ਗਰਮ ਪਾਣੀ ਦੀ ਵਰਤੋਂ ਨਾਲ ਸਰਦੀ-ਜ਼ੁਕਾਮ ਤੋਂ ਪਾਓ ਰਾਹਤ

10/15/2019 1:01:27 PM

ਜਲੰਧਰ—ਠੰਡ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਅਜਿਹੇ 'ਚ ਸਰਦੀ ਜ਼ੁਕਾਮ ਦਾ ਰੋਗ ਆਸਾਨੀ ਨਾਲ ਆਪਣੀ ਗ੍ਰਿਫਤ 'ਚ ਲੈ ਲੈਂਦਾ ਹੈ। ਆਖਿਰ ਕਿਉਂ ਅਸੀਂ ਇਸ ਰੋਗ ਤੋਂ ਗ੍ਰਸਤ ਹੁੰਦੇ ਹਨ? ਆਯੁਰਵੈਦ ਮਹਾਰਿਸ਼ੀ ਵਾਗਭੱਟ ਅਨੁਸਾਰ ਠੰਡੀ ਹਵਾ ਲੱਗਣ, ਨੱਕ 'ਚ ਧੂੜ, ਜ਼ਿਆਦਾ ਬੋਲਣ, ਦਿਨ 'ਚ ਸੌਣ, ਰਾਤ ਨੂੰ ਜਾਗਣ, ਸਿਰ ਹੇਠ ਸਿਰਹਾਨਾ ਬਹੁਤ ਹੇਠਾਂ ਜਾਂ ਉੱਚਾ ਰੱਖਣ, ਬਹੁਤ ਜ਼ਿਆਦਾ ਪਾਣੀ ਪੀਣ ਨਾਲ ਇਹ ਰੋਗ ਉਭਰਦਾ ਹੈ।
ਵੈਧ ਪੰਡਿਤ ਗੋਪਾਲ ਜੀ ਦ੍ਰਿਵੇਦੀ ਦੱਸਦੇ ਹਨ ਕਿ ਆਯੁਰਵੈਦ 'ਚ ਦੱਸਿਆ ਗਿਆ ਹੈ ਕਿ ਰੋਗ ਦੇ ਮੂਲ ਕਾਰਨ 'ਤੇ ਧਿਆਨ ਦੇ ਕੇ ਹੀ ਇਸ ਦਾ ਨਿਦਾਨ ਕੀਤਾ ਜਾ ਸਕਦਾ ਹੈ। ਜੇਕਰ ਸਾਹ, ਪੇਟ ਦੇ ਰੋਗ, ਟਾਂਸਿਲ, ਨੱਕ ਦੇ ਰੋਗ ਅਤੇ ਕਮਜ਼ੋਰੀ ਦੇ ਕਾਰਨ ਜ਼ੁਕਾਮ ਹੋਇਆ ਹੈ ਤਾਂ ਜ਼ੁਕਾਮ ਦੇ ਇਲਾਜ ਦੇ ਨਾਲ ਹੀ ਮੂਲ ਰੋਗ ਦਾ ਇਲਾਜ ਵੀ ਕੀਤਾ ਜਾਣਾ ਚਾਹੀਦਾ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ੁਕਾਮ ਸਿਰਫ ਗਰਮ ਪਾਣੀ ਦੀ ਵਰਤੋਂ ਅਤੇ ਵਰਤ ਨਾਲ ਹੀ ਠੀਕ ਹੋ ਜਾਂਦਾ ਹੈ। ਇਸ ਮੌਸਮ 'ਚ ਸਰਦੀ-ਜ਼ੁਕਾਮ ਤੋਂ ਨਿਪਟਣ ਲਈ ਬੇਰ, ਲਸੁੜੇ, ਗੁਲਪਸਾ, ਮੁਲੱਠੀ, ਖਸ-ਖਸ, ਸੌਂਫ ਸਭ 10 ਗ੍ਰਾਮ ਲਓ, ਇਸ 'ਚ 10 ਗ੍ਰਾਮ ਲਓ, ਇਸ 'ਚ 10 ਗ੍ਰਾਮ ਤੁਰੰਜਬੀਨ ਅਤੇ 20 ਗ੍ਰਾਮ ਤੁਲਸੀ ਦੇ ਪੱਤੇ ਮਿਲਾ ਕੇ ਪਾਣੀ 'ਚ ਪਕਾਓ।
ਪਾਣੀ ਅੱਧਾ ਰਹਿ ਜਾਣ 'ਤੇ ਛਾਣ ਕੇ ਉਸ 'ਚ ਚੀਨੀ ਜਾਂ ਮਿਸ਼ਰੀ ਮਿਲਾ ਕੇ ਦਿਨ 'ਚ ਤਿੰਨ ਵਾਰ ਵਰਤੋਂ ਕਰੋ। ਇਸ ਦੇ ਇਲਾਵਾ 15 ਤੁਲਸੀ ਦੇ ਪੱਤੇ, 25 ਗ੍ਰਾਮ ਅਦਰਕ, ਪੰਜ ਦਾਣੇ ਕਾਲੀ ਮਿਰਚ, 10 ਗ੍ਰਾਮ ਮੁਲੱਠੀ ਇਸ ਨੂੰ ਤਿੰਨ ਸੌ ਗ੍ਰਾਮ ਪਾਣੀ 'ਚ ਪਕਾਓ ਜਦੋਂ ਇਹ ਇਕ ਕੱਪ ਬਚ ਜਾਵੇ ਤਾਂ ਛਾਣ ਲਓ।
ਇਸ 'ਚ ਡੇਢ ਚਮਚ ਚੀਨੀ ਮਿਲਾ ਕੇ ਗਰਮ ਕਰਕੇ ਸਵੇਰੇ-ਸ਼ਾਮ ਲਓ। ਇਸ ਨਾਲ ਜ਼ੁਕਾਮ 'ਚ ਰਾਹਤ ਮਿਲੇਗੀ। ਜ਼ੁਕਾਮ ਦੇ ਨਾਲ ਹੀ ਸਿਰਦਰਦ ਵੀ ਹੋਵੇ ਤਾਂ ਪਾਣੀ 'ਚ ਪੀਸ ਕੇ ਦਾਲਚੀਨੀ ਦਾ ਲੇਪ ਮੱਥੇ 'ਤੇ ਲਗਾਓ। ਇਸ ਦੌਰਾਨ ਗਰਮ ਪਾਣੀ ਦੀ ਵਰਤੋਂ ਲਗਾਤਾਰ ਕਰਦੇ ਰਹੋ ਤਾਂ ਸਿਰਫ ਤਿੰਨ ਦਿਨ 'ਚ ਹੀ ਇਸ ਰੋਗ ਤੋਂ ਮੁਕਤੀ ਮਿਲ ਸਕਦੀ ਹੈ।


Aarti dhillon

Content Editor

Related News