ਕੈਂਸਰ ਨੂੰ ਜੜ੍ਹ ਤੋਂ ਖਤਮ ਕਰਨ ’ਚ ਮਦਦਗਾਰ ਹੈ ਅੰਗੂਰ

10/07/2018 10:21:52 AM

ਲੰਡਨ– ਕੈਂਸਰ ਇਕ ਜਾਨਲੇਵਾ ਬੀਮਾਰੀ ਹੈ ਜਿਸਦਾ ਇਲਾਜ ਕਾਫੀ ਮੁਸ਼ਕਲ ਹੁੰਦਾ ਹੈ। ਕੈਂਸਰ ਦਾ ਇਲਾਜ ਕੀਮੋਥੈਰੇਪੀ ਨਾਲ ਕੀਤਾ ਜਾਂਦਾ ਹੈ ਜੋ ਕਾਫੀ ਸਮਾਂ ਲੈਂਦਾ ਹੈ ਅਤੇ ਪੈਸੇ ਵੀ ਲੱਗਦੇ ਹਨ। ਜਿਸ ਕਾਰਨ ਭਾਰਤ ’ਚ ਕਈ ਲੋਕ ਕੈਂਸਰ ਦਾ ਇਲਾਜ ਨਹੀਂ ਕਰਵਾ ਸਕਦੇ। ਜਦੋਂ ਕਿ ਕੁਝ ਘਰੇਲੂ ਨੁਸਖਿਅਾਂ ਨੂੰ ਅਪਣਾ ਕੇ ਤੁਸੀਂ ਕੈਂਸਰ ਤੋਂ ਜੜ੍ਹ ਤੋਂ ਮਿਟਾ ਸਕਦੇ ਹੋ। ਇਨ੍ਹਾਂ ਘਰੇਲੂ ਨੁਸਖਿਅਾਂ ਦੇ ਨਾਲ ਸਮੱਸਿਆ ਹੈ ਕਿ ਇਨ੍ਹਾਂ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ। ਜਿਵੇਂ ਕਿ ਹੁਣ ਅੰਗੂਰਾਂ ਨੂੰ ਹੀ ਲਓ।

ਅੰਗੂਰਾਂ ਦੇ ਬੀਜਾਂ ਦੀ ਵਰਤੋਂ ਕਰਕੇ ਕੈਂਸਰ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਇਸ ਗੱਲ ਦੀ ਪੁਸ਼ਟੀ ਇਕ ਖੋਜ ’ਚ ਕੀਤੀ ਗਈ ਹੈ। ਇਹ ਖੋਜ ਕੈਂਸਰ ਦੇ ਮਰੀਜ਼ਾਂ ’ਤੇ 25 ਸਾਲਾਂ ਤੱਕ ਕੀਤੀ ਗਈ ਹੈ। ਇਕ ਖੋਜ ’ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਅੰਗੂਰ ਦੇ ਬੀਜਾਂ ਦਾ ਸਤ ਜਾਂ ਅਰਕ ਬਹੁਤ ਹੀ ਹਾਂ-ਪੱਖੀ ਤਰੀਕੇ ਨਾਲ ਲਿਊਕੇਮੀਆ ਅਤੇ ਕੈਂਸਰ ਦੀਅਾਂ ਹੋਰ ਕਿਸਮਾਂ ਨੂੰ ਖਤਮ ਕਰਨ ’ਚ ਮਦਦਗਾਰ ਹੁੰਦਾ ਹੈ। ਖੋਜ ’ਚ ਇਹ ਸਾਬਤ ਹੋ ਚੁੱਕਾ ਹੈ ਕਿ ਸਿਰਫ 48 ਘੰਟੇ ’ਚ ਹੀ ਅੰਗੂਰ ਦੇ ਬੀਜ ਹਰ ਤਰ੍ਹਾਂ ਦੇ ਕੈਂਸਰ ਨੂੰ 76 ਫੀਸਦੀ ਤੱਕ ਗੈਰ-ਸਰਗਰਮ ਕਰਨ ’ਚ ਸਮਰੱਥ ਹਨ।
ਕੈਂਸਰ ’ਤੇ ਹੋਈ ਇਹ ਖੋਜ ਅਮਰੀਕਨ ਐਸੋਸੀਏਸ਼ਨ ਦੇ ਜਰਨਲ ’ਚ ਪ੍ਰਕਾਸ਼ਿਤ ਹੋਈ ਹੈ, ਜਿਸਦੇ ਮੁਤਾਬਕ ਅੰਗੂਰ ਦੇ ਬੀਜ ’ਚ ਪਾਇਆ ਜਾਣ ਵਾਲਾ ਜੇ. ਐੱਨ. ਕੇ. ਪ੍ਰੋਟੀਨ, ਕੈਂਸਰ ਕੋਸ਼ਕਾਵਾਂ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ।