ਥਾਇਰਾਈਡ ਨੂੰ ਕਰਨਾ ਹੈ ਕੰਟਰੋਲ ਤਾਂ ਭੋਜਨ ''ਚ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋ

06/13/2017 1:34:32 PM

ਨਵੀਂ ਦਿੱਲੀ— ਥਾਇਰਾਈਡ ਇਕ ਅਜਿਹੀ ਸਮੱਸਿਆ ਹੈ ਜੋ ਅੱਜ-ਕਲ ਜ਼ਿਆਦਾਤਰ ਲੋਕਾਂ 'ਚ ਮੋਜੂਦ ਹੁੰਦੀ ਹੈ। ਇਹ ਸਮੱਸਿਆ ਮਰਦਾਂ ਦੀ ਤੁਲਨਾ 'ਚ ਔਰਤਾਂ ਨੂੰ ਜ਼ਿਆਦਾ ਹੁੰਦੀ ਹੈ। ਇਸ 'ਚ ਸਰੀਰ ਦਾ ਭਾਰ ਵਧ ਜਾਂਦਾ ਹੈ ਜਾਂ ਘੱਟ ਹੋ ਜਾਂਦਾ ਹੈ। ਇਹ ਸਮੱਸਿਆ ਆਮ ਹੁੰਦੀ ਹੈ ਅਤੇ ਸ਼ੁਰੂ ਹੋ ਕੇ ਬਾਅਦ 'ਚ ਖਤਰਨਾਕ ਰੂਪ ਲੈ ਲੈਂਦੀ ਹੈ। ਇਸ ਲਈ ਇਸ ਨੂੰ ਸਾਈਲੇਂਟ ਕਿਲਰ ਵੀ ਕਿਹਾ ਜਾਂਦਾ ਹੈ। ਅਜਿਹੇ ਰੋਗੀ ਨੂੰ ਆਪਣੀ ਡਾਈਟ 'ਚ ਪੋਸ਼ਟਿਕ ਆਹਾਰ ਸ਼ਾਮਲ ਕਰਨੇ ਚਾਹੀਦੇ ਹਨ।
1. ਦੁੱਧ ਅਤੇ ਦਹੀ
ਰੋਗੀ ਨੂੰ ਦੁੱਧ ਦੇ ਨਾਲ ਬਣੇ ਪਦਾਰਥਾਂ ਦੀ ਵਰਤੋ ਕਰਨੀ ਚਾਹੀਦੀ ਹੈ। ਇਸ 'ਚ ਵਿਟਾਮਿਨ, ਖਣਿਜ, ਕੈਲਸ਼ੀਅਮ ਅਤੇ ਪੋਸ਼ਟਿਕ ਤੱਤ ਭਰਪੂਰ ਮਾਤਰਾ 'ਚ ਸ਼ਾਮਲ ਹੁੰਦੇ ਹਨ।
2. ਫਲ ਅਤੇ ਸਬਜ਼ੀਆਂ
ਥਾਇਰਾਈਡ ਦੇ ਮਰੀਜ ਨੂੰ ਹਰੀ ਪੱਤੇਦਾਰ ਸਬਜ਼ੀਆਂ ਦੀ ਵਰਤੋ ਜ਼ਿਆਦਾ ਕਰਨੀ ਚਾਹੀਦੀ ਹੈ। ਇਨ੍ਹਾਂ 'ਚ ਫਾਇਵਰ ਕਾਫੀ ਮਾਤਰਾ 'ਚ ਹੁੰਦਾ ਹੈ। ਜੋ ਪਾਚਨ ਕਿਰਿਆ ਨੂੰ ਮਜ਼ਬੂਤ ਕਰਦਾ ਹੈ। ਇਸ 'ਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਹੁੰਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ। ਲਾਲ, ਹਰੀ ਮਿਰਚ ਅਤੇ ਟਮਾਟਰ ਸਰੀਰ ਨੂੰ ਵੱਡੀ ਮਾਤਰਾ 'ਚ ਐਂਟੀਆਕਸੀਡੇਂਟ ਦਿੰਦੇ ਹਨ।
3. ਆਇਓਡੀਨ
ਥਾਇਰਾਈਡ ਮਰੀਜ਼ ਨੂੰ ਜ਼ਿਆਦਾ ਆਇਓਡੀਨ ਵਾਲਾ ਭੋਜਨ ਕਰਨਾ ਚਾਹੀਦਾ ਹੈ। ਸਮੁੰਦਰੀ ਮੱਛੀ 'ਚ ਜ਼ਿਆਦਾ ਮਾਤਰਾ 'ਚ ਆਇਓਡੀਨ ਮੋਜੂਦ ਹੁੰਦਾ ਹੈ। ਇਸ 'ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ। ਰੋਗੀ ਨੂੰ ਇਸ ਨੂੰ ਆਪਣੇ ਖਾਣੇ 'ਚ ਸ਼ਾਮਲ ਕਰਨਾ ਚਾਹੀਦਾ ਹੈ। 
4. ਅਨਾਜ
ਇਸ 'ਚ ਜ਼ਿਆਦਾ ਮਾਤਰਾ 'ਚ ਵਿਟਾਮਿਨ, ਮਿਨਰਲਸ, ਪ੍ਰੋਟੀਨ ਅਤੇ ਫਾਇਵਰ ਹੁੰਦਾ ਹੈ। ਅਨਾਜ 'ਚ ਵਿਟਾਮਿਨ ਬੀ ਅਤੇ ਕਈ ਪੋਸ਼ਕ ਤੱਤ ਮੋਜੂਦ ਹੁੰਦੇ ਹਨ। ਜਿਸ ਦੀ ਵਰਤੋ ਕਰਨ ਨਾਲ ਰੋਗਾਂ ਨਾਲ ਲੜਣ ਦੀ ਤਾਕਤ ਵਧਦੀ ਹੈ।