ਸਰਵਾਈਕਲ ਅਤੇ ਕਮਰ ਦਰਦ ਦਾ ਕਾਰਨ ਬਣ ਰਿਹਾ ਹੈ ਸਮਾਰਟਫੋਨ, ਇੰਝ ਰੱਖੋ ਧਿਆਨ

10/06/2019 4:50:19 PM


ਜਲੰਧਰ—ਸਮਾਰਟ ਗੈਜੇਟ ਅੱਜ ਇਨਸਾਨ ਦੀ ਸਭ ਤੋਂ ਵੱਡੀ ਜ਼ਰੂਰਤ ਬਣ ਗਿਆ ਹੈ। ਇਸ ਦੇ ਬਿਨ੍ਹਾਂ ਸਾਡੇ ਸਾਰੇ ਕੰਮ ਅਧੂਰੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਜੇਬ 'ਚ ਰਹਿਣ ਵਾਲਾ ਇਕ ਛੋਟਾ ਜਿਹਾ ਸਮਾਰਟਫੋਨ ਵੱਡੀ ਬੀਮਾਰੀ ਦਾ ਕਾਰਨ ਬਣ ਸਕਦਾ ਹੈ। ਮੋਬਾਇਲ ਜਾਂ ਲੈਪਟਾਪ ਦੀ ਗਲਤ ਤਰੀਕੇ ਨਾਲ ਵਰਤੋਂ ਕਮਰ ਅਤੇ ਗਰਦਨ 'ਚ ਦਰਦ ਦਾ ਕਾਰਨ ਨਾਲ ਬਣ ਰਿਹਾ ਹੈ।
ਦਿੱਲੀ ਦੇ ਸਫਦਰਗੰਜ ਹਸਪਤਾਲ ਦੇ ਕਮਿਊਨਿਟੀ ਮੈਡੀਸਿਨ ਡਿਪਾਰਟਮੈਂਟ ਵਲੋਂ ਪੇਂਡੂ ਇਲਾਕਿਆਂ 'ਚ ਮਰੀਜ਼ਾਂ 'ਤੇ ਕੀਤੇ ਗਏ ਇਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ। ਇਸ ਰਿਸਰਟ 'ਚ ਪਤਾ ਚੱਲਿਆ ਹੈ ਕਿ 60 ਫੀਸਦੀ ਲੋਕ ਮਸਕੁਲੋਸਕੇਲਟਨ ਡਿਸਆਰਡਰ ਭਾਵ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਸਨ। ਗੈਜੇਟ ਦੀ ਗਲਤ ਤਰ੍ਹਾਂ ਨਾਲ ਵਰਤੋਂ ਕਰਨ ਨਾਲ ਲੋਕਾਂ 'ਚ ਜੋੜਾਂ ਦੇ ਦਰਦ ਅਤੇ ਸਰਵਾਈਕਲ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ।
ਇਹ ਰਿਸਰਚ 200 ਲੋਕਾਂ 'ਤੇ ਕੀਤਾ ਗਿਆ ਸੀ ਜਿਸ ਨਾਲ 54 ਫੀਸਦੀ ਨੂੰ ਕਮਰ ਦਰਦ ਦੀ ਸ਼ਿਕਾਇਤ ਸੀ। ਦੱਸ ਦੇਈਏ ਕਿ ਸਮਾਰਟਫੋਨ ਦੀ ਡਿਸਪਲੇ ਨੂੰ 60 ਡਿਗਰੀ ਤੋਂ ਜ਼ਿਆਦਾ ਗਰਦਨ ਮੋੜ ਕੇ ਦੇਖਣ ਨਾਲ ਹਮੇਸ਼ਾ ਅਜਿਹੀਆਂ ਸ਼ਿਕਾਇਤਾਂ ਹੁੰਦੀਆਂ ਹਨ। ਇਸ ਨਾਲ ਸਾਡੀ ਰੀੜ ਦੀ ਹੱਡੀ ਲਗਾਤਾਰ ਮੁੜਨ ਦੀ ਅਵਸਥਾ 'ਚ ਰਹਿੰਦੀ ਹੈ ਅਤੇ ਬਾਅਦ 'ਚ ਇਹ ਦਰਦ ਦਾ ਕਾਰਨ ਬਣ ਜਾਂਦੀ ਹੈ।    
ਕਿੰਝ ਕਰੀਏ ਬਚਾਅ?
ਜੇਕਰ ਤੁਸੀਂ ਸਮਾਰਟਫੋਨ ਜਾਂ ਲੈਪਟਾਪ ਦੇ ਕਾਰਨ ਵਧ ਰਹੀ ਇਸ ਪ੍ਰੇਸ਼ਾਨੀ ਤੋਂ ਛੁੱਟਕਾਰਾ ਪਾਉਣਾ ਚਾਹੁੰਦੇ ਹਨ ਤਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ।

1. ਕੰਪਿਊਟਰ ਸਕ੍ਰੀਨ ਤੋਂ ਆਪਣੀਆਂ ਅੱਖਾਂ ਨੂੰ ਕਰੀਬ 80 ਸੈਂਟੀਮੀਟਰ ਦੂਰ ਰੱਖੋ।
2. ਫੋਨ ਨੂੰ ਕੰਨ ਅਤੇ ਮੋਢੇ ਦੇ ਵਿਚਕਾਰ ਫਸਾ ਕੇ ਗੱਲ ਨਾ ਕਰੋ। ਅਜਿਹੇ 'ਚ ਈਅਰਫੋਨ ਦਾ ਵਰਤੋਂ ਜ਼ਿਆਦਾ ਵਧੀਆ ਵਿਕਲਪ ਹੋਵੇਗਾ।
3. ਸਮਾਰਟਫੋਨ 'ਤੇ ਚਿਪਕੇ ਰਹਿਣ ਦੀ ਬਜਾਏ ਥੋੜ੍ਹਾ ਸਮਾਂ ਆਪਣੇ ਸਰੀਰ ਲਈ ਕੱਢੋ ਅਤੇ ਕਰੀਬ 20 ਮਿੰਟ ਸੈਰ ਕਰੋ।


Aarti dhillon

Content Editor

Related News