ਜ਼ੁਕਾਮ ਹੋਣ ’ਤੇ ਕੀ ਤੁਹਾਨੂੰ ਵੀ ਲੱਗਦਾ ਹੈ ਕੋਰੋਨਾ ਹੋਣ ਦਾ ਡਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

09/17/2020 6:28:44 PM

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦੇ ਮਾਮਲੇ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਰੋਜ਼ਾਨਾ ਕੋਰੋਨਾ ਦੇ ਹਜ਼ਾਰਾ ਮਾਮਲੇ ਸਾਹਮਣੇ ਆ ਰਹੇ ਹਨ। ਪੂਰੀ ਦੁਨੀਆਂ ਦੇ 2 ਕਰੋੜ 90 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਜੇਕਰ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀ ਗੱਲਬਾਤ ਕੀਤੀ ਜਾਵੇ ਤਾਂ ਕਰੀਬ 9 ਲੱਖ 26 ਹਜ਼ਾਰ ਤੋਂ ਵੱਧ ਲੋਕ ਇਸ ਕਾਰਨ ਮਰ ਚੁੱਕੇ ਹਨ। ਭਾਰਤ ’ਚ 48 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਨਾਲ ਹੀ 79 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਇਸ ਵਾਇਰਸ ਦੇ ਸ਼ੁਰੂਆਤੀ ਲੱਛਣ ਸਰਦੀ-ਜ਼ੁਕਾਮ ਵਰਗੇ ਹਨ, ਜਿਸ ਕਰਕੇ ਲੋਕ ਜ਼ੁਕਾਮ ਹੋਣ ’ਤੇ ਡਰ ਜਾਂਦੇ ਹਨ। ਜ਼ੁਕਾਮ ਹੋਣ ’ਤੇ ਉਨ੍ਹਾਂ ਨੂੰ ਕੋਰੋਨਾ ਹੋਣ ਦਾ ਡਰ ਲੱਗ ਜਾਂਦਾ ਹੈ। ਅਜਿਹੀ ਸਥਿਤੀ ’ਚ ਜੇਕਰ ਤੁਹਾਡੇ ਦਿਮਾਗ ਵਿਚ ਇਹੋ ਪ੍ਰਸ਼ਨ ਆ ਰਿਹਾ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਾਹਰ ਇਸ ਬਾਰੇ ਕੀ ਕਹਿੰਦੇ ਹਨ ...
 
ਜ਼ੁਕਾਮ ਹੋਣ ’ਤੇ ਲੱਗ ਰਿਹਾ ਹੈ ਕੋਰੋਨਾ ਹੋਣ ਦਾ ਡਰ, ਤਾਂ ਕੀ ਕਰੀਏ?
ਮਾਹਰਾਂ ਅਨੁਸਾਰ ਬਦਲਦੇ ਮੌਸਮ ਦਾ ਅਸਰ ਸਿਹਤ ਉੱਤੇ ਆਮ ਦਿਖਾਈ ਦੇਣ ਲੱਗਦਾ ਹੈ। ਅਜਿਹੀ ਸਥਿਤੀ ਵਿੱਚ ਕੋਰੋਨਾ ਦੇ ਲੱਛਣ ਮਹਿਸੂਸ ਹੋਣਾ ਸੁਭਾਵਕ ਹੈ। ਤੁਸੀਂ ਕੁਝ ਨਿਯਮਾਂ ਦੀ ਪਾਲਣਾ ਕਰਕੇ ਇਸ ਤੋਂ ਬਚ ਸਕਦੇ ਹੋ। ਇਸਦੇ ਲਈ ਮਾਸਕ ਪਾਉਣਾ, ਹੱਥ ਸਾਫ ਕਰਨਾ, ਸਮਾਜਿਕ ਦੂਰੀ ਦੀ ਪਾਲਣਾ ਕਰਨ ਦੇ ਨਾਲ-ਨਾਲ ਘਰ ਨੂੰ ਸਾਫ਼ ਰੱਖਣ ਦੀ ਵੀ ਜ਼ਰੂਰਤ ਹੈ। ਇਸ ਮੌਸਮ ਵਿੱਚ ਮੱਛਰ ਕਾਰਨ ਡੇਂਗੂ, ਮਲੇਰੀਆ ਆਦਿ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਇਸੇ ਲਈ ਆਪਣੇ ਘਰ ਦੀ ਸਫਾਈ ਵੱਲ ਧਿਆਨ ਦਿਓ। ਜੇਕਰ ਤੁਸੀਂ ਕਿਸੇ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਏ ਹੋ, ਤਾਂ ਆਪਣਾ ਟੈਸਟ ਜ਼ਰੂਰ ਕਰਵਾਓ।

ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਕਿਵੇਂ ਪਤਾ ਲੱਗ ਸਕਦੀ ਹੈ ਕਿ ਕੋਰੋਨਾ ਮਰੀਜ਼ ਨੂੰ ਹਸਪਤਾਲ ਜਾਣ ਦੀ ਜ਼ਰੂਰਤ ਹੈ ਜਾਂ ਨਹੀਂ?
ਇਸ ਸਵਾਲ ’ਤੇ ਡਾਕਟਰਾਂ ਦਾ ਕਹਿਣਾ ਹੈ ਕਿ ਵਾਇਰਸ ਨੂੰ ਲੈ ਕੇ ਲੋਕ ਸਾਵਧਾਨ ਹੋ ਗਏ ਹਨ। ਅਜਿਹੀ ਸਥਿਤੀ ’ਚ ਜਿਨ੍ਹਾਂ ਮਰੀਜ਼ਾਂ ਨੂੰ ਗੰਭੀਰ ਲੱਛਣ ਦਿਖਾਈ ਨਹੀਂ ਦਿੰਦੇ, ਉਹ ਘਰ ’ਚ ਇਕੱਲੇ ਰਹਿ ਸਕਦੇ ਹਨ। ਕੋਰੋਨਾ ਦੇ ਲੱਛਣ ਹੋਣ ’ਤੇ ਜੇਕਰ ਉਨ੍ਹਾਂ ਦੀ ਸਿਹਤ ਖਰਾਬ ਹੁੰਦੀ ਹੈ ਤਾਂ ਉਨ੍ਹਾਂ ਨੂੰ ਹਸਪਤਾਲ ਦਾਖਲ ਹੋਣਾ ਚਾਹੀਦਾ ਹੈ। ਜਿਹੜੇ ਲੋਕ ਆਪਣੇ ਘਰ ’ਚ ਅਲੱਗ ਰਹਿ ਰਹੇ ਹਨ, ਉਨ੍ਹਾਂ ਨੂੰ ਸਾਰੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਪਏਗੀ। ਉਨ੍ਹਾਂ ਮਰੀਜ਼ਾਂ ਨੂੰ ਘਰ ਦੇ ਵੱਖਰੇ ਕਮਰਿਆਂ ਵਿਚ ਰਹਿਣ ਦੀ ਜ਼ਰੂਰ ਹੈ। ਉਸ ਕਮਰੇ ਨਾਲ ਇੱਕ ਬਾਥਰੂਮ ਵੀ ਹੋਣਾ ਚਾਹੀਦਾ ਹੈ, ਨਾਲੇ ਉਸਦੀ ਦੇਖਭਾਲ ਘਰ ਦੇ ਕਿਸੇ ਮੈਂਬਰ ਵਲੋਂ ਕੀਤੀ ਜਾਵੇ।  

ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ

ਲਾਗ ਵਾਲੇ ਵਿਅਕਤੀ ਨੂੰ ਹੱਥ ਲਾਉਣ ’ਤੇ ਪੂਰੇ ਸਰੀਰ ’ਚ ਫੈਲ ਸਕਦਾ ਵਾਇਰਸ?
ਮਾਹਰਾਂ ਅਨੁਸਾਰ ਲਾਗ ਵਾਲੇ ਕਿਸੇ ਵਿਅਕਤੀ ਨੂੰ ਛੂਹਣ ਜਾਂ ਹੱਥ ਮਿਲਾਉਣ ਨਾਲ ਇਹ ਵਾਇਰਸ ਸਰੀਰ ਵਿਚ ਨਹੀਂ ਫੈਲਦਾ। ਸਰੀਰ ਦੇ ਜਿਸ ਅੰਗ ਨੂੰ ਹੱਥ ਲੱਗੇਗਾ ਵਾਇਰਸ ਉਸ ’ਤੇ ਹੀ ਹਮਲਾ ਕਰੇਗਾ। ਇਸੇ ਲਈ ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਬੱਚੋ। ਜੇਕਰ ਤੁਸੀਂ ਗਲਤੀ ਨਾਲ ਕਿਸੇ ਨੂੰ ਛੂਹ ਲੈਂਦੇ ਹੋ, ਤਾਂ ਤੁਰੰਤ ਸਾਬਣ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰਕੇ ਹੱਥਾਂ ਨੂੰ ਸਾਫ ਕਰੋ। ਮੰਨ ਲਓ ਤੁਸੀਂ ਕਿਸੇ ਕੋਰੋਨਾ ਲਾਗ ਵਾਲੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ। ਤੁਸੀਂ ਆਪਣੇ ਵਾਇਰਸ ਵਾਲੇ ਹੱਥ ਨੂੰ ਆਪਣੇ ਮੂੰਹ, ਨੱਕ ਆਦਿ ’ਤੇ ਲਗਾ ਦਿੰਦੇ ਹੋ ਤਾਂ ਤੁਹਾਡੇ ਸਰੀਰ ਵਿਚ ਵਾਇਰਸ ਫੈਲ ਸਕਦਾ ਹੈ।

ਬਿਨ੍ਹਾਂ ਭਾਰ ਚੁੱਕੇ ਹੁਣ ਘਟੇਗੀ ਤੁਹਾਡੇ ‘ਸਰੀਰ ਦੀ ਚਰਬੀ’, ਜਾਨਣ ਲਈ ਪੜ੍ਹੋ ਇਹ ਖ਼ਬਰ

rajwinder kaur

This news is Content Editor rajwinder kaur