ਰੋਜ਼ਾਨਾ ਸਵੇਰੇ ਅਦਰਕ ਦੀ ਚਾਹ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

08/19/2017 10:54:16 AM

ਨਵੀਂ ਦਿੱਲੀ— ਅਸੀਂ ਸਾਰੇ ਇਹ ਜਾਣਦੇ ਹਾਂ ਕਿ ਅਦਰਕ ਦੀ ਵਰਤੋਂ ਨਾਲ ਸਾਨੂੰ ਕਈ ਫਾਇਦੇ ਹੁੰਦੇ ਹਨ ਅਦਰਕ ਨੂੰ ਤੁਸੀਂ ਆਪਣੀ ਡਾਈਟ ਵਿਚ ਕਈ ਤਰ੍ਹਾਂ ਨਾਲ ਸ਼ਾਮਲ ਕਰ ਸਕਦੇ ਹੋ। ਅਦਰਕ ਦੀ ਚਾਹ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ ਅਤੇ ਖਾਸ ਤੋਰ 'ਤੇ ਜਿਨ੍ਹਾਂ ਲੋਕਾਂ ਨੂੰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਰਹਿੰਦੀਆਂ ਹਨ ਉਨ੍ਹਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਆਓ ਜਾਣਦੇ ਹਾਂ ਅਦਰਕ ਦੀ ਚਾਹ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ
1. ਐਂਟੀ ਕੈਂਸਰ ਗੁਣ
ਅਦਰਕ ਨੂੰ ਐਂਟੀ-ਇੰਫਲੇਮੇਟਰੀ ਡ੍ਰਗ ਮੰਨਿਆ ਜਾਂਦਾ ਹੈ ਜੋ ਕੈਂਸਰ ਨੂੰ ਫੈਲਾਉਣ ਵਾਲੇ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ। ਇਸ ਦੀ ਵਰਤੋਂ ਨਾਲ ਪੰਕ੍ਰੇਓਟਿਕ,ਕੋਲੋਰੇਕਲ ਪ੍ਰੋਸਟੇਟ ਅਤੇ ਲੀਵਰ ਕੈਂਸਰ ਦੀ ਖਤਰਾ ਕਾਫੀ ਘੱਟ ਰਹਿੰਦਾ ਹੈ। 
2. ਪਾਚਨ ਵਧਾਉਣ ਵਿਚ ਮਦਦਗਾਰ 
ਇਸ ਵਿਚ ਮੌਜੂਦ ਤੱਤ ਪਾਚਨ ਕਿਰਿਆ ਨੂੰ ਵਧਾ ਦਿੰਦੇ ਹਨ ਅਤੇ ਨਾਲ ਹੀ ਸਰੀਰ ਦੁਆਰਾ ਪੋਸ਼ਕ ਤੱਤਾਂ ਨੂੰ ਅਵਸ਼ੋਸ਼ਿਤ ਕਰਨ ਦੀ ਤਾਕਤ ਵੀ ਵਧਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹਨ ਉਨ੍ਹਾਂ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
3. ਬਲੱਡ ਸਰਕੁਲੇਸ਼ਨ ਵਧਾਉਂਦਾ ਹੈ
ਅਦਰਕ ਦੀ ਵਰਤੋਂ ਨਾਲ ਸਰੀਰ ਵਿਚ ਬਲੱਡ ਸਰਕੁਲੇਸ਼ਨ ਤੇਜ਼ ਹੋ ਜਾਂਦਾ , ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੈਸਟਰੋਲ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
4. ਦਿਮਾਗ ਦੀ ਤਾਕਤ ਵਧਦੀ ਹੈ
ਰੋਜ਼ਾਨਾ ਅਦਰਕ ਦੀ ਵਰਤੋਂ ਕਰਨ ਨਾਲ ਦਿਮਾਗ ਦੀ ਸੋਚਣ ਸਮੱਝਣ ਦੀ ਤਾਕਤ ਤੇਜ਼ ਨਾਲ ਵਧਦੀ ਹੈ ਅਤੇ ਯਾਦਦਾਸ਼ਤ ਤੇਜ਼ ਹੁੰਦੀ ਹੈ। ਇਸ ਦੇ ਕਾਰਨ ਆਕਸੀਡੈਂਟਿਵ ਸਟ੍ਰੈਸ ਘੱਟ ਹੁੰਦਾ ਹੈ ਅਤੇ ਇੰਫਲੇਮੇਸ਼ਨ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਮਿਡਿਲ ਏਜ ਵਾਲੀ ਔਰਤਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। 
ਅਦਰਕ ਦੀ ਚਾਹ ਬਣਾਉਣ ਦੀ ਤਰੀਕਾ
ਸਮੱਗਰੀ
-
4-6 ਅਦਰਕ ਦੇ ਟੁੱਕੜੇ
- 1 ਚਮੱਚ ਸ਼ਹਿਦ
- ਇਕ ਗਲਾਸ ਪਾਣੀ
ਬਣਾਉਣ ਦਾ ਤਰੀਕਾ 
ਇਕ ਪੈਨ ਵਿਚ ਪਾਣੀ ਪਾਓ ਅਤੇ ਉਸ ਨੂੰ ਉਬਲਣ ਲਈ ਰੱਖ ਦਿਓ। ਜਦੋਂ ਪਾਣੀ ਉਬਲਣ ਲੱਗੇ ਤਾਂ ਅਦਰਕ ਨੂੰ ਕੁੱਟ ਕੇ ਉਸ ਵਿਚ ਪਾ ਦਿਓ ਅਤੇ 10 ਮਿੰਟ ਤੱਕ ਉਬਾਲੋ। ਅਖੀਰ ਵਿਚ ਗੈਸ ਬੰਦ ਕਰ ਦਿਓ ਅਤੇ ਇਸ ਨੂੰ ਇਕ ਕੱਪ ਪਾਣੀ ਵਿਚ ਛਾਣ ਲਓ ਅਤੇ ਜਦੋਂ ਇਹ ਹਲਕਾ ਠੰਡਾ ਹੋ ਜਾਵੇ ਤਾਂ ਇਸ ਵਿਚ ਸ਼ਹਿਦ ਮਿਲਾਓ ਅਤੇ ਇਸ ਨੂੰ ਪੀਓ ਇਸ ਦੀ ਚਾਹ ਨੂੰ ਰੋਜ਼ਾਨ ਸਵੇਰੇ ਪੀਓ।