ਰੋਜ਼ਾਨਾ ਸ਼ਰਾਬ ਪੀਣ ਦੀ ਆਦਤ ਬਣਦੀ ਹੈ ਕਈ ਸਮੱਸਿਆਵਾਂ ਦਾ ਕਾਰਨ

02/16/2017 12:56:57 PM

ਮੁੰਬਈ— ਖਾਣ-ਪੀਣ ਦੀ ਗਲਤ ਆਦਤਾਂ ਦੇ ਕਾਰਨ ਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਆਦਾਤਰ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ। ਕਈ ਮਰਦ ਤਾਂ ਇਸਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾ ਮਨ ਦੇ ਹਨ। ਸ਼ਰਾਬ ਦੇ ਸੇਵਨ ਨਾਲ ਸਿਹਤ ਦੇ ਨਾਲ ਨਾਲ ਜਿੰਦਗੀ ਨੂੰ ਵੀ ਨੁਕਸਾਨ ਪਹੁੰਚਦਾ ਹੈ।

ਘੱਟ ਮਾਤਰਾ ''ਚ ਸ਼ਰਾਬ ਦਾ ਸੇਵਨ ਕਰਨ ਨਾਲ ਸੈਕਸ ਲਾਈਫ ''ਤੇ ਜ਼ਿਆਦਾ ਅਸਰ ਨਹੀਂ ਪੈਦਾ ਪਰ ਇਸਦੇ ਜ਼ਿਆਦਾ ਸੇਵਨ ਕਰਨ ਨਾਲ ਵਿਅਹੁਤਾ ਜਿੰਦਗੀ ''ਚੋਂ ਪਿਆਰ ਖਤਮ ਹੋ ਜਾਂਦਾ ਹੈ। ਦਰ ਅਸਲ, ਜ਼ਿਆਦਾ ਸ਼ਰਾਬ ਪੀਣ ਨਾਲ ਮਰਦਾਂ ''ਚ ਸੰਬੰਧ ਦੇ ਲਈ ਜਿੰਮੇਵਾਰ  ਹਾਰਮੋਨ ਟੇਸਟੋਸਟੋਰੋਨ ''ਤੇ ਬੁਰਾ ਅਸਰ ਪੈਂਦਾ ਹੈ। ਇਹੀ ਨਹੀਂ , ਜੋ ਪੁਰਸ਼  ਹਫਤੇ ''ਚ 3 ਜਾਂ ਇਸ ਤੋਂ ਜ਼ਿਆਦਾ ਵਾਰ ਸ਼ਰਾਬ ਪੀਂਦੇ ਹਨ। ਉਨ੍ਹਾਂ ਲਈ ਸ਼ਰਾਬ ਬਹੁਤ ਖਤਰਨਾਕ ਹੋ ਸਕਦੀ ਹੈ। ਸ਼ਰਾਬ ਦਾ ਸੇਵਨ ਕਰਨ ਨਾਲ ਬੱਚੇ ਦਾ ਵਿਕਾਸ ਸਹੀਂ ਤਰੀਕੇ ਨਾਲ ਨਹੀਂ ਹੋ ਪਉਂਦਾ।  ਜੇਕਰ ਤੁਹਾਨੂੰ ਵੀ ਸ਼ਰਾਬ ਪੀਣ ਦੀ ਲਤ ਹੈ ਤਾਂ ਇਸੇ ਜਲਦੀ ਛੱਡ ਦਿਓ। ਇਸ ਨਾਲ ਤੁਹਾਡੀ ਲਵ ਲਾਈਫ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ।