ਮੋਟਾਪੇ ਨਾਲ ਹੋ ਸਕਦੇ ਹਨ 13 ਤਰ੍ਹਾਂ ਦੇ ਕੈਂਸਰ, ਇੰਝ ਕਰੋ ਬਚਾਅ

02/06/2019 3:10:11 PM

ਜਲੰਧਰ— ਵਧਿਆ ਹੋਇਆ ਭਾਰ ਸਿਰਫ ਪਰਸਨੈਲਿਟੀ ਨੂੰ ਹੀ ਖਰਾਬ ਨਹੀਂ ਕਰਦਾ ਹੈ ਸਗੋਂ ਇਹ ਕਈ ਗੰਭੀਰ ਬੀਮਾਰੀਆਂ ਵੀ ਪੈਦਾ ਕਰਦਾ ਹੈ। ਅਕਸਰ ਲੋਕ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਉਹ ਖਾਂਦੇ-ਪੀਂਦੇ ਘਰ ਦੇ ਹਨ ਅਤੇ ਇਸੇ ਦੇ ਚਲਦਿਆਂ ਹੀ ਉਹ ਆਪਣਾ ਭਾਰ ਘੱਟ ਨਹੀਂ ਕਰਦੇ ਹਨ। ਹਾਲ 'ਚ ਹੀ ਕੀਤੇ ਗਏ ਇਕ ਸੋਧ ਦੇ ਮੁਤਾਬਕ ਪਤਾ ਲੱਗਾ ਹੈ ਕਿ ਮੋਟਾਪੇ ਦੇ ਕਾਰਨ 13 ਤਰ੍ਹਾਂ ਦਾ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ। 
ਕੈਂਸਰ ਦਾ ਰਿਸਕ ਵਧਾਉਂਦਾ ਹੈ ਕਿ ਮੋਟਾਪਾ  
ਦਰਅਸਲ ਮੋਟਾਪੇ ਦਾ ਕੁਨੈਕਸ਼ਨ ਫੈਟ ਸੈਲਸ ਨਾਲ ਹੁੰਦਾ ਹੈ। ਜਿਵੇਂ-ਜਿਵੇਂ ਸਰੀਰ 'ਚ ਫੈਟ ਸੈਲਸ ਵੱਧਦੇ ਹਨ, ਉਵੇਂ ਹੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। 
ਹਾਲ ਹੀ 'ਚ ਇਕ ਰਿਸਰਚ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਮੋਟਾਪੇ ਨਾਲ ਕੈਂਸਰ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਦਾ ਵੀ ਖਤਰਾ ਵੱਧਦਾ ਰਹਿੰਦਾ ਹੈ। ਮੋਟਾਪੇ ਨਾਲ ਜੁੜਿਆ ਕੈਂਸਰ ਰਿਸਕ ਹਾਲ ਦੇ ਸਾਲਾਂ 'ਚ ਕਰੀਬ 40 ਫੀਸਦੀ ਵੱਧ ਗਿਆ ਹੈ। ਇੰਨਾ ਹੀ ਨਹੀਂ ਜੇਕਰ ਤੁਹਾਡੇ 'ਚ ਜ਼ਿਆਦਾ ਮੋਟਾਪਾ ਵੱਧਣ ਲੱਗ ਜਾਂਦਾ ਹੈ ਤਾਂ 13 ਤਰ੍ਹਾਂ ਦਾ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ। 

60 ਹਜ਼ਾਰ ਲੋਕਾਂ ਦੀ ਜਾਂਚ 'ਚ 13 ਤਰ੍ਹਾਂ ਦਾ ਕੈਂਸਰ 
ਰਿਸਰਚ 'ਚ ਕਰੀਬ 60 ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚ ਮੋਟਾਪੇ ਦੇ ਕਾਰਨ ਨਾਲ ਵੱਖ-ਵੱਖ ਤਰ੍ਹਾਂ ਦੇ ਕੈਂਸਰ ਪਾਏ ਗਏ। ਰਿਸਰਚ 'ਚ ਪਾਇਆ ਗਿਆ ਕਿ ਵਧੇ ਹੋਏ ਮੋਟਾਪੇ ਦੇ ਕਾਰਨ ਬ੍ਰੇਨ ਕੈਂਸਰ, ਬ੍ਰੈਸਟ ਕੈਂਸਰ, ਥਾਈਰਾਈਡ ਕੈਂਸਰ, ਗਾਲ ਬਲਾਡਰ ਕੈਂਸਰ, ਪੇਟ ਦਾ ਕੈਂਸਰ, ਲੀਵਰ ਕੈਂਸਰ, ਪੈਨਕ੍ਰਿਆਜ਼ ਕੈਂਸਰ, ਕੋਲੋਨ ਕੈਂਸਰ, ਯੂਟਰਸ ਕੈਂਸਰ, ਓਵਰੀਜ਼ ਕੈਂਸਰ ਆਦਿ ਵਰਗੇ ਕੈਂਸਰ ਦਾ ਖਤਰਾ ਰਹਿੰਦਾ ਹੈ। ਮੋਟਾਪੇ ਤੋਂ ਇਲਾਵਾ ਸਮੋਕਿੰਗ ਵੀ ਕੈਂਸਰ ਵਧਾਉਣ ਵਾਲਾ ਇਕ ਅਹਿਮ ਕਾਰਕ ਹੈ। 

