ਸ਼ੁਕਰਾਣੂਆਂ ਦੀ ਕਮੀ ਦੇ ਬਾਵਜੂਦ ਬਣ ਸਕਦੇ ਹੋ ਪਿਤਾ

06/29/2017 3:13:29 AM

ਨਵੀਂ ਦਿੱਲੀ— ਭਾਰਤ ਵਿਚ ਲਗਭਗ 2.7 ਕਰੋੜ ਲੋਕ ਪ੍ਰਜਨਨ ਸਮਰੱਥਾ ਘਟਨ ਤੋਂ ਪ੍ਰੇਸ਼ਾਨ ਹਨ। ਦੱਸਿਆ ਜਾ ਰਿਹਾ ਹੈ ਕਿ ਮਰਦਾਂ ਦੀ ਲਗਭਗ 1 ਫੀਸਦੀ ਆਬਾਦੀ ਏਜੋਸਪਰਮਿਆ ਨਾਂ ਦੇ ਰੋਗ ਤੋਂ ਪੀੜਤ ਹੈ ਜਿਸ ਵਿਚ ਮਰਦ ਦੇ ਅੰਦਰ ਸ਼ੁਕਰਾਣੂ ਬੇਹੱਦ ਘੱਟ ਮਾਤਰਾ ਵਿਚ ਜਾਂ ਬਿਲਕੁਲ ਵੀ ਨਹੀਂ ਹੁੰਦੇ। ਅਜਿਹੇ ਮਰੀਜ਼ਾਂ ਲਈ ਅਜੇ ਤਕ ਸਿਰਫ 2 ਹੀ ਬਦਲ ਮੁਹੱਈਆ ਸਨ-ਕਿਸੇ ਬੱਚੇ ਨੂੰ ਗੋਦ ਲੈਣਾ ਜਾਂ ਫਿਰ ਸ਼ੁਕਰਾਣੂ ਦਾਨ ਵਿਚ ਪ੍ਰਾਪਤ ਕਰਨਾ। ਪਰ ਹੁਣ ਕਈ ਤਰ੍ਹਾਂ ਦੀਆਂ ਸਰਜੀਕਲ ਅਤੇ ਹੋਰ ਪ੍ਰਕਿਰਿਆਵਾਂ ਮੌਜੂਦ ਹਨ ਜਿਨ੍ਹਾਂ ਵਿਚ ਗਰਭ ਠਹਿਰਾਉਣ ਵਿਚ ਮਦਦ ਮਿਲ ਸਕਦੀ ਹੈ। ਆਈ. ਵੀ. ਐੱਫ. ਅਤੇ ਇਨਫਰਟਿਲਿਟੀ ਦੇ ਡਾਇਰੈਕਟਰ ਡਾ. ਰਿਸ਼ੀਕੇਸ਼ ਡੀ. ਪਾਈ ਨੇ ਦੱਸਿਆ ਕਿ ਮਾਈਕ੍ਰੋ ਟੇਸੇ ਯਾਨੀ ਮਾਈਕ੍ਰੋਸਰਜੀਕਲ ਟੈਸਟੀਕਿਊਲਰ ਸਪਰਮ ਐਕਸਟ੍ਰੈਕਸ਼ਨ ਰਾਹੀਂ ਇਹ ਸੰਭਵ ਹੋ ਸਕਦਾ ਹੈ। ਪਿਛਲੇ ਦਿਨੀਂ ਫੋਰਟਿਸ ਲਾ ਫੇਮ ਹਸਪਤਾਲ ਵਿਚ ਇਸ ਤਕਨੀਕ ਨਾਲ ਇਕ ਮਦਰ ਦਾ ਸਫਰ ਇਲਾਜ ਵੀ ਕੀਤਾ ਜਾ ਸਕਿਆ ਹੈ। ਮਾਈਕ੍ਰੋ ਟੇਸੇ ਦਾ ਸੰਬੰਧ ਉੱਚ ਸ਼ੁਕਰਾਣੂਆਂ ਨਾਲ ਹੈ ਅਤੇ ਇਸ ਵਿਚ ਅੰਡਕੋਸ਼ ਨੂੰ ਨੁਕਸਾਨ ਨਹੀਂ ਹੁੰਦਾ।