Health Tips: ਰੋਜ਼ਾਨਾ ਸਵੇਰੇ ਖਾਲੀ ਢਿੱਡ ਖਾਓ ਇਕ ਇਲਾਇਚੀ, ਸਿਰ ਦਰਦ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

11/26/2021 2:26:18 PM

ਜਲੰਧਰ (ਬਿਊਰੋ) - ਇਲਾਇਚੀ ਖਾਣ ਵਿੱਚ ਸਵਾਦਿਸ਼ਟ ਹੁੰਦੀ ਹੈ। ਜ਼ਿਆਦਾਤਰ ਇਸ ਦਾ ਉਪਯੋਗ ਖਾਣੇ ਵਿੱਚ ਕੀਤਾ ਜਾਂਦਾ ਹੈ। ਇਲਾਇਚੀ ਛੋਟੀ ਅਤੇ ਵੱਡੀ ਦੋ ਤਰ੍ਹਾਂ ਦੀ ਹੁੰਦੀ ਹੈ। ਛੋਟੀ ਇਲਾਇਚੀ ਥੋੜ੍ਹੀ ਗੜਬੀ ਤਿੱਖੀ ਅਤੇ ਸੁਗੰਧਿਤ ਹੁੰਦੀ ਹੈ। ਇਸ ਨਾਲ ਗੈਸ, ਬਲਗਮ, ਬਵਾਸੀਰ, ਟੀ.ਵੀ, ਗਲੇ ਦੀਆਂ ਸਮੱਸਿਆਵਾਂ, ਪਿਸ਼ਾਬ ਦੀ ਜਲਣ, ਪਥਰੀ ਜਿਹੀਆਂ ਸਮੱਸਿਆਵਾਂ ਠੀਕ ਕੀਤੇ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਵੱਡੀ ਇਲਾਇਚੀ ਦੇ ਨਾਲ ਪਾਚਣ ਦੀਆਂ ਸਮੱਸਿਆਵਾਂ, ਕਫ, ਪੀਤੇ ਦੀਆਂ ਸਮੱਸਿਆ, ਖ਼ੂਨ ਦੀਆਂ ਸਮੱਸਿਆਵਾਂ, ਦਿਲ ਦੀਆਂ ਸਮੱਸਿਆਵਾਂ, ਉਲਟੀ, ਜਲਣ, ਮੂੰਹ ਦਾ ਦਰਦ ਅਤੇ ਸਿਰਦਰਦ ਦੂਰ ਕੀਤਾ ਜਾ ਸਕਦਾ ਹੈ। ਇਲਾਇਚੀ ਨੂੰ ਮਸਾਲੇ ਦੇ ਰੂਪ ਵਿੱਚ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ । ਜੇਕਰ ਇਲਾਇਚੀ ਨੂੰ ਸਵੇਰੇ ਖਾਲੀ ਢਿੱਡ ਖਾਧਾ ਜਾਵੇ ਤਾਂ ਇਸ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ।

ਖਾਲੀ ਢਿੱਡ ਇਲਾਇਚੀ ਖਾਣ ਨਾਲ ਹੋਣ ਵਾਲੇ ਫ਼ਾਇਦੇ  

ਯੂਰਿਨ ਦੀ ਇਨਫੈਕਸ਼ਨ
ਜੇਕਰ ਤੁਹਾਨੂੰ ਵੀ ਯੂਰਿਨ ਦੀ ਇਨਫੈਕਸ਼ਨ ਰਹਿੰਦੀ ਹੈ ਤਾਂ ਸਵੇਰੇ ਖਾਲੀ ਢਿੱਡ ਇੱਕ ਇਲਾਇਚੀ ਦਾ ਸੇਵਨ ਗਰਮ ਪਾਣੀ ਨਾਲ ਜ਼ਰੂਰ ਕਰੋ। ਇਸ ਨਾਲ ਸੰਕਰਮਣ ਵਧਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਵਿੱਚ ਇਨਫੈਕਸ਼ਨ ਠੀਕ ਕਰਨ ਦੇ ਗੁਣ ਪਾਏ ਜਾਂਦੇ ਹਨ, ਜਿਸ ਨਾਲ ਯੂਰਿਨ ਇਨਫੈਕਸ਼ਨ ਬਹੁਤ ਜਲਦ ਠੀਕ ਹੋ ਜਾਂਦੀ ਹੈ।

ਮਾਨਸਿਕ ਤਣਾਅ ਦੀ ਸਮੱਸਿਆ
ਇਲਾਇਚੀ ਦਾ ਕਾੜ੍ਹਾ ਪੀਣ ਨਾਲ ਡਿਪਰੈਸ਼ਨ ਜਿਹੀ ਸਮੱਸਿਆ ਠੀਕ ਕੀਤੀ ਜਾ ਸਕਦੀ ਹੈ। ਇਲਾਇਚੀ ਦੇ ਦਾਣਿਆਂ ਦਾ ਪਾਊਡਰ ਬਣਾ ਲਓ ਅਤੇ ਇਸ ਨੂੰ ਪਾਣੀ ਵਿਚ ਉਬਾਲੋ ਅਤੇ ਸਵੇਰੇ ਖਾਲੀ ਢਿੱਡ ਇਸ ਕਾੜ੍ਹੇ ਦਾ ਸੇਵਨ ਕਰੋ। ਤੁਸੀਂ ਚਾਹੋ ਤਾਂ ਇਸ ਵਿੱਚ ਥੋੜ੍ਹਾ ਜਿਹਾ ਸ਼ਹਿਦ ਵੀ ਮਿਲਾ ਸਕਦੇ ਹੋ ।

ਫੇਫੜਿਆਂ ਦੀ ਸਮੱਸਿਆ
ਹਰੀ ਇਲਾਇਚੀ ਖਾਣ ਨਾਲ ਫੇਫੜਿਆਂ ਵਿੱਚ ਖ਼ੂਨ ਦਾ ਸੰਚਾਰ ਤੇਜ਼ ਗਤੀ ਨਾਲ ਹੋਣ ਲੱਗਦਾ ਹੈ। ਇਸ ਨਾਲ ਸਾਹ ਦੀਆਂ ਸਮੱਸਿਆਵਾਂ ਜਿਵੇਂ ਅਸਥਮਾ, ਤੇਜ਼ ਜ਼ੁਕਾਮ, ਖੰਘ ਜਿਹੇ ਰੋਗ ਠੀਕ ਹੋ ਜਾਂਦੇ ਹਨ। ਆਯੁਰਵੇਦ ਵਿੱਚ ਇਲਾਇਚੀ ਨੂੰ ਗਰਮ ਤਸੀਰ ਵਾਲੀ ਮੰਨਿਆ ਜਾਂਦਾ ਹੈ। ਇਹ ਬਲਗਮ ਅਤੇ ਕਫ ਨੂੰ ਬਾਹਰ ਕੱਢ ਕੇ ਛਾਤੀ ਦੀ ਜਕੜਨ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ ।

ਮੋਟਾਪਾ ਕੰਟਰੋਲ ਕਰੇ
ਜੇਕਰ ਤੁਸੀਂ ਵੀ ਆਪਣਾ ਬੈਲੀ ਫੈਟ ਘੱਟ ਕਰਨਾ ਚਾਹੁੰਦੇ ਹੋ, ਤਾਂ ਰੋਜ਼ਾਨਾ ਸਵੇਰੇ ਖਾਲੀ ਢਿੱਡ ਦੋ ਇਲਾਇਚੀ ਚਬਾ ਕੇ ਖਾਓ ਅਤੇ ਇਸ ਨਾਲ ਗਰਮ ਪਾਣੀ ਪੀ ਲਓ। ਤੁਹਾਡਾ ਫੈਟ ਬਹੁਤ ਜਲਦ ਘੱਟ ਹੋ ਜਾਵੇਗਾ। ਇਲਾਇਚੀ ’ਚ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਸੋਡੀਅਮ ਪਾਇਆ ਜਾਂਦਾ ਹੈ, ਜੋ ਸਰੀਰ ਵਿੱਚ ਵਧੇ ਹੋਏ ਮੋਟਾਪੇ ਨੂੰ ਕੰਟਰੋਲ ਕਰਨ ਵਿੱਚ ਲਾਭਕਾਰੀ ਹੁੰਦਾ ਹੈ ।

ਭੁੱਖ ਨਾ ਲੱਗਣ ਦੀ ਸਮੱਸਿਆ
ਬਹੁਤ ਵਾਰ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ, ਜਿਸ ਨਾਲ ਸਰੀਰ ਵਿੱਚ ਬਹੁਤ ਸਾਰੇ ਬਦਲਾਅ ਆਉਣ ਲੱਗਦੇ ਹਨ। ਜੇ ਤੁਹਾਨੂੰ ਭੁੱਖ ਘੱਟ ਲੱਗਦੀ ਹੈ, ਤਾਂ ਰੋਜ਼ਾਨਾ ਸਵੇਰੇ ਖਾਲੀ ਢਿੱਡ ਦੋ ਇਲਾਇਚੀ ਚਬਾ ਕੇ ਖਾ ਲਓ। ਇਸ ਨਾਲ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ। ਇਲਾਇਚੀ ਵਿਚ ਫਾਈਬਰ ਪਾਇਆ ਜਾਂਦਾ ਹੈ, ਜੋ ਭੁੱਖ ਵਧਾਉਣ ਲਈ ਚੰਗਾ ਹੁੰਦਾ ਹੈ।

ਕਮਜ਼ੋਰੀ ਦੀ ਸਮੱਸਿਆ
ਜੇ ਤੁਹਾਨੂੰ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੁੰਦੀ ਹੈ। ਰੋਜ਼ਾਨਾ ਸਵੇਰੇ ਖਾਲੀ ਢਿੱਡ ਇਲਾਇਚੀ ਚਬਾ ਕੇ ਖਾਓ। ਇਸ ਨਾਲ ਸਰੀਰ ਮਜ਼ਬੂਤ ਹੋ ਜਾਵੇਗਾ, ਕਿਉਂਕਿ ਇਲਾਇਚੀ ਅੰਦਰ ਪੋਟਾਸ਼ੀਅਮ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ ।

ਮੂੰਹ ਦੀ ਬਦਬੂ
ਜੇਕਰ ਤੁਹਾਡੇ ਮੂੰਹ ਵਿੱਚੋਂ ਬਹੁਤ ਜ਼ਿਆਦਾ ਬਦਬੂ ਦੀ ਸਮੱਸਿਆ ਰਹਿੰਦੀ ਹੈ, ਤਾਂ ਫਿਰ ਇਲਾਇਚੀ ਤੁਹਾਡੇ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਰੋਜ਼ਾਨਾ ਦੋ ਇਲਾਇਚੀ ਖਾਣ ਨਾਲ ਮੂੰਹ ਵਿੱਚੋਂ ਬਦਬੂ ਆਉਣੀ ਬੰਦ ਹੋ ਜਾਵੇਗੀ ।

ਦਿਲ ਦੀ ਧੜਕਣ ਦੀ ਸਮੱਸਿਆ
ਇਲਾਇਚੀ ਵਿਚ ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਜਿਹੇ ਖਣਿਜ ਤੱਤ ਮੌਜੂਦ ਹੁੰਦੇ ਹਨ। ਇਸ ਲਈ ਇਲਾਇਚੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ ਅਤੇ ਜਿਸ ਨਾਲ ਦਿਲ ਦੀ ਧੜਕਣ ਵਧਣ ਅਤੇ ਘਟਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ।


rajwinder kaur

Content Editor

Related News