Brown Rice ਖਾਣ ਦੇ ਜਾਣੋ ਹੈਰਾਨੀਜਨਕ ਫਾਇਦੇ

06/04/2019 3:28:41 PM

ਜਲੰਧਰ : ਭਾਰਤੀ ਭੋਜਨ 'ਚ ਚਾਵਲ ਤਾਂ ਜ਼ਰੂਰ ਸ਼ਾਮਲ ਹੁੰਦੇ ਹਨ। ਹਾਲਾਂਕਿ ਕੁਝ ਲੋਕ ਖ਼ਾਸ ਮੌਕਿਆਂ 'ਤੇ ਇਸ ਦੇ ਵੱਖ-ਵੱਖ ਪਕਵਾਨ ਬਣਾਉਂਦੇ ਹਨ। ਕੁਝ ਲੋਕ ਉੱਬਲੇ ਅਤੇ ਜੀਰੇ ਵਾਲੇ ਚਾਵਲਾਂ ਦਾ ਰੋਜ਼ਾਨਾ ਸੇਵਨ ਕਰਦੇ ਹਨ ਪਰ ਤੁਸੀਂ ਇਹ ਜਾਣਦੇ ਹੋ ਕਿ ਸਿਹਤ ਦੇ ਹਿਸਾਬ ਨਾਲ ਤੁਹਾਡੇ ਲਈ ਕਿਹੜੇ ਚਾਵਲ ਵਧੀਆ ਹੋ ਸਕਦੇ ਹਨ। ਜੇਕਰ ਤੁਸੀਂ ਸਿਰਫ਼ ਸਫ਼ੇਦ ਜਾਂ ਬਰਾਊਨ ਚਾਵਲ (Brown Rice)ਹੀ ਖਾ ਰਹੇ ਹੋ ਤਾਂ ਇਸ ਦੇ ਬਹੁਤ ਸਾਰੇ ਫਾਇਦੇ ਹਨ। ਸਫੈਦ ਚਾਵਲਾਂ ਦੇ ਮੁਕਾਬਲੇ 'ਚ ਬਰਾਊਨ ਚਾਵਲਾਂ 'ਚ ਪੋਸ਼ਟਿਕ ਤੱਤ ਜ਼ਿਆਦਾ ਹੁੰਦੇ ਹਨ। ਇਸ 'ਚ ਭਰਪੂਰ ਮਾਤਰਾ 'ਚ ਮੈਂਗਨੀਜ, ਫਾਸਫੋਰਸ, ਸੇਲੇਨਿਯਮ ਅਤੇ ਤਾਂਬਾ ਪਾਇਆ ਜਾਂਦਾ ਹੈ। ਇਹ ਕੋਲੈਸਟਰੋਲ ਨੂੰ ਘੱਟ ਕਰਦਾ ਹੈ ਅਤੇ ਵਾਧੂ ਫੈਟ ਨੂੰ ਸਰੀਰ 'ਚ ਜੰਮਣ ਤੋਂ ਰੋਕਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ-

ਭਾਰ ਘੱਟ ਕਰੇ
ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ 'ਚ ਬਰਾਊਨ ਚਾਵਲ ਨੂੰ ਸ਼ਾਮਲ ਕਰੋ ਕਿਉਂਕਿ ਇਸ 'ਚ ਕੈਲੋਰੀ ਘੱਟ ਹੁੰਦੀ ਹੈ। ਇਸ 'ਚ ਫਾਈਬਰ ਦੀ ਮਾਤਰਾ ਪਾਈ ਜਾਂਦੀ ਹੈ ਅਤੇ ਥੋੜ੍ਹਾ ਜਿਹਾ ਖਾਣ 'ਤੇ ਤੁਹਾਡਾ ਪੇਟ ਭਰ ਜਾਂਦਾ ਹੈ।

 ਕੋਲੈਸਟਰੋਲ ਘਟਾਉਂਦਾ ਹੈ
ਕੋਲੈਸਟਰੋਲ ਦੀ ਮਾਤਰਾ ਵੱਧ ਜਾਣ 'ਤੇ ਦਿਲ ਦੀ ਬੀਮਾਰੀ ਹੋਣ ਦਾ ਖਤਰਾ ਰਹਿੰਦਾ ਹੈ ਪਰ ਬਰਾਊਨ ਚਾਵਲ ਖਾਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਕੋਲੈਸਟਰੋਲ ਨੂੰ ਘੱਟ ਕਰਦਾ ਹੈ ਅਤੇ ਅਣਚਾਹੇ ਫੈਟ ਨੂੰ ਸਰੀਰ 'ਚ ਹੋਣ ਨਹੀਂ ਦਿੰਦਾ।

ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ
ਮੈਗਨੀਸ਼ੀਅਮ ਅਤੇ ਕੈਲਸ਼ੀਅਮ ਨਾਲ ਭਰਪੂਰ ਹੋਣ ਦੇ ਕਾਰਨ ਬਰਾਊਨ ਚਾਵਲ ਹੱਡੀਆਂ ਨੂੰ ਮਜ਼ਬੂਤ ਰੱਖਦੇ ਹਨ।

 ਸ਼ੂਗਰ ਤੋਂ ਬਚਾਅ
ਚਾਵਲਾਂ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਸ ਦੇ ਕਾਰਨ ਸ਼ੂਗਰ ਦੇ ਰੋਗੀ ਇਸ ਤੋਂ ਦੂਰੀ ਬਣਾ ਕੇ ਰੱਖਦੇ ਹਨ ਪਰ ਬਰਾਊਨ ਚਾਵਲ ਖਾਣ ਨਾਲ ਖੂਨ 'ਚ ਸ਼ੂਗਰ ਦਾ ਪੱਧਰ ਨਹੀਂ ਵਧਦਾ। ਇਸ ਨੂੰ ਸ਼ੂਗਰ ਦੇ ਰੋਗੀ ਵੀ ਖਾ ਸਕਦੇ ਹਨ। 

Anuradha

This news is Content Editor Anuradha