ਸਿਗਰਟ ਦੀ ਬੁਰੀ ਆਦਤ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ

05/25/2017 6:43:28 AM

ਨਵੀਂ ਦਿੱਲੀ— ਸਿਗਰਟ ਪੀਣਾ ਸਿਹਤ 'ਤੇ ਮਾੜਾ ਅਸਰ ਪਾਉਂਦੀ ਹੈ ਪਰ ਫਿਰ ਵੀ ਬਹੁਤ ਲੋਕ ਇਸ ਬੁਰੀ ਆਦਤ ਨੂੰ ਛੱਡ ਨਹੀਂ ਪਾਉਂਦੇ। ਸਿਗਰਟ ਦੇ ਧੂਏ ਨਾਲ ਜ਼ਹਿਰੀਲੇ ਪਦਾਰਥ ਸਰੀਰ 'ਚ ਜਾ ਕੇ ਖੂਨ ਨੂੰ ਗਾੜਾ ਕਰਦੇ ਹਨ। ਜਿਸ ਨਾਲ ਹੋਲੀ-ਹੋਲੀ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਾਹ ਲੈਣ 'ਚ ਤਕਲੀਫ ਹੁੰਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਸਿਗਰਟ ਪੀਣ ਨਾਲ ਮੂੰਹ ਦਾ ਕੈਂਸਰ ਵੀ ਹੋ ਸਕਦਾ ਹੈ। ਉਂਝ ਤਾਂ ਬਾਜ਼ਾਰ 'ਚੋਂ ਸਿਗਰਟ ਛੁੜਾਉਣ ਦੀ ਦਵਾਈ ਵੀ ਮਿਲਦੀ ਹੈ ਪਰ ਉਨ੍ਹਾਂ ਨਾਲ ਕੋਈ ਖਾਸ ਅਸਰ ਨਹੀਂ ਹੁੰਦਾ ਅਜਿਹੇ 'ਚ ਕੁਝ ਆਸਾਨ ਤਰੀਕੇ ਅਪਣਾ ਕੇ ਇਸ ਬੁਰੀ ਆਦਤ ਨੂੰ ਛੁੜਾਇਆ ਜਾ ਸਕਦਾ ਹੈ।
1. ਮੁਲੇਠੀ
ਮੁਲੇਠੀ ਚਬਾਉਣ ਨਾਲ ਵੀ ਸਿਗਰਟ ਪੀਣ ਦੀ ਆਦਤ ਛਡਾਈ ਜਾਂਦੀ ਹੈ ਹਮੇਸ਼ਾ ਆਪਣੀ ਜੇਬ 'ਚ ਮੁਲੇਠੀ ਦੇ ਟੁਕੜੇ ਰੱਖੋ। ਇਸ ਲਈ ਜਦੋਂ ਵੀ ਤੁਹਾਡਾ ਸਿਗਰਟ ਪੀਣ ਦਾ ਮਨ ਕਰੇ ਤਾਂ ਮੁਲੇਠੀ ਚਬਾਓ।


2. ਆਂਵਲਾ 
ਕੱਚੇ ਆਂਵਲੇ ਨੂੰ ਕੱਟਕੇ ਉਸ 'ਚ ਨਮਕ ਮਿਲਾਓ ਅਤੇ ਧੁੱਪ 'ਚ ਸੁੱਕਣ ਦੇ ਲਈ ਰੱਖੋ। ਜਦੋਂ ਵੀ ਸਿਗਰਟ ਪੀਣ ਦਾ ਮਨ ਕਰੇ ਤਾਂ ਆਂਵਲੇ ਨੂੰ ਚਬਾਓ। ਇਸ 'ਚ ਮੋਜੂਦ ਵਿਟਾਮਿਨ ਸੀ ਨਿਕੋਟਿਨ ਲੈਣ ਦੀ ਇੱਛਾ ਨੂੰ ਘੱਟ ਕਰਦਾ ਹੈ।

 


3. ਬੇਕਿੰਗ ਸੋਡਾ
ਦਿਨ 'ਚ 2-3 ਵਾਰ ਪਾਣੀ 'ਚ ਬੇਕਿੰਗ ਸੋਡਾ ਘੋਲ ਕੇ ਪੀਓ। ਇਸ ਨਾਲ ਸਰੀਰ 'ਚ ਪੀ ਐੱਚ ਲੈਵਲ ਸੰਤੁਲਿਤ ਹੁੰਦਾ ਹੈ ਅਤੇ ਨਿਕੋਟਿਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ।
4. ਅਦਰਕ
ਅਦਰਕ 'ਚ ਮੋਜੂਦ ਸਲਫਰ ਸਿਗਰਟ ਦੀ ਇੱਛਾ ਨੂੰ ਘੱਟ ਕਰਦਾ ਹੈ। ਇਸ ਲਈ ਜਦੋਂ ਵੀ ਸਿਗਰਟ ਪੀਣ ਦਾ ਮਨ ਕਰੇ ਤਾਂ ਅਦਰਕ ਦੇ ਟੁਕੜੇ 'ਚ ਨਿੰਬੂ ਦਾ ਰਸ ਅਤੇ ਕਾਲੇ ਨਮਕ ਨੂੰ ਮਿਲਾਕੇ ਚੂਸ ਲਓ। 

 


5. ਦਾਲਚੀਨੀ
ਸਿਗਰਟ ਪੀਣ ਦੀ ਇੱਛਾ ਹੋਣ 'ਤੇ ਦਾਲਚੀਨੀ ਦਾ ਟੁਕੜਾ ਮੂੰਹ 'ਚ ਪਾਓ ਇਸ ਦਾ ਤਿੱਖਾ ਸੁਆਦ ਨਿਕੋਟਿਨ ਦੀ ਇੱਛਾ ਨੂੰ ਖਤਮ ਕਰਦਾ ਹੈ। 
6. ਚੂਇੰਗਮ
ਜਦੋਂ ਵੀ ਸਿਗਰਟ ਪੀਣ ਦੀ ਇੱਛਾ ਹੋਵੇ ਤਾਂ ਉਸੇ ਸਮੇਂ ਮੂੰਹ 'ਚ ਚੂਇੰਗਮ ਪਾ ਲੈਣੀ ਚਾਹੀਦੀ ਹੈ। ਚੂਇੰਗਮ ਚਬਾਉਣ ਨਾਲ ਧਿਆਨ ਦੂਜੇ ਪਾਸੇ ਚਲਿਆ ਜਾਂਦਾ ਹੈ।