Health Tips : ਪਟਾਕਿਆਂ ਦੇ ਪ੍ਰਦੂਸ਼ਣ ਤੋਂ ਇੰਝ ਕਰੋ ਆਪਣਾ ਬਚਾਅ, ਇਹ ਰਹੇ ਉਪਾਅ

10/28/2019 1:24:34 PM

 ਨਵੀਂ ਦਿੱਲੀ— ਦੀਵਾਲੀ ਦੇ ਦਿਨ ਕੁਝ ਲੋਕ ਇਕ-ਦੂਜੇ ਦੇ ਘਰ ਜਾ ਕੇ ਮਠਿਆਈਆਂ ਦੇ ਕੇ ਖੁਸ਼ੀ ਪ੍ਰਗਟਾਉਂਦੇ ਹਨ ਤਾਂ ਕੁਝ ਪਟਾਕੇ ਚਲਾ ਕੇ ਖੁਸ਼ੀ ਮਨਾਉਂਦੇ ਹਨ। ਪਟਾਕਿਆਂ ਨਾਲ ਹੋਣ ਵਾਲਾ ਪ੍ਰਦੂਸ਼ਣ ਸਾਡੇ ਸਰੀਰ ਲਈ ਬਹੁਤ ਹੀ ਖਤਰਨਾਕ ਹਨ। ਦੀਵਾਲੀ 'ਤੇ ਪਟਾਕਿਆਂ ਦੇ ਧੂੰਏ ਨਾਲ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ, ਗਲੇ 'ਚ ਖ਼ਰਾਸ਼, ਅੱਖਾਂ ਅਤੇ ਨੱਕ ਦੀ ਚਲਨ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਲਈ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜਿਸ ਨੂੰ ਪਟਾਕੇ ਚਲਾਉਣ ਸਮੇਂ ਜ਼ਰੂਰ ਧਿਆਨ 'ਚ ਰੱਖੋ-

ਅਸਥਮਾ ਜਾਂ ਸਾਹ ਸਬੰਧੀ ਬੀਮਾਰੀ ਦੇ ਸ਼ਿਕਾਰ ਲੋਕ

ਜੇਕਰ ਤੁਹਾਨੂੰ ਅਤੇ ਤੁਹਾਡੇ ਘਰ 'ਚ ਕਿਸੇ ਨੂੰ ਅਸਥਮਾ ਜਾਂ ਸਾਹ ਸਬੰਧੀ ਕੋਈ ਹੋਰ ਬੀਮਾਰੀ ਹੈ, ਤਾਂ ਤੁਹਾਨੂੰ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ ਕਿ ਪਰੇਸ਼ਾਨੀ ਹੋਣ 'ਤੇ ਤੁਹਾਨੂੰ ਸਭ ਤੋਂ ਪਹਿਲਾਂ ਕਿਹੜੇ ਕਦਮ ਉਠਾਉਣੇ ਹਨ ਜਾਂ ਹੋਮ ਟ੍ਰੀਟਮੈਂਟ ਦੇ ਕਿਹੜੇ ਤਰੀਕੇ ਹੋ ਸਕਦੇ ਹਨ। ਕੋਸ਼ਿਸ਼ ਕਰੋ ਅਜਿਹੀ ਜਗ੍ਹਾ ਰਹੋ, ਜਿੱਥੇ ਪਟਾਕਿਆਂ ਦਾ ਧੂੰਆਂ ਜਾਂ ਸ਼ੋਰ ਨਾ ਪਹੁੰਚੇ। ਮਾਸਕ ਪਹਿਨ ਕੇ ਬਚਾਅ ਕਰੋ। ਧੂੜ ਅਤੇ ਧੂੰਏ ਦੀ ਵਜ੍ਹਾ ਕਰਕੇ ਆਪਣਾ ਇਨਹੇਲਰ ਹਮੇਸ਼ਾ ਸਾਥ ਰੱਖੋ। ਨਾਲ ਹੀ ਬਹੁਤ ਨਮੀ ਵਾਲੀ ਜਗ੍ਹਾ 'ਤੇ ਜਾਣ ਤੋਂ ਬਚੋ।

ਪਟਾਕਿਆਂ ਨੂੰ ਚਲਾਉਣ ਦੇ ਬਾਅਦ ਹੱਥਾਂ ਨੂੰ ਸਾਬਣ ਨਾਲ ਧੋਵੋ

ਪਟਾਕਿਆਂ 'ਚ ਕਈ ਕੈਮੀਕਲ ਅਜਿਹੇ ਹੁੰਦੇ ਹਨ, ਜੋ ਤੁਹਾਡੇ ਲਈ ਬਹੁਤ ਨੁਕਸਾਨਦੇਹ ਹੈ। ਇਨ੍ਹਾਂ ਚੋਂ ਕੁਝ ਕੈਮੀਕਲ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਛੂਹੰਦੇ ਹੀ ਤੁਹਾਡੀ ਚਮੜੀ 'ਚ ਜਲਨ ਹੋਣ ਲਗਦੀ ਹੈ। ਅਜਿਹੇ 'ਚ ਤੁਹਾਡੇ ਬੱਚੇ ਜਾਂ ਤੁਸੀਂ ਪਟਾਕੇ ਚਲਾਉਂਦੇ ਹੋ, ਤਾਂ ਤੁਹਾਨੂੰ ਹੱੱਥ ਧੋ ਕੇ ਕੋਈ ਹੋਰ ਕੰਮ ਕਰਨਾ ਚਾਹੀਦਾ ਹੈ।

