ਇਨ੍ਹਾਂ ਚੀਜ਼ਾਂ ਵਿਚ ਖਾਣਾ ਬਣਾਉਣ ਨਾਲ ਸਿਹਤ ਨੂੰ ਹੋ ਸਕਦਾ ਹੈ ਨੁਕਸਾਨ

07/20/2017 5:44:45 PM

ਨਵੀਂ ਦਿੱਲੀ— ਰਸੋਈ ਦਾ ਸਾਫ-ਸਫਾਈ ਰੱਖਣਾ ਬਹੁਤ ਜ਼ਰੂਰੀ ਹੈ ਪਰ ਗੰਦਗੀ ਨਾਲ ਹੀ ਬੀਮਾਰੀ ਫੈਲਣ ਦਾ ਡਰ ਨਹੀਂ ਹੁੰਦਾ ਬਲਕਿ ਡੈਕੋਰੇਟਿਵ ਦਿੱਖਣ ਵਾਲੇ ਬਰਤਨ ਵੀ ਸਿਹਤ 'ਤੇ ਮਾੜਾ ਅਸਰ ਪਾਉਂਦੇ ਹਨ। ਰਸੋਈ ਵਿਚ ਵਰਤੇ ਜਾਣ ਵਾਲੇ ਨਾਨ ਸਟਿਕ ਬਰਤਨ , ਕੇਤਲੀ, ਪੈਨ, ਤੋਂ ਲੈ ਕੇ ਕੌਫੀ ਮੱਗ ਤੱਕ ਤੁਹਾਨੂੰ ਬੀਮਾਰ ਬਣਾ ਸਕਦੇ ਹਨ। ਇਸ ਲਈ ਖਾਣਾ ਪਕਾਉਂਦੇ ਅਤੇ ਖਾਂਦੇ ਸਮੇਂ ਸਹੀਂ ਬਰਤਨਾਂ ਦਾ ਚੌਨ ਕਰਨਾ ਬਹੁਤ ਜ਼ਰੂਰੀ ਹੈ।
1. ਨਾਨ ਸਟਿਰ ਪੈਨ
ਨਾਨ ਸਟਿਕ ਬਰਤਨਾਂ ਵਿਚ ਖਾਣਾ ਪਰਾਉਣਾ ਆਸਾਨ ਹੁੰਦਾ ਹੈ ਪਰ ਇਸ ਵਿਚ ਟੇਫਲਾਨ ਨਾਂ ਦਾ ਕੈਮੀਕਲਸ ਹੁੰਦੇ ਹਨ ਜੋ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਹਨ। ਖਾਣਾ ਬਣਾਉਂਦੇ ਸਮੇਂ ਇਸ ਵਿਚੋਂ ਨਿਕਲਣ ਵਾਲੀ ਗੈਸ ਸਾਹ ਦੇ ਮਰੀਜ਼ਾਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਇਸ ਲਈ ਇਸ ਨੂੰ ਘੱਟ ਗੈਸ 'ਤੇ ਰੱਖ ਤੇ ਖਾਣਾ ਪਕਾਓ। 
2. ਪਲਾਸਟਿਕ ਦੇ ਬਰਤਨ 
ਮਾਈਕਰੋਵੇਵ ਵਿਚ ਖਾਣਾ ਗਰਮ ਕਰਦੇ ਸਮੇਂ ਪਲਾਸਟਿਕ ਦੇ ਕੈਮੀਕਲਸ ਖਾਣੇ ਵਿਚ ਟ੍ਰਾਂਸਫਰ ਹੋ ਜਾਂਦੇ ਹਨ। ਜਿਸ ਨਾਲ ਕੈਂਸਰ ਵਰਗੀ ਬੀਮਾਰੀ ਹੋਣ ਦਾ ਖਤਰਾ ਹੋ ਜਾਂਦਾ ਹੈ। ਇਸ ਲਈ ਪਲਾਸਟਿਕ ਦੇ ਭਾਂਡਿਆਂ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਂਦੀ ਹੈ। 
3. ਤਾਂਬੇ ਦੇ ਭਾਂਡੇ
ਤਾਂਬੇ ਦੇ ਭਾਂਡਿਆਂ ਵਿਚ ਖਾਣਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਦੇ ਉਪਰ ਮੇਟਲ ਦੀ ਪਰਤ ਚੜੀ ਹੁੰਦੀ ਹੈ। ਪਰ ਕੁਝ ਸਮੇਂ ਬਾਅਦ ਜਦੋਂ ਲੇਅਰ ਨੂੰ ਕੱਢਿਆ ਜਾਂਦਾ ਹੈ ਤਾਂ ਕਾਪਰ ਦੇ ਅੰਸ਼ ਖਾਣੇ ਦੇ ਨਾਲ ਸਰੀਰ ਵਿਚ ਸ਼ਾਮਲ ਹੋ ਜਾਂਦੇ ਹਨ। ਇਸ ਕਾਰਨ ਡਾਈਰੀਆ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਪੁਰਾਣੇ ਭਾਂਡਿਆਂ ਦੀ ਵਰਤੋਂ ਨਾ ਕਰੋ।
4. ਗਲਾਸ ਕੁਕਵੇਅਰ 
ਕੱਚ ਦੇ ਭਾਂਡਿਆਂ ਦੀ ਵਰਤੋਂ ਕਰਨ ਨਾਲ ਵੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਪੁਰਾਣੇ ਕੱਚ ਦੇ ਭਾਂਡਿਆਂ ਨਾਲ ਲੀਡ ਟਾਕਸਿੰਨ ਦੀ ਸਮੱਸਿਆ ਹੋਣ ਲੱਗਦੀ ਹੈ। ਜਿਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।