ਸ਼ਹਿਦ ਅਤੇ ਦਾਲਚੀਨੀ ਦੀ ਵਰਤੋ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

11/18/2017 10:55:58 AM

ਨਵੀਂ ਦਿੱਲੀ— ਭਾਰਤੀ ਮਸਾਲਿਆਂ ਦੇ ਰੂਪ ਵਿਚ ਵਰਤੇ ਜਾਣ ਵਾਲੀ ਦਾਲਚੀਨੀ ਕਈ ਬੀਮਾਰੀਆਂ ਦਾ ਇਲਾਜ਼ ਕਰਨ ਵਿਚ ਸਮਰੱਥ ਹੈ। ਦਾਲਚੀਨੀ ਨੂੰ ਸ਼ਹਿਦ ਨਾਲ ਖਾਣ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਦਾਲਚੀਨੀ ਨੂੰ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਕੈਂਸਰ ਤੋਂ ਲੈ ਕੇ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਦਾਲਚੀਨੀ ਨੂੰ ਸ਼ਹਿਦ ਨਾਲ ਖਾਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ। 
1. ਕੈਂਸਰ 
ਰੋਜ਼ਾਨਾ ਗਰਮ ਪਾਣੀ ਨਾਲ ਦਾਲਚੀਨੀ ਪਾਊਡਰ ਅਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਰੋਗਾਂ ਨਾਲ ਲੜਣ ਦੀ ਤਾਕਤ ਵਿਚ ਵਾਧਾ ਹੁੰਦਾ ਹੈ। ਸਰੀਰ ਨੂੰ ਕੈਂਸਰ ਸੈੱਲਸ ਨਾਲ ਲੜਣ ਵਿਚ ਮਦਦ ਮਿਲਦੀ ਹੈ। 


2. ਦਿਲ ਦੀਆਂ ਬੀਮਾਰੀਆਂ
ਦਿਲ ਨੂੰ ਸਿਹਤਮੰਦ ਅਤੇ ਬੀਮਾਰੀਆਂ ਤੋਂ ਦੂਰ ਰੱਖਣ ਲਈ ਰੋਜ਼ਾਨਾ ਦਾਲਚੀਨੀ ਅਤੇ ਸ਼ਹਿਦ ਦੀ ਵਰਤੋਂ ਕਰੋ। ਤੁਸੀਂ ਇਸ ਨੂੰ ਰੋਟੀ 'ਤੇ ਲਗਾ ਕੇ ਜਾਂ ਫਿਰ ਚਾਹ ਨਾਲ ਵੀ ਵਰਤੋਂ ਕਰ ਸਕਦੇ ਹੋ। 
3. ਮੋਟਾਪਾ 
1 ਗਲਾਸ ਪਾਣੀ ਵਿਚ 1 ਚੱਮਚ ਦਾਲਚੀਨੀ ਅਤੇ ਸਹਿਦ ਨੂੰ ਉਬਾਲ ਕੇ ਰੋਜ਼ਾਨਾ ਪੀਣ ਨਾਲ ਕੋਲੈਸਟਰੋਲ ਦੋਗੁਣੀ ਤੇਜ਼ੀ ਨਾਲ ਘੱਟ ਹੁੰਦਾ ਹੈ। ਰੋਜ਼ਾਨਾ ਇਸ ਦੀ ਚਾਹ ਪੀਣ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ। 
4. ਜੋੜਾਂ ਵਿਚ ਦਰਦ
ਇਕ ਮਹੀਨੇ ਤਕ ਦਿਨ ਵਿਚ 2 ਵਾਰ ਦਾਲਚੀਨੀ ਅਤੇ ਸ਼ਹਿਦ ਨਾਲ ਦਰਦ ਵਾਲੀ ਥਾਂ 'ਤੇ ਮਾਲਿਸ਼ ਕਰਨ ਨਾਲ ਦਰਦ ਹਮੇਸ਼ਾ ਲਈ ਦੂਰ ਹੋ ਜਾਵੇਗਾ। 


5. ਸਰਦੀ-ਖਾਂਸੀ
ਸਰਦੀਆਂ ਵਿਚ ਸਰਦੀ, ਖਾਂਸੀ, ਜੁਕਾਮ ਅਤੇ ਬੁਖਾਰ ਨੂੰ ਦੂਰ ਭਜਾਉਣ ਲਈ ਦਾਲਚੀਨੀ ਪਾਊਡਰ, ਸ਼ਹਿਦ ਅਤੇ ਕਾਲੀ ਮਿਰਚ ਖਾਓ। ਇਸ ਨਾਲ ਬੀਮਾਰੀਆਂ ਦੂਰ ਹੋਣ ਦੇ ਨਾਲ-ਨਾਲ ਸਰੀਰ ਨੂੰ ਐਨਰਜੀ ਵੀ ਮਿਲਦੀ ਹੈ। 
6. ਪੇਟ ਦੇ ਰੋਗ
ਦਾਲਚੀਨੀ ਨੂੰ ਸ਼ਹਿਦ ਦੇ ਨਾਲ ਖਾਣ ਨਾਲ ਉਲਟੀ, ਦਸਤ, ਅਪਚ, ਗੈਸ, ਪੇਟ ਦਰਦ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਪੇਟ ਦਾ ਅਲਸਰ ਜੜ੍ਹ ਤੋਂ ਖਤਮ ਹੋ ਜਾਂਦਾ ਹੈ। 
7. ਸਿਰਦਰਦ
ਸਿਰਦਰਦ ਨੂੰ ਦੂਰ ਕਰਨ ਲਈ ਦਾਲਚੀਨੀ ਅਤੇ ਤੇਜ਼ਪੱਤੇ ਨੂੰ ਪੀਸ ਕੇ ਚੌਲਾਂ ਦੇ ਪਾਣੀ ਵਿਚ ਡੁਬੋ ਕੇ ਸੁੰਘੋ। ਇਸ ਤੋਂ ਇਲਾਵਾ ਇਸ ਵਿਚ ਕੁਝ ਬੂੰਦਾਂ ਤੇਲ ਦੀਆਂ ਪਾ ਕੇ ਸਿਰ ਦੀ ਮਾਲਿਸ਼ ਕਰਨ ਨਾਲ ਸਿਰਦਰਦ ਦੂਰ ਹੋ ਜਾਂਦਾ ਹੈ। 


8. ਸੋਜ
ਸਕਿਨ ਇਨਫੈਕਸ਼ਨ, ਦਰਦ,ਜਖਮ ਅਤੇ ਸੋਜ ਲਈ ਦਾਲਚੀਨੀ ਤੇਲ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਦੰਦਾਂ ਦੇ ਦਰਦ ਅਤੇ ਮੂੰਹ ਵਿਚੋਂ ਬਦਬੂ ਨੂੰ ਦੂਰ ਕਰਨ ਲਈ ਦਾਲਚੀਨੀ ਨੂੰ ਮੂੰਹ ਵਿਚ ਰੱਖ ਕੇ ਚੁਸੋਂ।