Corona Alert: ਦਫਤਰ ਜਾਣ ਵਾਲੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

03/17/2020 3:03:39 PM

ਜਲੰਧਰ—ਕੋਰੋਨਾ ਵਾਇਰਸ ਦਾ ਡਰ ਪੂਰੀ ਦੁਨੀਆ 'ਚ ਫੈਲਿਆ ਹੋਇਆ ਹੈ। ਇਹ ਅਜਿਹਾ ਇੰਫੈਕਸ਼ਨ ਹੈ ਜੋ ਪੀੜਤ ਵਿਅਕਤੀ ਨੂੰ ਛੂਹਣ ਜਾਂ ਉਸ ਦੇ ਸੰਪਰਕ 'ਚ ਆਉਣ ਨਾਲ ਫੈਲਦਾ ਹੈ। ਅਜਿਹੇ 'ਚ ਇਸ ਤੋਂ ਡਰਨ ਜਾਂ ਘਬਰਾਉਣ ਦੀ ਥਾਂ ਕੁਝ ਸਾਵਧਾਨੀਆਂ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ। ਇਨ੍ਹਾਂ ਹਾਲਾਤਾਂ 'ਚ ਸਭ ਤੋਂ ਜ਼ਿਆਦਾ ਦਫਤਰ 'ਚ ਕੰਮ ਕਰ ਰਹੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਕਿਉਂਕਿ ਵੱਖ-ਵੱਖ ਥਾਵਾਂ 'ਤੋਂ ਆਉਣ ਨਾਲ ਇਹ ਕਈ ਲੋਕਾਂ ਨੂੰ ਮਿਲਦੇ ਹਨ। ਹੋ ਸਕਦਾ ਹੈ ਕਿ ਇਨ੍ਹਾਂ 'ਚੋਂ ਕੋਈ ਕੋਰੋਨਾ ਵਾਇਰਸ ਨਾਲ ਇੰਫੈਕਟਿਡ ਹੋਵੇ। ਤਾਂ ਚੱਲੋ ਅੱਜ ਅਸੀਂ ਤੁਹਾਨੂੰ 5 ਅਜਿਹੇ ਟਿਪਸ ਦੱਸਦੇ ਹਾਂ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਤੋਂ ਬਚ ਸਕਦੇ ਹੋ।
ਦਫਤਰ ਦੇ ਡੈਸਕ ਨੂੰ ਕਰੋ ਸਾਫ
ਜੇਕਰ ਤੁਹਾਡੇ ਦਫਤਰ 'ਚ ਕੋਈ ਵਿਅਕਤੀ ਕੋਰੋਨਾ ਵਾਇਰਸ ਨਾਲ ਇੰਫੈਕਟਿਡ ਹੈ ਤਾਂ ਅਜਿਹੇ 'ਚ ਦੂਜਿਆਂ ਨੂੰ ਵੀ ਇਸ ਵਾਇਰਸ ਦੇ ਹੋਣ ਦਾ ਖਤਰਾ ਵਧਦਾ ਹੈ। ਅਸਲ 'ਚ ਜੇਕਰ ਇੰਫੈਕਟਿਡ ਵਿਅਕਤੀ ਤੁਹਾਡੇ ਡੈਸਕ ਅਤੇ ਚੀਜ਼ਾਂ ਨੂੰ ਛੂਹਦਾ ਹੈ ਤਾਂ ਅਜਿਹੇ 'ਚ ਉਹ ਵਾਇਰਸ ਛੱਡ ਸਕਦਾ ਹੈ। ਇਸ ਤੋਂ ਬਚਣ ਲਈ ਆਪਣੇ ਦਫਤਰ ਪਹੁੰਚਣ 'ਤੇ ਡੈਸਕ, ਕੰਪਿਊਟਰ ਜਾਂ ਕਿਸੇ ਵੀ ਚੀਜ਼ ਨੂੰ ਛੂਹਣ ਤੋਂ ਪਹਿਲਾਂ ਕਲੀਨਿੰਗ ਜੈੱਲ ਨੂੰ ਡੈਸਕ 'ਤੇ ਚੰਗੀ ਤਰ੍ਹਾਂ ਛਿੜਕੋ। ਉਸ ਦੇ ਬਾਅਦ ਟਿਸ਼ੂ ਪੇਪਰ ਨਾਲ ਡੈਸਕ ਦੀ ਚੰਗੀ ਤਰ੍ਹਾਂ ਸਫਾਈ ਕਰੋ। ਇਸ ਦੇ ਨਾਲ ਸਫਾਈ ਦੇ ਬਾਅਦ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਵੋ।


