ਜ਼ਿਆਦਾ ਮਿੱਠਾ ਖਾਣ ਵਾਲੇ ਹੋ ਸਕਦੇ ਹਨ ਡਿਪ੍ਰੈਸ਼ਨ ਦੇ ਸ਼ਿਕਾਰ

08/01/2017 2:23:21 AM

ਨਵੀਂ ਦਿੱਲੀ—ਜ਼ਿਆਦਾਤਰ ਲੋਕ ਮਿੱਠੇ ਦੇ ਬਹੁਤ ਸ਼ੌਕੀਨ ਹੁੰਦੇ ਹਨ ਜੇਕਰ ਤੁਸੀਂ ਵੀ ਮਿੱਠੇ ਦੇ ਸ਼ੌਕੀਨ ਹੋ, ਖਾਸ ਤੌਰ 'ਤੇ ਮਰਦ ਤਾਂ ਇਹ ਖਬਰ ਤੁਹਾਡੇ ਲਈ ਹੈ। ਹਾਲ ਹੀ ਵਿਚ ਹੋਈ ਖੋਜ ਮੁਤਾਬਿਕ ਜ਼ਿਆਦਾ ਮਿੱਠੇ ਦੇ ਸੇਵਨ ਨਾਲ ਮਰਦਾਂ ਨੂੰ ਡਿਪ੍ਰੈਸ਼ਨ ਹੋ ਸਕਦਾ ਹੈ। ਖੋਜਕਾਰਾਂ ਨੇ ਦੱਸਿਆ ਕਿ ਜੋ ਮਰਦ ਬਹੁਤ ਜ਼ਿਆਦਾ ਮਿੱਠੇ ਦਾ ਸੇਵਨ ਕਰਦੇ ਹਨ, ਉਨ੍ਹਾਂ ਵਿਚ ਡਿਪ੍ਰੈਸ਼ਨ ਹੋਣ ਦਾ ਖਦਸ਼ਾ ਵਧ ਜਾਂਦਾ ਹੈ।
ਯੂਨੀਵਰਸਿਟੀ ਕਾਲਜ ਲੰਡਨ ਦੀ ਖੋਜਕਾਰ ਅਨਿਕਾ ਕੁਨੁਪਲ ਦਾ ਕਹਿਣਾ ਹੈ ਕਿ ਉਂਝ ਤਾਂ ਜ਼ਿਆਦਾ ਮਿੱਠਾ ਖਾਣ ਨਾਲ ਸਿਹਤ 'ਤੇ ਬਹੁਤ ਬੁਰੇ ਪ੍ਰਭਾਵ ਪੈਂਦੇ ਹਨ ਪਰ ਸਟੱਡੀ ਵਿਚ ਪਾਇਆ ਗਿਆ ਹੈ ਕਿ ਸ਼ੂਗਰ ਅਤੇ ਮੂਡ ਡਿਸਆਰਡਰ ਵਿਚਾਲੇ ਵੀ ਸੰਬੰਧ ਹੋ ਸਕਦਾ ਹੈ। ਖੋਜ ਦੌਰਾਨ 22 ਸਾਲਾਂ ਤਕ 5000 ਮਰਦਾਂ ਵਿਚ ਸ਼ੂਗਰ ਦਾ ਸੇਵਨ ਅਤੇ ਉਨ੍ਹਾਂ ਵਿਚ ਮੈਂਟਲ ਡਿਸਆਰਡਰ ਦੀਆਂ ਘਟਨਾਵਾਂ ਨੂੰ ਜਾਂਚਿਆ ਗਿਆ। ਨਤੀਜੇ ਦੇ ਫਲਸਰੂਪ ਜਿਨ੍ਹਾਂ ਮਰਦਾਂ ਨੇ 67 ਗ੍ਰਾਮ ਤੋਂ ਵੱਧ ਸ਼ੂਗਰ ਕੰਜ਼ਿਊਮ ਕੀਤੀ ਸੀ, ਉਨ੍ਹਾਂ ਵਿਚ 5 ਸਾਲਾਂ ਬਾਅਦ 23 ਫੀਸਦੀ ਮੈਂਟਲ ਡਿਸਆਰਡਰ ਦੀਆਂ ਘਟਨਾਵਾਂ ਹੋਣ ਦਾ ਖਦਸ਼ਾ ਵਧਿਆ। ਅਜਿਹੇ ਵਿਚ ਖੋਜਕਾਰ ਸਾਰਿਆਂ ਨੂੰ ਬੇਹੱਦ ਘੱਟ ਮਾਤਰਾ ਵਿਚ ਮਿੱਠਾ ਖਾਣ ਦੀ ਸਲਾਹ ਦਿੰਦੇ ਹਨ।