ਦੋ ਤਿਹਾਈ ਆਬਾਦੀ ਹੈ ਮੋਟਾਪੇ ਤੋਂ ਪਰੇਸ਼ਾਨ 
ਗਲਤ ਲਾਈਫਸਟਾਈਲ, ਕਸਰਤ ਨਾ ਕਰਨਾ ਅਤੇ ਖਰਾਬ ਖਾਣ-ਪਾਣ ਦੇ ਕਾਰਨ ਵਧਿਆ ਹੋਇਆ ਭਾਰ ਅੱਜਕਲ ਆਮ ਸਮੱਸਿਆ ਬਣ ਗਿਆ ਹੈ। ਦੁਨੀਆ ਦੀ ਕਰੀਬ 2 ਤਿਹਾਈ ਆਬਾਦੀ ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੀ ਹੈ, ਜਿਸ 'ਚ ਨੌਜਵਾਨਾਂ ਦੇ ਨਾਲ-ਨਾਲ ਬੱਚਿਆਂ 'ਚ ਵੀ ਮੋਟਾਪੇ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। 

ਕੀ ਭਾਰ ਘੱਟ ਕਰਨ ਨਾਲ ਨਹੀਂ ਹੋਵੇਗਾ ਕੈਂਸਰ? 
ਮੋਟਾਪੇ ਦੇ ਕਾਰਨ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ, ਹਾਲਾਂਕਿ ਅਜਿਹਾ ਨਹੀਂ ਹੈ ਕਿ ਮੋਟਾਪਾ ਘੱਟ ਹੋਣ ਨਾਲ ਇਸ ਦਾ ਖਤਰਾ ਘੱਟ ਹੋ ਜਾਵੇ, ਕਿਉਂਕਿ ਕੈਂਸਰ ਦਾ ਖਤਰਾ ਕਈ ਦੂਜੇ ਫੈਕਟਰਸ 'ਤੇ ਵੀ ਨਿਰਭਰ ਕਰਦਾ ਹੈ, ਜਿਸ 'ਚ ਪ੍ਰਦੂਸ਼ਣ, ਗਲਤ ਖਾਣ-ਪਾਣ, ਸਮੋਕਿੰਗ, ਸ਼ਰਾਬ ਪੀਣਾ, ਤੰਬਾਕੂ ਆਦਿ ਦਾ ਸੇਵਨ ਸ਼ਾਮਲ ਹੈ ਪਰ ਭਾਰ ਕੰਟਰੋਲ ਅਤੇ ਲਾਈਫ ਸਟਾਈਲ 'ਚ ਥੋੜ੍ਹਾ ਜਿਹਾ ਸੁਧਾਰ ਕਰਕੇ ਇਸ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। 

ਮੋਟਾਪਾ ਘਟਾਉਣ ਲਈ ਕਰੋ ਇਹ ਕੰਮ 
ਹਰ ਦਿਨ 4 ਲੀਟਰ ਪਾਣੀ ਪੀਓ 
ਭਾਰ ਘਟਾਉਣ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਦਿਨ ਭਰ ਘੱਟੋ-ਘੱਟ 4 ਲੀਟਰ ਪਾਣੀ ਪੀਓ। ਇਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਨਿਕਲ ਜਾਂਦੇ ਹਨ, ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ। 