ਸਰਦੀ-ਜ਼ੁਕਾਮ ਹੈ ਤਾਂ ਨਾ ਜਾਓ ਦਫਤਰ
ਕੋਰੋਨਾ ਵਾਇਰਸ 'ਚ ਪਾਏ ਜਾਣ ਵਾਲੇ ਲੱਛਣ ਕੁਝ ਹੱਦ ਤੱਕ ਸਰਦੀ-ਜ਼ੁਕਾਮ ਵਾਲੇ ਹਨ। ਅਜਿਹੇ 'ਚ ਚਾਹੇ ਕਿਸੇ ਨੂੰ ਨਾਰਮਲ ਸਰਦੀ-ਜ਼ੁਕਾਮ ਹੋਣ 'ਤੇ ਵੀ ਆਫਿਸ ਜਾਣ ਤੋਂ ਬਚਣਾ ਚਾਹੀਦਾ। ਤਾਂ ਜੋ ਇਸ ਦਾ ਅਸਰ ਦੂਜਿਆਂ 'ਤੇ ਨਾਲ ਹੋਵੇ। ਇਸ ਦੇ ਨਾਲ ਹੀ ਜੋ ਇਸ ਤੋਂ ਪੀੜਤ ਹਨ ਉਸ ਤੋਂ ਦੂਰੀ ਬਣਾ ਕੇ ਰੱਖੋ। ਜੇਕਰ ਅਜਿਹੇ ਵਿਅਕਤੀ ਨਾਲ ਕੋਈ ਕੰਮ ਪੈ ਵੀ ਜਾਵੇ ਤਾਂ ਉਸ ਦੇ ਕੋਲ ਜਾ ਕੇ ਥੋੜ੍ਹੀ ਦੂਰੀ ਬਣਾ ਕੇ ਰੱਖੋ।


ਹੱਥ ਮਿਲਾਉਣ ਤੋਂ ਬਚੋ
ਦਫਤਰ 'ਚ ਆਪਣੇ ਸਹਿਕਰਮਚਾਰੀਆਂ ਨੂੰ ਮਿਲਣ ਲਈ ਹੱਥ ਮਿਲਾਉਣਾ ਆਮ ਗੱਲ ਹੈ। ਪਰ ਇਸ ਵਾਇਰਸ ਦੇ ਚੱਲਦੇ ਤੁਹਾਨੂੰ ਆਪਣੇ ਇਸ ਆਦਤ ਨੂੰ ਥੋੜ੍ਹੀ ਦੇਰ ਲਈ ਛੱਡ ਦੇਣਾ ਚਾਹੀਦਾ ਹੈ। ਜੇਕਰ ਕਿਤੇ ਦਫਤਰ 'ਚ ਕੋਈ ਪਰਸਨ ਇਸ ਵਾਇਰਸ ਨਾਲ ਪੀੜਤ ਹੋਇਆ ਹੈ ਤਾਂ ਅਜਿਹੇ ਵਿਅਕਤੀ ਨੂੰ ਟਚ ਕਰਨ ਨਾਲ ਤੁਸੀਂ ਵੀ ਇਸ ਵਾਇਰਸ ਦੀ ਲਪੇਟ 'ਚ ਆ ਸਕਦੇ ਹੋ। ਇਸ ਲਈ ਦਫਤਰ 'ਚ ਕਿਸੇ ਨਾਲ ਵੀ ਹੈਂਡਸ਼ੇਕ ਕਰਨ ਦੀ ਥਾਂ ਨਮਸਤੇ ਕਹੋ। ਇਸ ਨਾਲ ਹੀ ਸਭ ਦੇ ਨਾਲ ਲਗਭਗ 1 ਮੀਟਰ ਦੂਰ ਰਹਿ ਕੇ ਗੱਲ ਕਰੋ।


