ਪੇਟ ਦੀ ਇਨਫੈਕਸ਼ਨ ਨੂੰ ਦੂਰ ਕਰਦਾ ਹੈ ਕੜੀ ਪੱਤਾ, ਵਰਤੋਂ ਕਰਨ ’ਤੇ ਹੋਣਗੇ ਕਈ ਫਾਇਦੇ

12/26/2019 4:15:35 PM

ਜਲੰਧਰ – ਖਾਣੇ 'ਚ ਫਲੇਵਰ ਲਿਆਉਣ ਲਈ ਲੋਕਾਂ ਵਲੋਂ ਕੜੀ ਪੱਤੇ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ। ਇਹ ਖਾਣੇ ਦਾ ਸੁਆਦ ਹੀ ਨਹੀਂ ਸਗੋਂ ਖੁਸ਼ਬੂ ਵੀ ਵਧਾਉਂਦਾ ਹੈ। ਕੜੀ ਪੱਤੇ ਦੀ ਵਰਤੋਂ ਵਿਕਲਪਿਕ ਜਵਾਈ ਦੇ ਰੂਪ ’ਚ ਕਈ ਸਮੱਸਿਆਵਾਂ ਦੇ ਹੱਲ ਲਈ ਕੀਤੀ ਜਾਂਦੀ ਹੈ। ਕੜੀ ਪੱਤੇ ’ਚ ਕਾਰਬਾਜ਼ੋਲ ਐਲਕਾਲੋਇਡ, ਐਂਟੀ-ਬੈਕਟੀਰੀਅਲ, ਐਂਟੀ-ਫਲੂਮਿਨੇਟਰੀ ਵਰਗੇ ਗੁਣ ਪਾਏ ਜਾਂਦੇ ਹਨ। ਸ਼ੂਗਰ ਅਤੇ ਭਾਰ ਨੂੰ ਕੰਟਰੋਲ 'ਚ ਰੱਖਣ ਵਰਗੇ ਔਸ਼ਧੀ ਗੁਣ ਵੀ ਪਾਏ ਜਾਂਦੇ ਹਨ, ਜੋ ਸਰੀਰ ਲਈ ਬੇਹੱਦ ਲਾਭਕਾਰੀ ਹਨ। 

ਕੜੀ ਪੱਤੇ ਦੀ ਵਰਤੋਂ ਕਰਨ ’ਤੇ ਹੋਣ ਵਾਲੇ ਫਾਇਦੇ...

1. ਪੇਟ ਦੀਆਂ ਬੀਮਾਰੀਆਂ ਦੂਰ ਕਰੇ
ਕੜੀ ਪੱਤਾ ਐਂਟੀ-ਬੈਕਟੀਰੀਅਲ ਦੀ ਤਰ੍ਹਾਂ ਕੰਮ ਕਰਦਾ ਹੈ, ਜਿਸ ਨਾਲ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਲਗਾਤਾਰ ਕਬਜ਼ ਦੀ ਪ੍ਰੇਸ਼ਾਨੀ ਤੋਂ ਜੂਝ ਰਹੇ ਲੋਕਾਂ ਨੂੰ ਰੋਜ਼ਾਨਾ ਸਵੇਰੇ ਕੜੀ ਪੱਤੇ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਫਾਇਦਾ ਹੋਵਗਾ।

2. ਇਨਫੈਕਸ਼ਨ ਤੋਂ ਬਚਾਅ
ਕੜੀ ਪੱਤੇ 'ਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਵਰਗੇ ਗੁਣ ਪਾਏ ਜਾਂਦੇ ਹਨ। ਇਹ ਸਾਰੇ ਗੁਣ ਚਮੜੀ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾ ਕੇ ਰੱਖਦੇ ਹਨ। 

3. ਅੱਖਾਂ ਲਈ ਗੁਣਕਾਰੀ
ਕੜੀ ਪੱਤੇ 'ਚ ਵਿਟਾਮਿਨ-ਏ ਪਾਇਆ ਜਾਂਦਾ ਹੈ, ਜੋ ਅੱਖਾਂ ਲਈ ਬਹੁਤ ਜ਼ਰੂਰੀ ਹੈ। ਇਸ ਵਿਟਾਮਿਨ ਦੀ ਕਮੀ ਨਾਲ ਰਤੌਂਦੀ ਰੋਗ ਹੋ ਜਾਂਦਾ ਹੈ, ਜਿਸ ਨਾਲ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ। ਖਾਲੀ ਪੇਟ ਕੜੀ ਪੱਤੇ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। 

4. ਸੋਜ ਤੋਂ ਛੁਟਕਾਰਾ
ਕੜੀ ਪੱਤੇ ਨੂੰ ਖਾਣੇ 'ਚ ਸ਼ਾਮਲ ਕਰਨ ਨਾਲ ਸਰੀਰ 'ਚੋਂ ਸੌਜ ਦੀ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ। ਇਸ ਨਾਲ ਰੋਗ ਪ੍ਰਤੀਰੋਧੀ ਸਮਰੱਥਾ 'ਚ ਸੁਧਾਰ ਹੁੰਦਾ ਹੈ। 

5. ਕੈਂਸਰ ਤੋਂ ਬਚਾਅ
ਕੜੀ ਪੱਤੇ 'ਚ ਫੇਨੋਲਸ ਲਿਊਕੇਮੀਆ, ਪ੍ਰੋਸਟੇਟ ਕੈਂਸਰ ਅਤੇ ਕੋਲੋਰੈਕਟਲ ਪਾਇਆ ਜਾਂਦਾ ਹੈ, ਜੋ ਕੈਂਸਰ ਤੋਂ ਬਚਾਅ ਕਰਦਾ ਹੈ। ਇਸ ਦੇ ਸੇਵਨ ਨਾਲ ਕੈਂਸਰ ਹੋਣ ਦਾ ਖਤਰਾ ਨਹੀਂ ਰਹਿੰਦਾ। 

6. ਅਨੀਮੀਆ ਦੀ ਬੀਮਾਰੀ ਲਈ ਲਾਹੇਵੰਦ
ਦਿਲ ਨਾਲ ਸਬੰਧਿਤ ਸਮੱਸਿਆਵਾਂ ਨੂੰ ਹਟਾ ਕੇ ਅਨੀਮੀਆ ਦੀ ਬੀਮਾਰੀ ਨੂੰ ਖਤਮ ਕਰਨ ’ਚ ਕੜੀ ਪੱਤਾ ਲਾਹੇਵੰਦ ਹੁੰਦਾ ਹੈ। ਘੱਟ ਲੋਹਾ ਅਤੇ ਫੋਲਿਕ ਐਸਿਡ ਕਾਰਨ ਅਨੀਮੀਆ ਹੁੰਦਾ ਹੈ।

7. ਭਾਰ ਘਟਾਉਣ 'ਚ ਕਾਰਗਾਰ
ਕੜੀ ਪੱਤੇ ਦੀ ਵਰਤੋਂ ਤੁਹਾਨੂੰ ਆਪਣੀ ਖੁਰਾਕ ’ਚ ਜ਼ਰੂਰ ਕਰਨੀ ਚਾਹੀਦੀ ਹੈ। ਇਹ ਖੂਨ ’ਚ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾ ਦਿੰਦਾ ਹੈ। ਇਹ ਭਾਰ ਘਟਾਉਣ 'ਚ ਵੀ ਕਾਰਗਾਰ ਹੈ।

8. ਬਲੱਡ ਸ਼ੂਗਰ ਦਾ ਪੱਧਰ ਘਟਾਉਣ ’ਚ ਮਦਦਗਾਰ
ਕੜੀ ਪੱਤੇ ’ਚ ਆਇਰਨ ਅਤੇ ਫੋਲਿਕ ਐਸਿਡ ਪਾਇਆ ਜਾਂਦਾ ਹੈ। ਇਸ ’ਚ ਬਹੁਤ ਸਾਰੇ ਫ਼ਾਈਬਰ ਵੀ ਹੁੰਦੇ ਹਨ। ਜੋ ਇਨਸੁਲਿਨ ਨੂੰ ਪ੍ਰਭਾਵਿਤ ਕਰਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ’ਚ ਮਦਦ ਕਰਦੇ ਹਨ।

rajwinder kaur

This news is Content Editor rajwinder kaur