ਚਿਹਰੇ ਅਤੇ ਸਰੀਰ ਦੇ ਖੁੱਲ੍ਹੇ ਹਿੱਸਿਆਂ 'ਤੇ ਕ੍ਰੀਮ ਜਾਂ ਤੇਲ ਲਗਾਓ

ਦੀਵਾਲੀ ਦੀ ਰਾਤ ਕਾਫੀ ਜ਼ਿਆਦਾ ਮਾਤਰਾ 'ਚ ਪਟਾਕੇ ਚਲਾਏ ਜਾਂਦੇ ਹਨ, ਅਜਿਹੇ 'ਚ ਪਟਾਕਿਆਂ ਦਾ ਧੂੰਆਂ ਅਤੇ ਨੁਕਸਾਨਦਾਇਕ ਕੈਮੀਕਲ ਹਵਾ 'ਚ ਮਿਲ ਜਾਂਦੇ ਹਨ। ਅਜਿਹੇ 'ਚ ਚਮੜੀ ਦਾ ਹਵਾ ਦੇ ਨਾਲ ਸਿੱਧਾ ਸੰਪਰਕ ਰੋਕਣ ਲਈ ਚਮੜੀ ਦੀ ਨਮੀ ਬਣਾਏ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਚਿਹਰੇ ਅਤੇ ਸਰੀਰ ਦੇ ਖੁੱਲ੍ਹੇ ਹਿੱਸਿਆਂ 'ਤੇ ਕ੍ਰੀਮ ਜਾਂ ਤੇਲ ਲਗਾਓ।

ਤਲੀਆਂ-ਭੁੰਨੀਆਂ ਚੀਜ਼ਾਂ ਨੂੰ ਘੱਟ ਖਾਓ

ਦੀਵਾਲੀ ਪਕਵਾਨਾਂ ਦਾ ਤਿਊਹਾਰ ਹੈ। ਅਜਿਹੇ 'ਚ ਸਿਹਤ ਨੂੰ ਦੇਖਦੇ ਹੋਏ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤਲੀਆਂ-ਭੁੰਨੀਆਂ ਚੀਜ਼ਾਂ ਘੱਟ ਖਾਓ ਕਿਉਂਕਿ ਪਟਾਕਿਆਂ ਦੇ ਧੂੰਏ ਨਾਲ ਤੁਹਾਡਾ ਮਨ ਖਰਾਬ ਹੋ ਸਕਦਾ ਹੈ। ਤਲੀਆਂ-ਭੂੰਨੀਆਂ ਚੀਜ਼ਾਂ 'ਚ ਜ਼ਿਆਦਾ ਭਾਰੀਪਨ ਹੁੰਦਾ ਹੈ ਜਿਸ ਨੂੰ ਪਚਾਉਣ 'ਚ ਸਮਾਂ ਲਗਦਾ ਹੈ।

ਅੱਖਾਂ ਦੇ ਉਪਰਲੇ ਹਿੱਸੇ 'ਤੇ ਲਗਾਓ ਐਲੋਵੇਰਾ ਜੈਲ

ਅੱਖਾਂ ਦਾ ਉਪਰਲਾ ਹਿੱਸਾ ਸਭ ਤੋਂ ਨਾਜ਼ੁਕ ਹੁੰਦਾ ਹੈ ਜਿਸ 'ਤੇ ਧੂੰਏ ਦਾ ਅਸਰ ਸਭ ਤੋਂ ਜ਼ਿਆਦਾ ਹੁੰਦਾ ਹੈ। ਇਸ ਲਈ ਤੁਹਾਨੂੰ ਇਸ ਹਿੱਸੇ 'ਤੇ ਐਲੋਵੇਰਾ ਜੈਲ ਲਗਾਉਣੀ ਹੈ ਜਿਸ ਨਾਲ ਅੱਖਾਂ 'ਤੇ ਪਟਾਕਿਆਂ ਦੇ ਕੈਮੀਕਲ ਅਤੇ ਧੂੰਏ ਦਾ ਘੱਟ ਅਸਰ ਹੁੰਦਾ ਹੈ। ਇਸ ਨਾਲ ਤੁਹਾਡੀਆਂ ਅੱਖਾਂ 'ਚ ਜਲਨ ਨਹੀਂ ਹੋਵੇਗਾ।

ਇਸ ਤੋਂ ਇਲਾਵਾ ਪਟਾਕਿਆਂ ਨੂੰ ਚਲਾਉਣ ਦਾ ਇਕ ਸਥਾਨ ਯਕੀਨੀ ਬਣਾਓ। ਉਸ ਸਥਾਨ 'ਤੇ ਪਾਣੀ, ਗਿੱਲਾ ਕੱਪੜਾ ਅਤੇ ਬਰਨਓਲ ਰੱਖੋ, ਤਾਂ ਜੋ ਕਿਸੇ ਵੀ ਐਮਰਜੈਂਸੀ ਤੋਂ ਨਿਪਟਣ 'ਚ ਸਹਾਇਤਾ ਮਿਲ ਸਕੇ। ਜਿੱਥੋਂ ਤਕ ਸੰਭਵ ਹੋਵੇ ਗ੍ਰੀਨ ਪਟਾਕਿਆਂ ਦਾ ਇਸਤੇਮਾਲ ਕਰੋ।

Tarsem Singh

This news is Content Editor Tarsem Singh