰਦ ਕਰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਮਾਂ ਬਣਨ ਵਾਲੀ ਹੋ ਤਾਂ ਸਿਲਕ ਜਾਂ ਸਿੰਥੈਟਿਕ ਦੀ ਸਾੜ੍ਹੀ ਪਾਉਣ ਦੀ ਬਜਾਏ ਉਹ ਕੱਪੜਾ ਪਾਓ ਜਿਸ 'ਚ ਤੁਸੀਂ ਖੁਦ ਨੂੰ ਆਰਾਮਦਾਇਕ ਮਹਿਸੂਸ ਕਰਦੀ ਹੋਵੋ। ਆਰਾਮਦਾਇਕ ਕੱਪੜਿਆਂ 'ਚ ਤੁਹਾਨੂੰ ਥਕਾਵਟ ਘੱਟ ਮਹਿਸੂਸ ਹੋਵੇਗੀ ਅਤੇ ਤੁਸੀਂ ਦੀਵਾਲੀ ਚੰਗੀ ਤਰ੍ਹਾਂ ਨਾਲ ਸੈਲੀਬਿਰੇਟ ਕਰ ਪਾਓਗੇ।


ਪਟਾਕਿਆਂ ਤੋਂ ਰਹੋ ਦੂਰ
ਜਿਥੇ ਕਿਤੇ ਪਟਾਕੇ ਚੱਲ ਰਹੇ ਹੋਣ ਉਥੇ ਨਾ ਜਾਓ। ਪਟਾਕਿਆਂ ਨਾਲ ਪੈਦਾ ਹੋਣ ਵਾਲਾ ਪ੍ਰਦੂਸ਼ਣ ਬੱਚੇ ਲਈ ਬਹੁਤ ਹਾਨੀਕਾਰਕ ਸਾਬਤ ਹੋ ਸਕਦਾ ਹੈ। ਪ੍ਰਦੂਸ਼ਣ ਦੇ ਨਾਲ-ਨਾਲ ਪਟਾਕਿਆਂ ਦੀ ਆਵਾਜ਼ ਤੋਂ ਵੀ ਖੁਦ ਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ।  
ਖਾਣ ਪੀਣ
ਤਿਉਹਾਰ ਦੀ ਰੌਣਕ 'ਚ ਅਸੀਂ ਕਈ ਵਾਰ ਆਪਣੇ ਖਾਣ ਪੀਣ 'ਤੇ ਪੂਰਾ ਧਿਆਨ ਨਹੀਂ ਦੇ ਪਾਉਂਦੇ। ਪਰ ਗਰਭਵਤੀ ਮਹਿਲਾ ਲਈ ਆਪਣੀ ਡਾਈਟ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹਰ ਇਕ ਘੰਟੇ ਬਾਅਦ ਕੁਝ ਨਾ ਕੁਝ ਖਾਂਦੇ ਰਹਿਣਾ ਬਹੁਤ ਜ਼ਰੂਰੀ ਹੈ। ਗਰਭਵਤੀ ਮਹਿਲਾ ਨੂੰ ਬਾਹਰ ਦੀ ਬਣੀ ਮਠਿਆਈ ਨਹੀਂ ਖਾਣੀ ਚਾਹੀਦੀ। ਬਾਜ਼ਾਰ ਤੋਂ ਮਿਲਣ ਵਾਲੀਆਂ ਮਠਿਆਈਆਂ 'ਚ ਮਿਲਾਵਟ ਹੋ ਸਕਦੀ ਹੈ, ਜਿਸ ਦਾ ਬੁਰਾ ਅਸਰ ਮਾਂ ਅਤੇ ਬੱਚੇ ਦੋਵਾਂ ਨੂੰ ਭੁਗਤਨਾ ਪੈ ਸਕਦਾ ਹੈ।
ਕੋਲਡ ਡਰਿੰਕਸ
ਘਰ 'ਚ ਮਹਿਮਾਨਾਂ ਦੇ ਆਉਣ 'ਤੇ ਕੋਲਡ ਡਰਿੰਕਸ ਖੁੱਲ੍ਹਣੀ ਆਮ ਗੱਲ ਹੈ। ਪਰ ਗਰਭਵਤੀ ਮਹਿਲਾ ਲਈ ਦੇ ਇਸ ਦੀ ਵਰਤੋਂ ਹਾਨੀਕਾਰਕ ਸਾਬਤ ਹੋ ਸਕਦੀ ਹੈ। ਇਸ ਬਦਲਦੇ ਮੌਸਮ 'ਚ ਮਾਂ ਅਤੇ ਹੋਣ ਵਾਲੇ ਬੱਚੇ ਦੋਵਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।


ਭਰਪੂਰ ਪਾਣੀ ਪੀਓ
ਵਾਤਾਵਰਣ 'ਚ ਫੈਲੇ ਪ੍ਰਦੂਸ਼ਣ ਤੋਂ ਬਚਣ ਲਈ ਭਰਪੂਰ ਪਾਣੀ ਪੀਓ। ਖੁਦ ਨੂੰ ਜਿੰਨਾ ਹੋ ਸਕੇ ਹਾਈਡ੍ਰੇਟ ਰੱਖੋ ਤਾਂ ਇਸ ਤਰ੍ਹਾਂ ਦੀਵਾਲੀ ਸਿਰਫ ਰੋਸ਼ਨੀ ਦਾ ਨਹੀਂ ਸਗੋਂ ਖਾਣ-ਪੀਣ ਦਾ ਤਿਉਹਾਰ ਹੈ ਅਤੇ ਇਸ ਦੌਰਾਨ ਲੋਕ ਬਿਨ੍ਹਾਂ ਕੈਲਰੀਜ਼ ਦੀ ਚਿੰਤਾ ਕੀਤੇ ਜਮ੍ਹ ਕੇ ਖਾਂਦੇ ਹਨ। ਅਜਿਹੇ 'ਚ ਭਾਰ ਦਾ ਵਧਣਾ ਆਮ ਗੱਲ ਹੈ। ਜੇਕਰ ਤੁਸੀਂ ਵੀ ਜ਼ਿਆਦਾ ਆਇਲੀ ਜਾਂ ਮਿੱਠਾ ਖਾ ਲਿਆ ਤਾਂ ਆਪਣੀ ਬਾਡੀ ਨੂੰ ਡਿਟਾਕਸ ਕਰਨਾ ਨਾ ਭੁੱਲੋ। ਉਸ ਦੇ ਲਈ ਵੱਧ ਤੋਂ ਵੱਧ ਪਾਣੀ ਪਿਓ ਅਤੇ ਨਾਲ ਹੀ ਦੀਵਾਲੀ ਦੀ ਸਵੇਰੇ ਕੁਝ ਸਮੇਂ ਐਕਸਟ੍ਰਾ ਜਾਗਿੰਗ ਜਾਂ ਫਿਰ ਹਲਕੀ-ਫੁਲਕੀ ਕਸਰਤ ਵੀ ਕਰ ਲਓ।

Aarti dhillon

This news is Content Editor Aarti dhillon