ਕੀ ਇਕ ਵਾਰ ਠੀਕ ਹੋਣ ਤੋਂ ਬਾਅਦ ਫਿਰ ਹੋ ਸਕਦਾ ਹੈ ਕੋਰੋਨਾ ਵਾਇਰਸ?

03/17/2020 5:24:19 PM

ਜਲੰਧਰ—ਕੋਰੋਨਾ ਵਾਇਰਸ ਹੁਣ ਤੱਕ ਕੁੱਲ ਦੁਨੀਆ 'ਚ 1,70,000 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। 2019 'ਚ ਜਦੋਂ ਇਸ ਬੀਮਾਰੀ ਦਾ ਪਹਿਲਾਂ ਕੇਸ ਸਾਹਮਣੇ ਆਇਆ ਸੀ ਤਾਂ ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ ਕਿ ਇਹ ਮਹਾਮਾਰੀ ਇੰਨੀ ਜ਼ਿਆਦਾ ਵਧ ਜਾਵੇਗੀ। ਯੂਨੀਵਰਸਿਟੀ ਆਫ ਟੋਰੰਟੋ 'ਚ ਹੋਏ ਇਕ ਰਿਸਰਚ ਮੁਤਾਬਕ ਕੋਰੋਨਾ ਤੋਂ ਪਹਿਲਾਂ ਇਬੋਲਾ ਨਾਂ ਦਾ ਵਾਇਰਸ ਵੀ ਬਹੁਤ ਜ਼ਿਆਦਾ ਪੂਰੀ ਦੁਨੀਆ 'ਚ ਫੈਲਿਆ ਸੀ। ਕੋਰੋਨਾ ਨੂੰ ਲੈ ਕੇ ਵੀ ਹੁਣ ਡਾਕਟਰਾਂ ਅਤੇ ਵਿਸ਼ੇਸ਼ਕਾਂ ਦੀਆਂ ਕੁਝ ਅਜਿਹੀ ਹੀ ਰਾਏ ਹੈ।


ਮਹਾਮਾਰੀ ਫੈਲਣ ਦੇ ਪਿੱਛੇ ਦਾ ਕਾਰਨ ਲੋਕ
ਅੱਜ ਤੱਕ ਕਿਸੇ ਵੀ ਵਾਇਰਸ ਨੂੰ ਲੈ ਕੇ ਜਦੋਂ ਵੀ ਰਿਸਰਚ ਹੋਈ, ਉਸ 'ਚ ਇਹ ਪਾਇਆ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਵਾਇਰਸ ਲੋਕਾਂ ਦੇ ਰਾਹੀਂ ਸਭ ਤੋਂ ਜ਼ਿਆਦਾ ਫੈਲਦਾ ਹੈ। ਇਸ ਪ੍ਰਕਿਰਿਆ ਨੂੰ ਸਾਇੰਸ 'ਚ ਪੀਪ੍ਰੋਡੈਕਟਿਵ ਨੰਬਰ ਅਰਥਾਤ ਆਰ.ਓ. ਕਹਿੰਦੇ ਹਨ। ਹਰ ਵਿਅਕਤੀ ਦੇ ਸਰੀਰ 'ਚ ਆਰ.ਓ. ਪਾਇਆ ਜਾਂਦਾ ਹੈ, ਜੋ ਉਸ ਨੂੰ ਤੇਜ਼ੀ ਨਾਲ ਕਿਸੇ ਵੀ ਵਾਇਰਸ ਦਾ ਸ਼ਿਕਾਰ ਬਣਾ ਦਿੰਦਾ ਹੈ। ਜਿਸ ਵਿਅਕਤੀ ਦਾ ਆਰ.ਓ. ਜਿੰਨਾ ਤੇਜ਼ ਹੋਵੇਗਾ, ਉਸ ਇਨਸਾਨ ਦੇ ਬੀਮਾਰੀ ਪੈਣ ਦੇ ਚਾਨਸਿਸ ਓਨੇ ਜ਼ਿਆਦਾ ਹੋਣਗੇ।
ਇਕ ਵਿਅਕਤੀ ਤੋਂ ਹੁੰਦੇ ਹਨ 2 ਹੋਰ ਲੋਕ ਬੀਮਾਰ
ਰਿਸਰਚ ਮੁਤਾਬਕ ਕੋਰੋਨਾ ਵਾਇਰਸ ਤੋਂ ਪੀੜਤ ਇਕ ਵਿਅਕਤੀ ਲਗਭਗ 2 ਹੋਰ ਵਿਅਕਤੀਆਂ ਨੂੰ ਬੀਮਾਰ ਕਰ ਸਕਦਾ ਹੈ। ਜਾਂ ਤਾਂ ਉਹ ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ, ਪਰ ਜੇਕਰ ਉਸ ਨੇ ਆਪਣਾ ਚੰਗੀ ਤਰ੍ਹਾਂ ਇਲਾਜ ਨਹੀਂ ਕਰਵਾਇਆ ਤਾਂ ਉਸ ਦੇ ਲਈ ਖਤਰਾ ਬਣ ਸਕਦਾ ਹੈ। ਰਿਸਰਚ ਮੁਤਾਬਕ ਇਕ ਵਿਅਕਤੀ ਇਕ ਵਾਰ ਠੀਕ ਹੋਣ ਦੇ ਬਾਅਦ ਦੁਬਾਰਾ ਇਸ ਵਾਇਰਸ ਦੀ ਲਪੇਟ 'ਚ ਨਹੀਂ ਆਉਂਦਾ, ਅਜਿਹਾ ਬਹੁਤ ਘੱਟ ਦੇਖਿਆ ਗਿਆ ਹੈ।


ਵੱਖ-ਵੱਖ ਰਹਿਣ 'ਚ ਸਮਝਦਾਰੀ
ਇਸ ਵਾਇਰਸ ਤੋਂ ਬਚਣਾ ਹੈ ਤਾਂ ਜਿੰਨਾ ਹੋ ਸਕੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ। ਬੀਮਾਰੀ ਨੂੰ ਫੈਲਣ ਤੋਂ ਰੋਕਣ ਦਾ ਬਸ ਇਕ ਹੀ ਤਾਰੀਕਾ ਹੈ। ਕੁਝ ਬੀਮਾਰ ਲੋਕ ਇਕੱਠੇ ਰਹਿਣ 'ਚ ਜਾਂ ਇਕ ਹੀ ਥਾਲੀ 'ਚ ਖਾਣਾ ਖਾਣ ਤੋਂ ਪਰਹੇਜ਼ ਨਹੀਂ ਕਰਦੇ। ਪਰ ਤੁਸੀਂ ਜਿੰਨੀਆਂ ਅਜਿਹੀਆਂ ਗਲਤੀਆਂ ਕਰੋਗੇ ਤੁਹਾਡੇ ਠੀਕ ਹੋਣ ਦੇ ਚਾਨਸਿਸ ਓਨੇ ਹੀ ਘੱਟ ਹੋਣਗੇ।

Aarti dhillon

This news is Content Editor Aarti dhillon