ਕੋਰੋਨਾ ਵਾਇਰਸ ਤੋਂ ਬਚਣ ਲਈ ਲਸਣ ਸਣੇ ਲਾਹੇਵੰਦ ਹੋਵੇਗੀ ਇਹ ਡਾਈਟ, ਇੰਝ ਕਰੋ ਇਸਤੇਮਾਲ

03/17/2020 5:36:37 PM

ਜਲੰਧਰ— ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਭੜਥੂ ਪਾਇਆ ਹੋਇਆ ਹੈ। ਇਕ ਪਾਸੇ ਜਿੱਥੇ ਇਸ ਵਾਇਰਸ ਦੇ ਨਾਲ ਹੁਣ ਤੱਕ ਪੂਰੇ ਵਿਸ਼ਵ 'ਚੋਂ 7 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਉਥੇ ਹੀ ਵਿਸ਼ਵ 'ਚ ਕੁਲ 1,82,716 ਲੋਕ ਕੋਰੋਨਾ ਦੀ ਚਪੇਟ 'ਚ ਹਨ। ਭਾਰਤ 'ਚ ਕੋਰੋਨਾ ਦੇ 129 ਮਾਮਲੇ ਸਾਹਮਣੇ ਆਏ ਹਨ ਜਦਕਿ 3 ਲੋਕਾਂ ਦੇ ਮਰਨ ਦੀ ਖਬਰ ਹੈ। ਉੱਧਰ ਗੁਆਂਢੀ ਦੇਸ਼ ਪਾਕਿਸਤਾਨ 'ਚ 183 ਲੋਕ ਇਨਫੈਕਟਿਡ ਹਨ। ਇਹ ਖਤਰਾ ਭਾਰਤ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਇਥੇ ਦੱਸ ਦੇਈਏ ਕਿ ਇਸ ਦੇ ਬਚਾਅ ਦਾ ਸਭ ਤੋਂ ਕਾਰਗਾਰ ਤਰੀਕਾ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੋਣਾ ਚਾਹੀਦਾ ਹੈ। ਇਸ ਕਰਕੇ ਤੁਹਾਨੂੰ ਡਾਈਟ 'ਚ ਉਨ੍ਹਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਜਿਸ ਨਾਲ ਇਮਿਊਨ ਸਿਸਟਮ ਮਜ਼ਬੂਤ ਬਣਿਆ ਰਹੇ। ਲਸਣ ਸਮੇਤ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਕੋਰੋਨਾ ਵਾਇਰਸ ਤੋਂ ਬਚੇ ਰਹਿ ਸਕਦੇ ਹੋ। ਆਓ ਜਾਣਦੇ ਹਾਂ ਉਸ ਡਾਈਟ ਬਾਰੇ, ਜਿਸ ਦੇ ਸੇਵਨ ਨਾਲ ਤੁਸੀਂ ਕੋਰੋਨਾ ਵਾਇਰਸ ਤੋਂ ਆਪਣੇ-ਆਪ ਨੂੰ ਬਚਾ ਸਕਦੇ ਹੋ।

PunjabKesari

ਸੰਤਰਾ ਕਰੇਗਾ ਬਚਾਅ
ਵਿਟਾਮਿਨ-ਸੀ ਨਾਲ ਭਰਪੂਰ ਸੰਤਰੇ ਦਾ ਸੇਵਨ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ। ਇਸ 'ਚ ਮੌਜੂਦਾ ਕਈ ਪੌਸ਼ਟਿਕ ਤੱਤ ਇਮਿਊਨ ਸਿਸਟਮ ਨੂੰ ਤੇਜ਼ ਕਰਨ 'ਚ ਮਦਦ ਕਰਦੇ ਹਨ। ਅਜਿਹੇ 'ਚ ਫਲੂ ਜਾਂ ਵਾਇਰਲ ਹੋਣ ਤੋਂ ਬਚਿਆ ਜਾ ਸਕਦਾ ਹੈ।

