ਢਿੱਡ ਸਬੰਧੀ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੀ ਹੈ 'ਕਾਲੀ ਮਿਰਚ', ਵਰਤੋਂ ਕਰਨ ਨਾਲ ਯਾਦਦਾਸ਼ਤ ਵੀ ਹੁੰਦੀ ਹੈ ਤੇਜ਼

08/03/2021 12:54:02 PM

ਨਵੀਂ ਦਿੱਲੀ— ਕਾਲੀ ਮਿਰਚ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਖਾਣੇ ਦੇ ਸੁਆਦ ਤੋਂ ਇਲਾਵਾ ਕਾਲੀ ਮਿਰਚ ਕਈ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਮਦਦ ਕਰਦੀ ਹੈ। ਸਿਹਤ ਅਤੇ ਗੁਣਾਂ ਨਾਲ ਭਰਪੂਰ ਕਾਲੀ ਮਿਰਚ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਕਾਲੀ ਮਿਰਚ ਖਾਣ ਨਾਲ ਕਿਹੜੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਸਰਦੀ-ਜ਼ੁਕਾਮ
2 ਗ੍ਰਾਮ ਕਾਲੀ ਮਿਰਚ ਦੇ ਪਾਊਡਰ ਨੂੰ ਗੁੜ ਵਿਚ ਮਿਲਾ ਕੇ ਖਾਣ ਨਾਲ ਸਰਦੀ-ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਕਾਲੀ ਮਿਰਚ ਦੇ ਪਾਊਡਰ ਨੂੰ ਸੁੰਘਣ ਨਾਲ ਵਾਰ-ਵਾਰ ਛਿੱਕਣ ਅਤੇ ਸਿਰ ਦਰਦ ਦੀ ਸਮੱਸਿਆ ਠੀਕ ਹੋ ਜਾਂਦੀ ਹੈ।
2. ਅੱਖਾਂ ਦੇ ਰੋਗ
ਰੋਜ਼ਾਨਾ ਕਾਲੀ ਮਿਰਚ ਨੂੰ ਘਿਓ ਅਤੇ ਸ਼ੱਕਰ ਵਿਚ ਮਿਲਾ ਕੇ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਨਾਲ ਹੀ ਇਸ ਨਾਲ ਜੁੜੇ ਰੋਗ ਵੀ ਦੂਰ ਹੋ ਜਾਂਦੇ ਹਨ।


3. ਨਕਸੀਰ ਫੁੱਟਣਾ
ਨਕਸੀਰ ਦੇ ਫੁੱਟਣ 'ਤੇ ਇਸ ਨੂੰ ਰੋਕਣ ਲਈ ਕਾਲੀ ਮਿਰਚ ਨੂੰ ਪੀਸ ਕੇ ਦਹੀਂ ਅਤੇ ਗੁੜ ਮਿਲਾ ਕੇ ਖਾਓ। ਇਸ ਨਾਲ ਖੂਨ ਵਹਿਣਾ ਬੰਦ ਹੋ ਜਾਵੇਗਾ।
4. ਯਾਦਦਾਸ਼ਤ ਤੇਜ਼
ਰੋਜ਼ਾਨਾ ਸਵੇਰੇ ਕਾਲੀ ਮਿਰਚ ਵਿਚ ਮੱਖਣ ਅਤੇ ਮਿਸ਼ਰੀ ਮਿਲਾ ਕੇ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।
5.ਢਿੱਡ ਸਬੰਧੀ ਬਿਮਾਰੀਆਂ
ਢਿੱਡ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ 1 ਗ੍ਰਾਮ ਕਾਲੀ ਮਿਰਚ ਦੇ ਪਾਊਡਰ ਨੂੰ ਨਿੰਬੂ ਅਤੇ ਅਦਰਕ ਦੇ ਰਸ ਵਿਚ ਮਿਲਾ ਕੇ ਪੀਓ।
6. ਸਰਦੀ ਵਿਚ ਫ਼ਾਇਦੇਮੰਦ
ਸਰਦੀ ਵਿਚ ਸਰੀਰ ਨੂੰ ਗਰਮ, ਕਫ ਅਤੇ ਛਾਤੀ ਨੂੰ ਠੀਕ ਕਰਨ ਲਈ ਕਾਲੀ ਮਿਰਚ ਨੂੰ ਚਾਹ ਜਾਂ ਦੁੱਧ ਵਿਚ ਮਿਲਾ ਕੇ ਪੀ ਸਕਦੇ ਹੋ।


7. ਸਰੀਰ ਨੂੰ ਐਨਰਜੀ
ਸਰਦੀ ਵਿਚ ਕਾਲੀ ਮਿਰਚ ਦੀ ਗਰਮ ਪਾਣੀ ਨਾਲ ਵਰਤੋਂ ਕਰਨ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ। ਇਸ ਦੀ ਤਾਸੀਰ ਗਰਮ ਹੋਣ ਕਾਰਨ ਇਹ ਸਰੀਰ ਦੀ ਪ੍ਰਤੀਰੋਧਕ ਸਮੱਰਥਾ ਨੂੰ ਵਧਾਉਂਦੀ ਹੈ।
8. ਐਸੀਡਿਟੀ
ਐਸੀਡਿਟੀ, ਖੰਘ, ਖੱਟੇ ਡਕਾਰ, ਗਲੇ ਵਿਚ ਇਨਫੈਕਸ਼ਨ ਨੂੰ ਦੂਰ ਕਰਨ ਲਈ ਇਕ ਕੱਪ ਪਾਣੀ ਵਿਚ ਕਾਲੀ ਮਿਰਚ, ਨਿੰਬੂ ਦਾ ਰਸ, ਕਾਲਾ ਨਮਕ ਮਿਲਾ ਕੇ ਗਰਮ ਪਾਣੀ ਨਾਲ ਪੀ ਲਓ।
9. ਬਲੱਡ ਪ੍ਰੈਸ਼ਰ
ਦਿਨ ਵਿਚ 2 ਵਾਰ ਕਾਲੀ ਮਿਰਚ ਨੂੰ ਸੌਂਗੀ ਦੇ ਦਾਨਿਆਂ ਨਾਲ ਭੁੰਨ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਲੋਅ ਹੋਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

Aarti dhillon

This news is Content Editor Aarti dhillon