ਸਮੇਂ 'ਤੇ ਖਾਓ ਖਾਣਾ 
ਭਾਰ ਘੱਟ ਕਰਨ ਲਈ ਸਭ ਤੋਂ ਜ਼ਰੂਰੀ ਹੈ ਕਿ ਸਮੇਂ 'ਤੇ ਭੋਜਨ ਕਰਨਾ ਚਾਹੀਦਾ ਹੈ ਅਤੇ ਬ੍ਰੇਕਫਾਸਟ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਮੇਟਾਬਾਲਿਜ਼ਮ ਸਹੀ ਰਹਿੰਦੀ ਹੈ, ਜਿਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। 

ਖਾਣਾ ਖਾਣ ਦੇ ਬਾਅਦ 30 ਮਿੰਟਾਂ ਦੀ ਕਰੋ ਸੈਰ 
ਦੁਪਹਿਰ ਦਾ ਖਾਣਾ, ਰਾਤ ਦਾ ਡਿਨਰ ਕਰਨ ਤੋਂ ਬਾਅਦ ਤਕਰੀਬਨ 30 ਮਿੰਟਾਂ ਤੱਕ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਖਾਣਾ ਪੱਚ ਜਾਂਦਾ ਹੈ ਅਤੇ ਭਾਰ ਵੀ ਨਹੀਂ ਵੱਧਦਾ। ਇਸ ਦੇ ਇਲਾਵਾ ਖਾਣਾ ਖਾਣ ਤੋਂ ਬਾਅਦ ਦੇ ਤੁਰੰਤ ਬਾਅਦ ਸੋਨਾ ਜਾਂ ਬੈਠ ਕੇ ਕੰਮ ਕਰਨ ਨਾਲ ਮੋਟਾਪਾ ਤੇਜ਼ੀ ਨਾਲ ਵੱਧਦਾ ਹੈ। 

ਜ਼ੰਕ ਫੂਡ ਤੋਂ ਬਚੋ 
ਕੁਝ ਲੋਕ ਰੋਜ਼ਾਨਾ ਬਾਹਰ ਦਾ ਜ਼ੰਕ ਫੂਡ ਖਾਣਾ ਸ਼ੁਰੂ ਕਰ ਦਿੰਦੇ ਹਨ , ਜਿਸ ਨਾਲ ਮੋਟਾਪਾ ਵੱਧਦਾ ਹੈ ਅਤੇ ਕਈ ਬੀਮਾਰੀਆਂ ਵੀ ਲੱਗਦੀਆਂ ਹਨ। ਬਾਹਰ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। 

ਮਿੱਠੇ ਤੋਂ ਪਰਹੇਜ਼ 
ਭਾਰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਮਿੱਠੀਆਂ ਚੀਜ਼ਾਂ ਅਤੇ ਸ਼ੂਗਰ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਮਿੱਠੀਆਂ ਚੀਜ਼ਾਂ ਖਾਣ ਨਾਲ ਕੈਲੋਰੀ ਵੱਧਦੀ ਹੈ, ਜੋ ਸਰੀਰ 'ਚ ਚਰਬੀ ਵਧਾਉਂਦੀ ਹੈ। ਇਸ ਲਈ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਨਮਕ ਦੀ ਵੀ ਘੱਟ ਵਰਤੋਂ ਕਰਨੀ ਚਾਹੀਦੀ ਹੈ। 
ਨੀਂਦ ਕਰੋ ਪੂਰੀ 
ਭਾਰ ਵੱਧਣ ਦਾ ਸਭ ਤੋਂ ਵੱਡਾ ਕਾਰਨ ਪੂਰੀ ਨੀਂਦਾ ਨਾ ਲੈਣਾ ਹੈ। ਜੇਕਰ ਤੁਸੀਂ ਪੂਰੀ ਨੀਂਦ ਨਹੀਂ ਲੈਂਦੇ ਤਾਂ ਕਸਰਤ ਅਤੇ ਡਾਈਟਿੰਗ ਦਾ ਵੀ ਕੋਈ ਫਾਇਦਾ ਨਹੀਂ ਹੋਵੇਗਾ। ਭਾਰ ਘਟਾਉਣ ਲਈ 9 ਘੰਟੇ ਦੇ ਕਰੀਬ ਨੀਂਦ ਲੈਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਭਾਰ ਘੱਟ ਕਰਨ ਅਤੇ ਸਿਹਤਮੰਦ ਰਹਿਣ ਲਈ ਰੋਜ਼ਾਨਾ ਕਸਰਤ ਕਰਨਾ ਜ਼ਰੂਰੀ ਹੈ।

shivani attri

This news is Content Editor shivani attri