ਵਾਲਤੋੜ ਨੂੰ ਠੀਕ ਕਰਨ ਵਿਚ ਮਦਦਗਾਰ ਸਾਬਤ ਹੁੰਦੇ ਹਨ ਇਹ ਘਰੇਲੂ ਨੁਸਖੇ

07/13/2017 6:10:06 PM

ਨਵੀਂ ਦਿੱਲੀ— ਸਰੀਰ ਦੇ ਕਈ ਹਿੱਸੀਆਂ 'ਤੇ ਛੋਟੇ-ਛੋਟੇ ਵਾਲ ਹੁੰਦੇ ਹਨ। ਕਈ ਵਾਰ ਇਨ੍ਹਾਂ ਦੇ ਟੁੱਟ ਜਾਣ 'ਤੇ ਇਹ ਜਖਮ ਦੀ ਤਰ੍ਹਾਂ ਬਣ ਜਾਂਦੇ ਹਨ। ਇਨ੍ਹਾਂ ਵਿਚ ਪੱਸ ਬਣ ਜਾਂਦੀ ਹੈ। ਇਸ ਤਰ੍ਹਾਂ ਦੇ ਜਖਮ ਨੂੰ ਵਾਲਤੋੜ ਕਹਿੰਦੇ ਹਨ। ਇਸ ਨਾਲ ਬਹੁਤ ਦਰਦ ਅਤੇ ਸੋਜ ਆ ਜਾਂਦੀ ਹੈ। ਵਾਲਤੋੜ ਨੂੰ ਜਲਦੀ ਨਾਲ ਠੀਕ ਕਰਨ ਲਈ ਘਰੇਲੂ ਨੁਸਖੇ ਬਿਹਤਰ ਰਹਿੰਦੇ ਹਨ। 
1. ਹਲਦੀ
ਹਲਦੀ ਕੁਦਰਤੀ ਐਂਟੀਸੈਪਟਿਕ ਹੁੰਦੀ ਹੈ ਵਾਲਤੋੜ 'ਤੇ ਹਲਕਾ ਜਿਹਾ ਲੇਪ ਕਰਨ ਨਾਲ ਸੋਜ ਜਲਦੀ ਨਾਲ ਘੱਟ ਹੋ ਜਾਂਦੀ ਹੈ। ਇਸ ਨਾਲ ਦਰਦ ਤੋਂ ਵੀ ਰਾਹਤ ਮਿਲਦੀ ਹੈ। 

2. ਮਹਿੰਦੀ
ਇਸ ਨਾਲ ਚਮੜੀ 'ਤੇ ਜਲਣ ਵੀ ਨਹੀਂ ਹੁੰਦੀ। ਮਹਿੰਦੀ ਜਲਣ ਤੋਂ ਰਾਹਤ ਪਾਉਣ ਦਾ ਸਭ ਤੋਂ ਵਧੀਆ ਨੁਸਖਾ ਹੈ। ਮਹਿੰਦੀ ਦਾ ਲੇਪ ਜਖਮ 'ਤੇ ਲਗਾਉਣ ਨਾਲ ਜਲਣ ਦੂਰ ਹੋ ਜਾਂਦੀ ਹੈ ਅਤੇ ਜਖਮ ਵੀ ਜਲਦੀ ਠੀਕ ਹੋ ਜਾਂਦਾ ਹੈ।
3. ਨਿੰਮ 
ਨਿੰਮ ਦੇ ਐਂਟੀਬੈਕਟੀਰੀਅਲ ਗੁਣ ਹਰ ਤਰ੍ਹਾਂ ਦੇ ਇਨਫੈਕਸ਼ਨ ਨੂੰ ਦੂਰ ਕਰਨ ਵਿਚ ਬਹੁਤ ਲਾਭਕਾਰੀ ਹੈ। ਨਿੰਮ ਦੇ ਲੇਪ ਨੂੰ ਵਾਲਤੋੜ 'ਤੇ ਲਗਾਓ। ਇਸ ਨਾਲ ਦਰਦ ਤੋਂ ਜਲਦੀ ਰਾਹਤ ਮਿਲਦੀ ਹੈ।
4. ਪਿਆਜ 
ਪਿਆਜ ਵੀ ਜਖਮ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ। ਪਿਆਜ ਦੇ ਸਲਾਈਸ ਨੂੰ ਕੱਟ ਕੇ ਜਖਮ 'ਤੇ ਲਗਾਓ। ਪਿਆਜ ਦੇ ਨਾਲ ਹੀ ਇਸ ਨੂੰ ਕੱਪੜੇ ਨਾਲ ਬਨ ਲਓ। ਥੋੜ੍ਹੀ ਦੇਰ ਬਾਅਦ ਇਸ ਨੂੰ ਹਟਾ ਲਓ ਅਤੇ ਕੁਝ ਦਿਨ ਲਗਾਤਾਰ ਇਸ ਦੇ ਇਸਤੇਮਾਲ ਨਾਲ ਆਰਾਮ ਮਿਲਦਾ ਹੈ।
5. ਦਹੀਂ ਅਤੇ ਜੀਰਾ
ਵਾਲਤੋੜ ਨੂੰ ਠੀਕ ਕਰਨ ਦੇ ਲਈ ਦਹੀਂ ਵਿਚ ਥੋੜ੍ਹਾ ਜਿਹਾ ਜੀਰਾ ਪਾਊਡਰ ਪਾ ਕੇ ਗਾੜਾ ਪੇਸਟ ਬਣਾ ਲਓ। ਇਸ ਪੇਸਟ ਨੂੰ ਜਖਮ 'ਤੇ ਲਗਾਓ। ਜਲਦੀ ਆਰਾਮ ਮਿਲੇਗਾ। ਤੁਸੀਂ ਇਸ ਨੂੰ ਪੀਸੀ ਹੋਈ ਕਾਲੀ ਮਿਰਚ ਵਿਚ ਵੀ ਪਾ ਸਕਦੇ ਹੋ। ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ।