ਅੱਖਾਂ ਲਈ ਵਰਦਾਨ ਹੁੰਦਾ ਹੈ ਖੀਰਾ, ਹੋਰ ਵੀ ਜਾਣੋ ਹੈਰਾਨੀਜਨਕ ਫਾਇਦੇ

06/16/2019 3:29:40 PM

ਜਲੰਧਰ—  ਘੱਟ ਫੈਟ ਅਤੇ ਕੈਲੋਰੀ ਨਾਲ ਭਰਪੂਰ ਖੀਰੇ ਦੀ ਵਰਤੋਂ ਕਰਨ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿ ਸਕਦੇ ਹੋ। ਖੀਰਾ ਪਾਣੀ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ 'ਚ 96 ਫੀਸਦੀ ਪਾਣੀ ਦੀ ਮਾਤਰਾ ਹੁੰਦੀ ਹੈ। ਖੀਰੇ 'ਚ ਵਿਟਾਮਿਨ-ਏ, ਬੀ 6, ਪੋਟਾਸ਼ੀਅਮ, ਫਾਸਫੋਰਸ, ਆਇਰਨ ਭਰਪੂਰ ਮਾਤਰਾ 'ਚ ਪਾਈ ਜਾਂਦੀ ਹੈ। ਸਲਾਦ ਦੇ ਤੌਰ 'ਤੇ ਵਰਤੋਂ ਕੀਤਾ ਜਾਣ ਵਾਲਾ ਖੀਰਾ ਜਿਹੜਾ ਕਿ ਪ੍ਰੋਟੀਨ ਨੂੰ ਪਚਾਉਣ 'ਚ ਸਹਾਇਤਾ ਕਰਦਾ ਹੈ। 
ਖੀਰੇ ਸਾਡੇ ਪੇਟ ਦੀ ਜਲਨ, ਛਾਤੀ 'ਚ ਜਲਨ ਨੂੰ ਠੀਕ ਕਰਨ 'ਚ ਕਾਰਗਾਰ ਸਾਬਤ ਹੋਇਆ ਹੈ। ਖੀਰਾ ਖਾਣ ਨਾਲ ਸਿਹਤ ਨੂੰ ਹੋਰ ਵੀ ਕਈ ਤਰ੍ਹਾਂ ਦੇ ਅਜਿਹੇ ਫਾਇਦੇ ਮਿਲਦੇ ਹਨ, ਜਿੰਨਾਂ ਬਾਰੇ ਤੁਸੀਂ ਕਦੇ ਸੁਣਿਆ ਨਹੀਂ ਹੋਵੇਗਾ। ਆਓ ਜਾਣਗੇ ਹਾਂ ਖੀਰਾ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ।
ਕੈਂਸਰ ਦੇ ਬਚਾਅ ਲਈ ਖੀਰਾ ਹੈ ਵਰਦਾਨ
ਖੀਰੇ ਦੀ ਵਰਤੋਂ ਰੋਜ਼ਾਨਾ ਕਰਨ ਨਾਲ ਕੈਂਸਰ ਦਾ ਖਤਰਾ ਘੱਟ ਜਾਂਦਾ ਹੈ। ਖੀਰੇ 'ਚ ਸਾਈਕੋਈਸੋਲਐਰੀਕ੍ਰਿਸਨੋਲ, ਲੈਰੀਕ੍ਰਿਸਨੋਲ ਵਰਗੇ ਤੱਥ ਹੁੰਦੇ ਹਨ। ਇਹ ਤੱਥ ਹਰ ਤਰ੍ਹਾਂ ਦੇ ਕੈਂਸਰ ਨੂੰ ਰੋਕਣ 'ਚ ਕਾਰਗਾਰ ਸਾਬਤ ਹੁੰਦੇ ਹਨ।

PunjabKesari
ਅੱਖਾਂ ਲਈ ਵਰਦਾਨ
ਜ਼ਿਆਦਾਤਰ ਫੇਸਪੈਕ ਲਗਾਉਣ ਤੋਂ ਬਾਅਦ ਅੱਖਾਂ 'ਚ ਜਲਨ ਤੋ ਬਚਣ ਲਈ ਖੀਰੇ ਨੂੰ ਕੱਟ ਕੇ ਅੱਖਾਂ ਦੀਆਂ ਪਲਕਾਂ 'ਤੇ ਰੱਖ ਸਕਦੇ ਹੋ। ਇਸ ਨਾਲ ਅੱਖਾਂ ਨੂੰ ਠੰਡਕ ਮਿਲਦੀ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਇੰਝ ਖੀਰੇ ਦੀ ਵਰਤੋਂ ਫੇਸਪੈਕ ਲਗਾਉਣ ਤੋਂ ਬਾਅਦ ਹੀ ਕਰੋ। ਜਦੋਂ ਵੀ ਅੱਖਾਂ 'ਚ ਜਲਨ ਮਹਿਸੂਸ ਹੋਵੇ। ਤੁਸੀਂ ਖੀਰੇ ਦੀ ਵਰਤੋਂ ਕਰ ਸਕਦੇ ਹੋ।
ਵਾਲਾਂ ਤੇ ਚਮੜੀ ਦੀ ਕਰਦਾ ਹੈ ਦੇਖਭਾਲ
ਖੀਰਾ ਵਾਲਾਂ ਨੂੰ ਵਧਾਉਣ 'ਚ ਮਦਦਗਾਰ ਹੁੰਦਾ ਹੈ। ਹੋਰ ਵਧੀਆ ਨਤੀਜੇ ਲਈ ਤੁਸੀਂ ਖੀਰੇ ਦਾ ਜੂਸ ਗਾਜਰ ਅਤੇ ਪਾਲਕ ਦੇ ਜੂਸ ਨਾਲ ਮਿਕਸ ਕਰਕੇ ਤੁਸੀਂ ਰੋਜ਼ਾਨਾ ਲੈ ਸਕਦੇ ਹੋ। ਇਸ ਤੋਂ ਇਲਾਵਾ ਇਹ ਸਨਬਰਨ ਤੋਂ ਵੀ ਬਚਾਉਂਦਾ ਹੈ। ਖੀਰਾ ਅੱਖਾਂ ਦੇ ਹੇਠਾਂ ਹੋਣ ਵਾਲੀ ਸੋਜ ਨੂੰ ਵੀ ਦੂਰ ਕਰਦਾ ਹੈ। ਚਿਹਰ ਲਈ ਮਾਸਕ ਦੇ ਰੂਪ 'ਚ ਵਰਤਿਆ ਜਾਣ ਵਾਲਾ ਖੀਰਾ ਮੂੰਹ 'ਤੇ ਨਿਖਾਰ ਲਿਆਉਂਦਾ ਹੈ।
ਖੂਨ ਸੰਚਾਰ ਲਈ ਹੈ ਫਾਇਦੇਮੰਦ
ਖੂਨ ਦੇ ਸਹੀ ਸੰਚਾਰ ਲਈ ਖੀਰੇ ਦੀ ਵਰਤੋਂ ਕਰਨੀ ਚਾਹੀਦਾ ਹੈ। ਕਲੈਸਟਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ। ਇਸ ਨਾਲ ਦਿਲ ਦੇ ਰੋਗਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਖੀਰੇ 'ਚ ਫਾਈਬਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ, ਜਿਹੜਾ ਬਲਡ ਪ੍ਰੈਸ਼ਰ ਨੂੰ ਠੀਕ ਰੱਖਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਖੀਰਾ ਹਾਈ ਅਤੇ ਘੱਟ ਬਲਡ ਪ੍ਰੈਸ਼ਰ ਦੇ ਪੱਧਰ ਨੂੰ ਠੀਕ ਰੱਖਣ ਲਈ ਦਵਾਈ ਦੇ ਤੌਰ 'ਤੇ ਕੰਮ ਕਰਦਾ ਹੈ।

PunjabKesari
ਭਾਰ ਘੱਟ ਕਰਨ 'ਚ ਮਦਦਗਾਰ
ਖੀਰੇ 'ਚ ਪਾਣੀ ਦੀ ਵੱਧ ਮਾਤਰਾ ਅਤੇ ਕੈਲੋਰੀ ਘੱਟ ਹੁੰਦੀ ਹੈ, ਇਸ ਲਈ ਭਾਰ ਘੱਟ ਕਰਨ ਲਈ ਇਹ ਵਧੀਆ ਸਰੋਤ ਮੰਨਿਆ ਜਾਂਦਾ ਹੈ। ਜਿਹੜੇ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਲੋਕਾਂ ਲਈ ਖੀਰੇ ਦੀ ਵਰਤੋਂ ਫਾਇਦੇਮੰਦ ਸਾਬਤ ਹੁੰਦੀ ਹੈ। ਜਦੋਂ ਵੀ ਭੁੱਖ ਲੱਗੇ ਤਾਂ ਖੀਰੇ ਦੀ ਵਰਤੋਂ ਕਰੋ। ਖੀਰੇ 'ਚ ਫਾਈਬਰ ਹੁੰਦਾ ਹੈ, ਜੋ ਖਾਣਾ ਪਚਾਉਣ 'ਚ ਮਦਦਗਾਰ ਸਾਬਤ ਹੁੰਦਾ ਹੈ।
ਮਸੂੜਿਆਂ ਦੀ ਬੀਮਾਰੀ ਨੂੰ ਕਰੇ ਦੂਰ
ਖੀਰਾ ਖਾਣ ਨਾਲ ਮਸੂੜੇ ਦੀਆਂ ਬੀਮਾਰੀਆਂ ਘੱਟ ਹੋ ਜਾਂਦੀਆਂ ਹਨ। ਖੀਰੇ ਦੇ ਇਕ ਟੁੱਕੜੇ ਨੂੰ ਜੀਭ ਤੋਂ ਮੂੰਹ ਦੇ ਉੱਪਰੀ ਹਿੱਸੇ 'ਤੇ ਅੱਧਾ ਮਿੰਟ ਤੱਕ ਰੱਖੋ। ਇਸ ਨਾਲ ਤੁਹਾਡੇ ਮੂੰਹ 'ਚੋਂ ਜਿਹੜੀ ਬਦਬੂ ਆਉਂਦੀ ਹੈ ਉਹ ਖਤਮ ਹੋ ਜਾਵੇਗੀ।
ਸਰੀਰ ਦੇ ਰੋਗਾਂ ਨੂੰ ਕਰੇ ਦੂਰ
ਖੀਰੇ ਨਾਲ ਜੋੜਾਂ ਨੂੰ ਮਜ਼ਬੂਤੀ ਮਿਲਦੀ ਹੈ। ਗਾਜਰ ਅਤੇ ਖੀਰੇ ਦਾ ਜੂਸ ਮਿਕਸ ਕਰਕੇ ਪੀਣ ਨਾਲ ਗਠੀਆ, ਬਾਏ ਵਰਗੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਮਦਦ ਮਿਲਦੀ ਹੈ। ਇਸ ਨਾਲ ਯੂਰਿਕ ਐਸਿਡ ਦਾ ਪੱਧਰ ਵੀ ਘੱਟ ਹੁੰਦਾ ਹੈ।


shivani attri

Content Editor

Related News