ਸਰਦੀ-ਜ਼ੁਕਾਮ ਤੋਂ ਰਾਹਤ ਦਿਵਾਉਂਦੇ ਨੇ ''ਛੁਆਰੇ'', ਹੋਰ ਵੀ ਜਾਣੋ ਹੈਰਾਨੀਜਨਕ ਫਾਇਦੇ

01/11/2020 7:15:57 PM

ਜਲੰਧਰ— ਠੰਡ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਅਜਿਹੇ 'ਚ ਅਸੀਂ ਖੁਦ ਨੂੰ ਠੰਡ ਤੋਂ ਬਚਾ ਕੇ ਰੱਖੀਏ ਤਾਂ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਰੀਰ ਠੰਡ ਤੋਂ ਬਚਾ ਕੇ ਰੱਖਣਾ ਬੇਹੱਦ ਜ਼ਰੂਰੀ ਹੈ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿਹਤਮੰਦ ਸਰੀਰ ਨਾਲ ਹੀ ਸਭ ਕੁਝ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਸਰੀਰ ਨੂੰ ਸਿਹਤਮੰਦ ਅਤੇ ਰੋਗਾਂ ਤੋਂ ਬਚਾ ਕੇ ਰੱਖੀਏ। ਸਰਦੀਆਂ 'ਚ ਛੁਆਰੇ ਖਾਣੇ ਬੇਹੱਦ ਹੀ ਫਾਇਦੇਮੰਦ ਹੁੰਦੇ ਹਨ। ਛੁਆਰੇ ਬਹੁਤ ਹੀ ਪੌਸ਼ਟਿਕ ਹੁੰਦੇ ਹਨ। ਛੁਆਰੇ ਖੁਸ਼ਕ ਫਲਾਂ 'ਚ ਗਿਣਿਆ ਜਾਂਦੇ ਹਨ। ਠੰਡ 'ਚ ਇਸ ਨੂੰ ਖਾਣਾ ਬਿਹਤਰ ਮੰਨਿਆ ਜਾਂਦਾ ਹੈ। ਇਸ ਲਈ ਸਰਦੀਆਂ 'ਚ ਸਰੀਰ ਨੂੰ ਸ਼ਕਤੀ ਦੇਣ ਲਈ ਮੇਵਿਆਂ ਦੇ ਨਾਲ ਛੁਆਰੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਛੁਆਰੇ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ। 

PunjabKesari

ਭੁੱਖ ਵਧਾਉਂਦੇ ਨੇ ਛੁਆਰੇ
ਭੁੱਖ ਵਧਾਉਣ 'ਚ ਵੀ ਛੁਆਰੇ ਬੇਹੱਦ ਲਾਭਦਾਇਕ ਹੁੰਦੇ ਹਨ। ਭੁੱਖ ਨਾ ਲੱਗਦੀ ਹੋਵੇ ਤਾਂ ਛੁਆਰਿਆਂ ਨੂੰ ਦੁੱਧ 'ਚ ਪਕਾਓ। ਉਸ ਨੂੰ ਥੋੜ੍ਹੀ ਦੇਰ ਪੱਕਣ ਤੋਂ ਬਾਅਦ ਠੰਡਾ ਕਰਕੇ ਪੀਸ ਲਓ। ਇਹ ਦੁੱਧ ਬਹੁਤ ਪੌਸ਼ਟਿਕ ਹੁੰਦਾ ਹੈ, ਇਸ ਨਾਲ ਭੁੱਖ ਵਧਦੀ ਹੈ। 

PunjabKesari

ਜ਼ੁਕਾਮ ਤੋਂ ਦਿਵਾਏ ਰਾਹਤ 
ਛੁਆਰੇ ਜ਼ੁਕਾਮ ਤੋਂ ਛੁਟਕਾਰਾ ਦਿਵਾਉਣ 'ਚ ਵੀ ਬੇਹੱਦ ਲਾਹੇਵੰਦ ਹੁੰਦੇ ਹਨ। ਜੇਕਰ ਤੁਸੀਂ ਜੁਕਾਮ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਦੁੱਧ 'ਚ ਇਲਾਇਚੀ ਪਾਊਡਰ ਅਤੇ 3-4 ਛੁਆਰੇ ਮਿਲਾ ਕੇ ਉਬਾਲ ਕੇ ਪੀਓ। ਸਰਦੀ-ਜ਼ੁਕਾਮ ਬਿਲਕੁੱਲ ਠੀਕ ਹੋ ਜਾਵੇਗਾ।

ਊਰਜਾ ਦਿੰਦੇ ਨੇ ਛੁਆਰੇ 
ਸਰੀਰ ਨੂੰ ਚੁਸਤ ਰੱਖਣ ਲਈ ਤੁਸੀਂ 4 ਛੁਆਰਿਆਂ ਦੇ ਬੀਜ ਕੱਢ ਕੇ ਇਕ ਚੁਟਕੀ ਕੇਸਰ ਅਤੇ ਲੋੜ ਮੁਤਾਬਕ ਖੰਡ ਨੂੰ 500 ਮਿ.ਲੀ. ਦੁੱਧ 'ਚ ਮਿਲਾ ਕੇ ਉਬਾਲ ਕੇ ਰਾਤ ਨੂੰ ਸੌਂਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ। ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰੇਗਾ। 

 

PunjabKesari

ਦਿਲ ਦੇ ਰੋਗਾਂ ਤੋਂ ਦਿਵਾਏ ਨਿਜਾਤ
ਛੁਆਰਿਆਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਦਿਲ ਨਾਲ ਸੰਬੰਧਤ ਰੋਗ ਨਹੀਂ ਹੁੰਦੇ ਹਨ। ਇਸ ਦੇ ਨਾਲ ਹੀ ਖੂਨ ਦੀ ਕਮੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ। 

PunjabKesari

ਬਲੱਡ ਪ੍ਰੈਸ਼ਰ ਰੱਖੇ ਕੰਟਰੋਲ
ਛੁਆਰੇ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਰੋਜ਼ਾਨਾ ਦੋ ਜਾਂ ਚਾਰ ਛੁਆਰਿਆਂ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। 

PunjabKesari

ਭਾਰ ਵਧਾਉਣ 'ਚ ਸਹਾਇਕ ਹੁੰਦੇ ਨੇ ਛੁਆਰੇ 
ਜੋ ਲੋਕ ਬਹੁਤ ਪਤਲੇ ਹੁੰਦੇ ਹਨ ਅਤੇ ਆਪਣਾ ਭਾਰ ਵਧਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਛੁਆਰੇ ਵਰਦਾਨ ਸਾਬਤ ਹੋ ਸਕਦੇ ਹਨ। ਸਰਦੀਆਂ 'ਚ ਛੁਆਰਿਆਂ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਭਾਰ ਵੱਧਣ ਲੱਗਦਾ ਹੈ।

ਬਵਾਸੀਰ ਦੀ ਸਮੱਸਿਆ ਤੋਂ ਦੇਵੇਂ ਛੁਟਕਾਰਾ
ਬਵਾਸੀਰ ਦੀ ਸਮੱਸਿਆ ਅੱਜਕਲ੍ਹ ਆਮ ਸਮੱਸਿਆ ਬਣਦੀ ਜਾ ਰਹੀ ਹੈ ਪਰ ਇਹ ਇਕ ਬੇਹੱਦ ਗੰਭੀਰ ਬੀਮਾਰੀ ਹੈ। ਇਸ ਤੋਂ ਛੁਟਕਾਰਾ ਪਾਉਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ ਪਰ ਜੇਕਰ 4-5 ਛੁਆਰਿਆਂ ਨੂੰ ਦੁੱਧ 'ਚ ਉਬਾਲ ਕੇ ਖਾਂਦੇ ਜਾਣ ਤਾ ਇਸ ਨਾਲ ਤੁਹਾਨੂੰ ਬਹੁਤ ਵਧੀਆ ਨਤੀਜਾ ਮਿਲ ਸਕਦਾ ਹੈ। ਅਜਿਹਾ ਕਰਨ ਦੇ ਨਾਲ ਬਵਾਸੀਰ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।


shivani attri

Content Editor

Related News