ਬਾਹਰ ਦੇ ਖਾਣੇ ਤੋਂ ਰੱਖੋ ਪਰਹੇਜ਼
ਹਮੇਸ਼ਾ ਦਫਤਰ ਦੇ ਲੋਕਾਂ ਨੂੰ ਕੰਟੀਨ ਤੋਂ ਕੁਝ ਨਾ ਕੁਝ ਖਾਣ ਦੀ ਆਦਤ ਹੁੰਦੀ ਹੈ। ਅਜਿਹੇ 'ਚ ਉਹ ਦਫਤਰ ਦੀ ਕੰਟੀਨ ਜਾਣਾ ਪਸੰਦ ਕਰਦੇ ਹਨ। ਅਸਲ 'ਚ ਕੋਰੋਨਾ ਵਾਇਰਸ ਦੇ ਲੱਛਣਾਂ ਨੂੰ ਪੂਰੀ ਤਰ੍ਹਾਂ ਪਹਿਚਾਣੋ ਅਤੇ ਪਤਾ ਕਰਨ 'ਚ ਕੁਝ ਸਮਾਂ ਲੱਗਦਾ ਹੈ। ਅਜਿਹੇ 'ਚ ਜੇਕਰ ਕੋਈ ਇੰਫੈਕਟਿਡ ਵਿਅਕਤੀ ਕੰਟੀਨ 'ਚ ਹੋਵੇ ਤਾਂ ਉਸ ਦੇ ਸੰਪਰਕ 'ਚ ਆ ਕੇ ਤੁਸੀਂ ਵੀ ਇਸ ਦੇ ਸ਼ਿਕਾਰ ਹੋ ਸਕਦੇ ਹੋ। ਇਸ ਲਈ ਇਨ੍ਹੀਂ ਦਿਨੀਂ ਕੰਟੀਨ 'ਚ ਜਾ ਕੇ ਬਾਹਰ ਦਾ ਖਾਣਾ ਖਾਣ ਦੀ ਥਾਂ ਘਰ ਤੋਂ ਹੀ ਖਾਣਾ ਬਣਾ ਕੇ ਲਿਆਓ ਅਤੇ ਖਾਓ। ਇਸ ਦੇ ਨਾਲ ਉਨ੍ਹਾਂ ਲੋਕਾਂ ਦੇ ਨਾਲ ਰਹੋ ਜੋ ਪੂਰੀ ਤਰ੍ਹਾਂ ਠੀਕ ਹਨ।


ਦਫਤਰ ਸਟਾਫ ਨਾਲ ਚੀਜ਼ਾਂ ਸ਼ੇਅਰ ਨਾ ਕਰੋ
ਦਫਤਰ 'ਚ ਸਾਰੇ ਸਟਾਫ ਮੈਂਬਰ ਇਕ-ਦੂਜੇ ਨਾਲ ਖਾਣਾ ਜਾਂ ਕੋਈ ਵੀ ਸਾਮਾਨ ਨੂੰ ਸ਼ੇਅਰ ਕਰਦੇ ਹਨ। ਅਜਿਹੇ 'ਚ ਇਕ ਹੀ ਚੀਜ਼ ਨੂੰ ਕਈ ਲੋਕ ਛੂਹਦੇ ਹਨ ਜਿਸ ਕਾਰਨ ਇੰਫੈਕਸ਼ਨ ਹੋਣ ਦਾ ਖਤਰਾ ਵਧਦਾ ਹੈ। ਇਸ ਦੌਰਾਨ ਜੇਕਰ ਕੋਈ ਕੋਰੋਨਾ ਵਾਇਰਸ ਨਾਲ ਪੀੜਤ ਹੈ ਤਾਂ ਤੁਸੀਂ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਚੀਜ਼ਾਂ ਨੂੰ ਕਿਸੇ ਨੂੰ ਦੇਣ ਜਾਂ ਲੈਣ ਤੋਂ ਬਚੋ ਜਾਂ ਫਿਰ ਕੋਈ ਵੀ ਚੀਜ਼ ਦਾ ਆਦਾਨ-ਪ੍ਰਦਾਨ ਕਰਨ ਦੇ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਓ।

Aarti dhillon

This news is Content Editor Aarti dhillon