ਲਗਾਤਾਰ ਕੰਪਿਊਟਰ ਅੱਗੇ ਬੈਠਣ ਦਾ ਨੁਕਸਾਨ, ਕਿੰਝ ਕਰੀਏ ਬਚਾਅ

04/25/2016 8:04:56 AM

ਟਕਨਾਲੋਜੀ ਨਾਲ ਭਰੀ ਇਸ ਤੇਜ਼ ਰਫਤਾਰ ਜ਼ਿੰਦਗੀ ''ਚ ਕੰਪਿਊਟਰ ਨੇ ਆਪਣੀ ਮੁੱਖ ਥਾਂ ਬਣਾ ਲਈ ਹੈ। ਅੱਜ ਹਸਪਤਾਲ, ਸਕੂਲ, ਦਫਤਰ, ਬੈਂਕਾਂ ਅਤੇ ਹੋਰ ਥਾਵਾਂ ''ਤੇ ਫਟਾਫਟ ਕੰਮ ਨਿਪਟਾਉਣ ਲਈ ਕੰਪਿਊਟਰ ਦੀ ਮਦਦ ਲਈ ਜਾਂਦੀ ਹੈ ਪਰ ਲਗਾਤਾਰ ਇਸ ਦੀ ਵਰਤੋਂ ਨਾਲ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਵੀ ਆਉਣ ਲੱਗੀਆਂ ਹਨ। 

ਜਾਣੋ ਲਗਾਤਾਰ ਕੰਪਿਊਟਰ ਅੱਗੇ ਬੈਠ ਕੇ ਕੰਮ ਕਰਨ ਦੇ ਨੁਕਸਾਨ—
ਲੈਪਟਾਪ ਜਾਂ ਕੰਪਿਊਟਰ ''ਤੇ ਲਗਾਤਾਰ ਕਈ ਘੰਟਿਆਂ ਤੱਕ ਕੰਮ ਕਰਨ ਨਾਲ ਧੋਣ ਅਤੇ ਕਮਰ ''ਚ ਆਕੜ ਦੀ ਪ੍ਰੇਸ਼ਾਨੀ ਆਮ ਹੁੰਦੀ ਹੈ। 
ਬਹੁਤ ਸਾਰੇ ਲੋਕ ਕੰਪਿਊਟਕ ''ਚ ਝੁੱਕ ਕੇ ਅਤੇ ਧਿਆਨ ਲਗਾ ਕੇ ਕੰਮ ਕਰਦੇ ਹਨ। ਇਸ ਨਾਲ ਸਰਵਾਈਕਲ ਪੇਨ ਦੀ ਪ੍ਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ। ਕੰਪਿਊਟਰ ''ਤੇ ਲਗਾਤਾਰ ਕੰਮ ਕਰਨ ਨਾਲ ਸਭ ਤੋਂ ਜ਼ਿਆਦਾ ਅੱਖਾਂ ''ਤੇ ਇਫੈਕਟ ਪੈਂਦਾ ਹੈ। ਇਸ ਨਾਲ ਅੱਖਾਂ ''ਚ ਡਰਾਈ ਆਈ ਸਿੰਡਰੋਮ ਨਾਂ ਦੀ ਬੀਮਾਰੀ ਵੀ ਹੋ ਸਕਦੀ ਹੈ। ਅੱਖਾਂ ''ਚ ਲਾਲਗੀ, ਸੋਜ ਅਤੇ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। 
ਕੰਪਿਊਟਰ ''ਤੇ ਉਂਗਲੀਆਂ ਅਤੇ ਹੱਥਾਂ ਦੀ ਜ਼ਿਆਦਾ ਵਰਤੋਂ ਨਾਲ ਕਲਾਈਆਂ ਅਤੇ ਉਂਗਲੀਆਂ ''ਚ ਕਾਰਪਲ ਟਨਲ ਸਿੰਡਰੋਮ ਵਰਗੀ ਪ੍ਰਾਬਲਮ ਹੋ ਸਕਦੀ ਹੈ।
ਜੋ ਲੋਕ ਕੰਪਿਊਟਰ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਦੂਜੇ ਲੋਕਾਂ ਦੇ ਮੁਕਾਬਲੇ ਹਾਰਟ ਹੋਣ ਦਾ ਖਤਰਾ ਦੋਗੁਣਾ ਹੋ ਜਾਂਦਾ ਹੈ। 
ਲਗਾਤਾਰ ਇਕ ਹੀ ਥਾਂ ''ਤੇ ਬੈਠੇ ਰਹਿਣ ਨਾਲ ਗੈਸਟ੍ਰਿਕ ਐਸਿਡ ਦੀ ਪ੍ਰੇਸ਼ਾਨੀ ਵੀ ਹੋ ਸਕਦੀ ਹੈ।

ਕਿੰਝ ਕਰੀਏ ਬਚਾਅ—

ਕੰਪਿਊਟਰ ''ਤੇ ਕੰਮ ਕਰਨਾ ਵੀ ਜ਼ਰੂਰੀ ਹੈ ਪਰ ਕੁਝ ਸਾਵਧਾਨੀਆਂ ਵਰਤ ਕੇ ਅਸੀਂ ਆਪਣੀ ਸਿਹਤ ਨੂੰ ਬਣਾਏ ਰੱਖ ਸਕਦੇ ਹਾਂ ਇਨ੍ਹਾਂ ਗੱਲਾਂ ''ਤੇ ਧਿਆਨ ਦਿਓ।
ਕੰਪਿਊਟਰ ''ਤੇ ਕੰਮ ਕਰਦੇ ਸਮੇਂ ਬੈਠਣ ਦੀ ਸਥਿਤੀ ''ਤੇ ਖਾਸ ਧਿਆਨ ਦਿਓ। ਝੁੱਕ ਕੇ ਬੈਠਣ ਦੀ ਬਜਾਏ ਕਮਰ ਨੂੰ ਸਿੱਧਾ ਰੱਖ ਕੇ ਬੈਠਣਾ ਚਾਹੀਦਾ।
ਲਗਾਤਾਰ ਬੈਠਣ ਦੀ ਬਜਾਏ ਵਿਚ-ਵਿਚ ਟਹਿਲ ਲਓ। ਅੱਖਾਂ ਨੂੰ ਠੰਡਕ ਪਹੁੰਚਾਉਣ ਲਈ ਤੁਸੀਂ ਆਈਡਰੋਪ ਅਤੇ ਖੀਰੇ ਰੱਖ ਸਕਦੇ ਹੋ। ਆਈ ਡਰੋਪ ਡਾਕਟਰੀ ਸਲਾਹ ਨਾਲ ਹੀ ਪਾਓ।