ਬੱਚਿਆਂ ਦੀ ਡਾਈਟ ''ਚ ਸ਼ਾਮਲ ਕਰੋ ਇਹ ਚੀਜ਼ਾਂ, ਵਧੇਗੀ ਹਾਈਟ

06/15/2019 2:59:45 PM

ਜਲੰਧਰ— ਬੱਚਿਆਂ ਦੀ ਘੱਟ ਹਾਈਟ ਹੋਣ ਕਰਕੇ ਮਾਤਾ-ਪਿਤਾ ਨੂੰ ਬਹੁਤ ਚਿੰਤਾ ਲੱਗੀ ਰਹਿੰਦੀ ਹੈ। ਉਂਝ ਤਾਂ ਬੱਚਿਆਂ ਦਾ ਕੱਦ ਉਨ੍ਹਾਂ ਦੇ ਮਾਤਾ-ਪਿਤਾ 'ਤੇ ਹੀ ਜਾਂਦਾ ਹੈ ਪਰ ਅੱਜਕਲ ਦੀਆਂ ਮਿਲਾਵਟੀ ਚੀਜ਼ਾਂ ਅਤੇ ਬਦਲਦੇ ਲਾਈਫ ਸਟਾਈਲ ਦਾ ਅਸਰ ਸਿੱਧਾ ਬੱਚੇ 'ਤੇ ਹੀ ਪੈਂਦਾ ਹੈ, ਜਿਸ ਵਜ੍ਹਾ ਨਾਲ ਕਈ ਵਾਰ ਸਰੀਰ 'ਚ ਪੋਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਅਤੇ ਬੱਚਿਆਂ ਦਾ ਕੱਦ ਛੋਟਾ ਹੀ ਰਹਿ ਜਾਂਦਾ ਹੈ। ਅਜਿਹੇ 'ਚ ਕਈ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕੱਦ ਲੰਬਾ ਕਰਨ ਦੀਆਂ ਦਵਾਈਆਂ ਵੀ ਖਿਲਾਉਂਦੇ ਹਨ ਪਰ ਇਨ੍ਹਾਂ ਦਾ ਮਾੜਾ ਅਸਰ ਸਰੀਰ 'ਤੇ ਹੀ ਪੈਂਦਾ ਹੈ। ਬੱਚਿਆਂ ਦੀ ਹਾਈਟ ਵਧਾਉਣ ਲਈ ਤੁਸੀਂ ਉਨ੍ਹਾਂ ਦੀ ਡਾਈਟ 'ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ, ਜਿਨ੍ਹਾਂ 'ਚ ਪੋਸ਼ਟਿਕ ਤੱਤ ਵਾਧੂ ਹੁੰਦੇ ਹਨ। ਜ਼ਿਆਦਾ ਪੋਸ਼ਟਿਕ ਤੱਤ ਵਾਲੀਆਂ ਚੀਜ਼ਾਂ ਬੱਚਿਆਂ ਦੀ ਹਾਈਟ ਵਧਾਉਣ 'ਚ ਸਹਾਇਕ ਹੁੰਦੀਆਂ ਹਨ। ਆਓ ਜਾਣਦੇ ਹਾਂ ਬੱਚਿਆਂ ਦੀ ਹਾਈਟ ਲੰਬੀ ਕਰਨ ਲਈ ਕਿਹੜੀ ਡਾਈਟ ਲੈਣੀ ਚਾਹੀਦੀ ਹੈ। 
ਦੁੱਧ ਵਧਾਏ ਹਾਈਟ 
ਦੁੱਧ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਮਜ਼ਬੂਤ ਕਰਨ ਅਤੇ ਕੱਦ ਲੰਬਾ ਕਰਨ 'ਚ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਆਪਣੇ ਬੱਚਿਆਂ ਨੂੰ ਘੱਟ ਤੋਂ ਘੱਟ 1 ਗਿਲਾਸ ਦੁੱਧ ਜ਼ਰੂਰ ਪਿਲਾਓ। ਅਜਿਹਾ ਕਰਨ ਦੇ ਨਾਲ ਬੱਚਿਆਂ ਦੀ ਹਾਈਟ ਤੇਜ਼ੀ ਨਾਲ ਵਧੇਗੀ। 
ਸੋਇਆਬੀਨ ਕਰੇ ਹੱਡੀਆਂ ਮਜ਼ਬੂਤ
ਸੋਇਆਬੀਨ ਬੱਚਿਆਂ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ 'ਚ ਸਹਾਇਕ ਹੁੰਦਾ ਹੈ। ਇਸ 'ਚ ਪ੍ਰੋਟੀਨ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਇਸ ਦਾ ਸੇਵਨ ਕਰਨ ਦੇ ਨਾਲ ਬੱਚਿਆਂ ਦਾ ਵਿਕਾਸ ਹੁੰਦਾ ਹੈ। 

PunjabKesari
ਆਂਡੇ ਵਧਾਏ ਹਾਈਟ 
ਆਂਡਿਆਂ 'ਚ ਜ਼ਿਆਦਾ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਸਰੀਰ ਦਾ ਵਿਕਾਸ ਕਰਨ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਬੱਚਿਆਂ ਦੀ ਹਾਈਟ ਵਧਾਉਣ ਲਈ ਬੱਚਿਆਂ ਨੂੰ ਰੋਜ਼ਾਮਾ ਇਕ ਆਂਡਾ ਜ਼ਰੂਰ ਖਿਲਾਉਣਾ ਚਾਹੀਦਾ ਹੈ। 
ਓਟਸ ਦਾ ਕਰੋ ਸੇਵਨ
ਬੱਚਿਆਂ ਦੀ ਹਾਈਟ ਵਧਾਉਣ ਲਈ ਤੁਸੀਂ ਓਟਸ ਦੀ ਵਰਤੋਂ ਵੀ ਕਰ ਸਕਦੇ ਹੋ। ਇਨ੍ਹਾਂ 'ਚ ਮੌਜੂਦ ਪ੍ਰੋਟੀਨ ਬੱਚਿਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ।

PunjabKesari
ਚਿਕਨ ਵੀ ਦੇਵੇ ਫਾਇਦੇ 
ਜੇ ਤੁਸੀਂ ਨਾਨਵੈੱਜ ਖਾ ਲੈਂਦੇ ਹੋ ਤਾਂ ਆਪਣੇ ਬੱਚੇ ਨੂੰ ਵੀ ਚਿਕਨ ਖਾਣ ਦੀ ਆਦਤ ਪਾਓ। ਇਸ ਨਾਲ ਸਰੀਰ ਨੂੰ ਸਾਰੇ ਪੋਸ਼ਟਿਕ ਤੱਤ ਮਿਲਦੇ ਹਨ ਅਤੇ ਸਰੀਰ ਦਾ ਵਿਕਾਸ ਵੀ ਹੁੰਦਾ ਹੈ।


shivani attri

Content Editor

Related News