ਖੂਨ-ਦਾਨ ਕਰਨ ਨਾਲ ਹਾਰਟ ਅਟੈਕ ਦਾ ਖਤਰਾ ਘੱਟ

06/15/2019 9:06:26 AM

ਨਵੀਂ ਦਿੱਲੀ –ਖੂਨ-ਦਾਨ ਨੂੰ ਮਹਾਦਾਨ ਸਿਰਫ ਇਸ ਲਈ ਕਿਹਾ ਗਿਆ ਹੈ ਕਿਉਂਕਿ ਖੂਨ-ਦਾਨ ਯਾਨੀ ਬਲੱਡ ਡੋਨੇਸ਼ਨ ਕਰਨ ਨਾਲ ਨਾ ਸਿਰਫ ਤੁਸੀਂ ਖੂਨ ਦੇ ਕੇ ਦੂਜਿਆਂ ਦੀ ਜਾਨ ਬਚਾਉਂਦੇ ਹੋ, ਸਗੋਂ ਇਸ ਨਾਲ ਤੁਹਾਡੀ ਸਿਹਤ ਨੂੰ ਵੀ ਕਈ ਤਰ੍ਹਾਂ ਨਾਲ ਫਾਇਦਾ ਹੁੰਦਾ ਹੈ। ਇਸ ਨਾਲ ਨਾ ਸਿਰਫ ਤੁਹਾਡਾ ਸਟ੍ਰੈੱਸ ਘੱਟ ਹੁੰਦਾ ਹੈ ਸਗੋਂ ਤੁਸੀਂ ਇਮੋਸ਼ਨਲੀ ਵੀ ਬਿਹਤਰ ਮਹਿਸੂਸ ਕਰਦੇ ਹੋ ਅਤੇ ਨੈਗੇਟਿਵ ਫੀਲਿੰਗਸ ਦੂਰ ਹੁੰਦੀਆਂ ਹਨ। ਖੂਨ-ਦਾਨ ਕਰਨ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਅਤੇ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

ਆਮ ਤੌਰ ’ਤੇ ਲੋਕ ਡਰਦੇ ਹਨ ਕਿ ਖੂਨਦਾਨ ਕਰਨ ਨਾਲ ਆਦਮੀ ਕਮਜ਼ੋਰ ਹੋ ਜਾਂਦਾ ਹੈ ਪਰ ਡਾਕਟਰ ਦੱਸਦੇ ਹਨ ਕਿ ਖੂਨਦਾਨ ਕਰਨ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਸਗੋਂ ਇਸ ਨਾਲ ਹਾਰਟ ਅਟੈਕ ਅਤੇ ਹਾਰਟ ਫੇਲੀਅਰ ਦਾ ਖਤਰਾ ਬੇਹੱਦ ਘੱਟ ਹੋ ਜਾਂਦਾ ਹੈ। ਸੀ. ਐੱਮ. ਓ. ਡਾ. ਐੱਨ. ਕੇ. ਗੁਪਤਾ ਨੇ ਦੱਸਿਆ ਕਿ 18-55 ਸਾਲ ਤੱਕ ਦਾ ਕੋਈ ਵੀ ਤੰਦਰੁਸਤ ਵਿਅਕਤੀ ਖੂਨ-ਦਾਨ ਕਰ ਸਕਦਾ ਹੈ। ਇਸ ਨਾਲ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ। ਖੂਨ-ਦਾਨ ਨਾਲ ਸਰੀਰ ’ਚ ਖੂਨ ਦੀ ਜੋ ਕਮੀ ਹੁੰਦੀ ਹੈ, ਉਸ ਨੂੰ ਸਰੀਰ ਕੁਝ ਹੀ ਘੰਟਿਆਂ ’ਚ ਪੂਰਾ ਕਰ ਲੈਂਦਾ ਹੈ। ਹਾਲਾਂਕਿ ਖੂਨ ਦੇ ਲਾਲ ਕਣ ਬਣਨ ’ਚ 3 ਤੋਂ 6 ਮਹੀਨੇ ਲੱਗ ਜਾਂਦੇ ਹਨ। ਇਸ ਲਈ 6 ਮਹੀਨੇ ਬਾਅਦ ਇਕ ਵਾਰ ਖੂਨ-ਦਾਨ ਕਰਨਾ ਚਾਹੀਦਾ ਹੈ।


Related News