PunjabKesari

ਲਸਣ ਦਾ ਕਰੋ ਸੇਵਨ
ਸਬਜ਼ੀ 'ਚ ਲਸਣ ਪਾ ਕੇ ਖਾਣ ਨਾਲ ਸਬਜ਼ੀ ਦਾ ਸੁਆਦ ਵੱਧਣ ਦੇ ਨਾਲ-ਨਾਲ ਸਿਹਤ ਨੂੰ ਵੀ ਕਈ ਫਾਇਦੇ ਹੁੰਦੇ ਹਨ। ਇਸ 'ਚ ਮੌਜੂਦ ਐਂਟੀ ਆਕਸੀਡੈਂਟ, ਐਂਟੀ ਵਾਇਰਲ, ਐਂਟੀ-ਫੰਗਲ ਗੁਣ ਬਾਡੀ ਨੂੰ ਸਰਦੀ-ਜ਼ੁਕਾਮ ਅਤੇ ਹੋਰ ਕਈ ਵਾਇਰਲ ਇਨਫੈਕਸ਼ਨ ਤੋਂ ਬਚਾ ਕੇ ਰੱਖਦੇ ਹਨ। ਅਜਿਹੇ 'ਚ ਕੋਰੋਨਾ ਤੋਂ ਬਚਣ ਲਈ ਇਸ ਦੀਆਂ 2 ਤੁਰੀਆਂ ਕੱਚੀਆਂ ਖਾਣੀਆਂ ਚਾਹੀਦੀਆਂ ਹਨ। ਅਜਿਹੇ 'ਚ ਤੁਸੀਂ ਵਾਇਰਲ ਦੀ ਲਪੇਟ 'ਚ ਆਉਣ ਤੋਂ ਬਚ ਸਕਦੇ ਹੋ।  

PunjabKesari

ਬਦਾਮ ਦਾ ਕਰੋ ਸੇਵਨ
ਵਾਇਰਲ ਤੋਂ ਬਚਣ ਲਈ ਤੁਸੀਂ ਆਪਣੀ ਡਾਈਟ 'ਚ ਬਦਾਮ ਨੂੰ ਵੀ ਸ਼ਾਮਲ ਕਰ ਸਕਦੇ ਹੋ। ਇਸ ਨਾਲ ਦਿਮਾਗ ਤੇਜ਼ ਹੋਣ ਦੇ ਨਾਲ-ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਅਜਿਹੇ 'ਚ ਖੁਦ ਨੂੰ ਅੰਦਰ ਤੋਂ ਮਜ਼ਬੂਤ ਕਰਨ ਜਾਂ ਇਮਿਊਨਿਟੀ ਵਧਾਉਣ ਲਈ ਬਦਾਮ ਦਾ ਵੱਧ ਤੋਂ ਵੱਧ ਸੇਵਨ ਕਰੋ।

ਇਹ ਵੀ ਪੜ੍ਹੋ:  ਇਲਾਇਚੀ ਵਾਲਾ ਪਾਣੀ ਕਰੇ ਮੂੰਹ ਦੀ ਬਦਬੂ ਦੂਰ, ਕਬਜ਼ ਤੋਂ ਵੀ ਦਿੰਦੈ ਛੁਟਕਾਰਾ

PunjabKesari

ਬਰੋਕਲੀ ਦਾ ਕਰੇ ਸੇਵਨ
ਹਰੇ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨ ਲਈ ਹਮੇਸ਼ਾ ਡਾਕਟਰਾਂ ਦੀ ਸਲਾਹ ਦਿੱਤੀ ਜਾਂਦੀ ਹੈ। ਅਸਲ 'ਚ ਇਨ੍ਹਾਂ ਸਬਜ਼ੀਆਂ 'ਚ ਭਰਪੂਰ ਮਾਤਰਾ 'ਚ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਅਜਿਹੇ 'ਚ ਖਰਾਬ ਜਾਂ ਕਮਜ਼ੋਰ ਇਮਿਊਨ ਸਿਸਟਮ ਨੂੰ ਵਧੀਆ ਬਣਾਉਣ ਲਈ ਬਰੋਕਲੀ ਦਾ ਸੇਵਨ ਕਰਨਾ ਵਧੀਆ ਮੰਨਿਆ ਜਾਂਦਾ ਹੈ। ਇਸ 'ਚ ਵਿਟਾਮਿਨਸ, ਫਾਈਬਰ, ਕੈਲਸ਼ੀਅਮ, ਮਿਨਰਲਸ ਆਦਿ ਤੱਤ ਵਾਧੂ ਮਾਤਰਾ 'ਚ ਹੁੰਦੇ ਹਨ। ਅਜਿਹੇ 'ਚ ਸਰਦੀ-ਜ਼ੁਕਾਮ ਜਾਂ ਵਾਇਰਲ ਤੋਂ ਬਚਣ ਲਈ ਰੋਜ਼ਾਨਾ ਬਰੋਲੀ ਦੀ ਸਬਜ਼ੀ ਜਾਂ ਸਲਾਦ ਦੇ ਰੂਪ 'ਚ ਇਸ ਨੂੰ ਜ਼ਰੂਰ ਖਾਓ। ਤੁਸੀਂ ਇਸ ਦਾ ਸੂਪ ਵੀ ਬਣਾ ਕੇ ਪੀ ਸਕਦੇ ਹੋ।

PunjabKesari

ਪਾਲਕ ਕਰੇ ਬਚਾਅ
ਪਾਲਕ 'ਚ ਭਰਪੂਰ ਮਾਤਰਾ 'ਚ ਲੋਹਾ ਅਤੇ ਜ਼ਿਕ ਦੇ ਨਾਲ-ਨਾਲ ਮਿਨਰਲ ਐਂਟੀ-ਆਕਸੀਡੈਂਟ, ਵਿਟਾਮਿਨ-ਬੀ, ਨਾਇਸਨ ਆਦਿ ਤੱਤ ਪਾਏ ਜਾਂਦੇ ਹਨ। ਇਹ ਸਾਰੇ ਪੌਸ਼ਟਿਕ ਤੱਤ ਸਰੀਰ ਨੂੰ ਇਨਫੈਕਸ਼ਨ ਅਤੇ ਵਾਇਰਲ ਬੁਖਾਰ ਤੋਂ ਬਚਾਉਂਦੇ ਹਨ। ਪਾਲਕ ਖਾਣ ਦੇ ਨਾਲ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ।

ਇਹ ਵੀ ਪੜ੍ਹੋ:  ਮਹਾਵਾਰੀ ਦੌਰਾਨ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖੇ

PunjabKesari

ਮਸ਼ਰੂਮ ਦਾ ਕਰੋ ਸੇਵਨ
ਰੋਜ਼ਾਨਾ ਮਸ਼ਰੂਮ ਦਾ ਸੇਵਨ ਕਰਨ ਦੇ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਘੱਟ ਰਹਿੰਦਾ ਹੈ।  ਇਹ ਸਰੀਰ 'ਚ ਬਲੱਡ ਸੈਲਸ ਦੀ ਮਾਤਰਾ ਨੂੰ ਪੂਰਾ ਕਰਕੇ ਸਰੀਰ 'ਚ ਖੂਨ ਦੀ ਕਮੀ ਹੋਣ ਤੋਂ ਬਚਾਉਂਦਾ ਹੈ। ਮਸ਼ਰੂਮ 'ਚ ਐਂਟੀ ਆਕਸੀਡੈਂਟ, ਐਂਟੀ-ਵਾਇਰਲ, ਐਂਟੀ ਬੈਕਟੀਰੀਅਲ ਗੁਣ ਹੋਣ ਦਾ ਖਤਰਾ ਘੱਟ ਰਹਿੰਦਾ ਹੈ।

ਇਹ ਵੀ ਪੜ੍ਹੋ: ਗੰਜੇਪਣ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਕਰਨ ‘ਕਪੂਰ’ ਦੀ ਵਰਤੋਂ, ਹੋਣਗੇ ਕਈ ਫਾਇਦੇ


shivani attri

Content Editor

Related News