ਮਾਈਗ੍ਰੇਨ ਦੀ ਸਮੱਸਿਆ ਨੂੰ ਦੂਰ ਕਰਦੇ ਹਨ ‘ਕਾਲੇ ਅੰਗੂਰ’, ਹੋਣਗੇ ਹੋਰ ਵੀ ਕਈ ਫਾਇਦੇ

01/28/2020 1:34:38 PM

ਜਲੰਧਰ - ਫਲ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਚਾਹੇ ਕੋਈ ਵੀ ਫਲ ਹੋਵੇ ਕੁਝ ਨਾ ਕੁਝ ਉਸ ਨੂੰ ਖਾਣ ਦਾ ਲਾਭ ਜ਼ਰੂਰ ਹੁੰਦਾ ਹੈ । ਕਾਲੇ ਅੰਗੂਰ ਸਿਰਫ ਦੇਖਣ ਅਤੇ ਖਾਣ ’ਚ ਹੀ ਸੁਆਦ ਜਾਂ ਚੰਗੇ ਨਹੀਂ ਹੁੰਦੇ, ਸਗੋਂ ਇਨ੍ਹਾਂ ’ਚ ਕਈ ਤਰ੍ਹਾਂ ਦੇ ਗੁਣ ਵੀ ਪਾਏ ਜਾਂਦੇ ਹਨ। ਕਾਲੇ ਅੰਗੂਰ ’ਚ ਪਾਏ ਜਾਣ ਵਾਲੇ ਸਾਰੇ ਗੁਣ ਸਿਹਤ ਲਈ ਫਾਇਦੇਮੰਦ ਸਿੱਧ ਹੁੰਦੇ ਹਨ। ਕਾਲੇ ਅੰਗੂਰ ’ਚ ਵਿਟਾਮਿਨ-ਸੀ ਅਤੇ ਵਿਟਾਮਿਨ-ਈ ਪਾਇਆ ਜਾਂਦਾ ਹੈ, ਜਿੰਨਾ ਨੂੰ ਅਮਿਊਨਿਟੀ ਬੂਸਟਰ ਵਿਟਾਮਿਨ ਕਿਹਾ ਜਾਂਦਾ ਹੈ । ਇਨ੍ਹਾਂ ਦੇ ਅੰਦਰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ। ਕਾਲੇ ਅੰਗੂਰ ’ਚ ਫਾਈਬਰ ਅਤੇ ਕੈਲੋਰੀ ਦੀ ਮਾਤਰਾ ਵੀ ਪਾਈ ਜਾਂਦੀ ਹੈ।

ਕਾਲੇ ਅੰਗੂਰ ਖਾਣ ਨਾਲ ਹੋਣ ਵਾਲੇ ਫਾਇਦੇ...

1. ਮਾਈਗ੍ਰੇਨ
ਅੱਜ ਕੱਲ੍ਹ ਬਹੁਤ ਸਾਰੇ ਲੋਕ ਮਾਈਗ੍ਰੇਨ ਵਰਗੀ ਬੀਮਾਰੀ ਤੋਂ ਪੀੜਤ ਹਨ। ਇਸ ਨਾਲ ਸਿਰ ਦਰਦ ਬਹੁਤ ਜ਼ਿਆਦਾ ਹੁੰਦਾ ਹੈ। ਕਾਲੇ ਅੰਗੂਰ ਖਾਣ ਨਾਲ ਮਾਈਗ੍ਰੇਟ ਨੂੰ ਕੰਟਰੋਲ ’ਚ ਕੀਤਾ ਜਾਂਦਾ ਹੈ। 

PunjabKesari

2. ਖੂਨ ਦੀ ਕਮੀ ਪੂਰੀ ਕਰੇ
ਕਾਲੇ ਅੰਗੂਰ ਖਾਣ ਨਾਲ ਸਰੀਰ ’ਚ ਖੂਨ ਦੇ ਨਵੇਂ ਅਣੂ ਬਣਨ ਦੀ ਪ੍ਰਕਿਰਿਆ ਵੱਧ ਜਾਂਦੀ ਹੈ । ਇਸ ਦੀ ਵਰਤੋਂ ਕਰਨ ਨਾਲ ਸਰੀਰ ’ਚ ਖੂਨ ਦੀ ਕਮੀ ਪੂਰੀ ਹੁੰਦੀ ਹੁੰਦੀ ਹੈ। 

3. ਸ਼ੂਗਰ
ਕਾਲੇ ਅੰਗੂਰ ਦੇ ਸ਼ੌਕੀਨ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਕਿਉਂਕਿ ਇਨ੍ਹਾਂ ਦੇ ਵਿਚਲੇ ਤੱਤ ਸਰੀਰ ’ਚ ਇਨਸੂਲਿਨ ਅਤੇ ਚੀਨੀ ਦੇ ਲੈਵਲ ਨੂੰ ਕੰਟਰੋਲ ਕਰਦੇ ਹਨ । ਇਸ ਨਾਲ ਸ਼ੂਗਰ ਕੰਟਰੋਲ ’ਚ ਰਹਿੰਦੀ ਹੈ।

PunjabKesari

4. ਕੈਂਸਰ
ਕਾਲੇ ਅੰਗੂਰਾਂ ’ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਹ ਸਰੀਰ ਦੇ ਅੰਦਰ ਆਕਸੀਡੇਸ਼ਨ ਹੋਣ ਦੀ ਪ੍ਰਕਿਰਿਆ ਨੂੰ ਘੱਟ ਕਰਦੇ ਹਨ। ਅਜਿਹਾ ਹੋਣ ਨਾਲ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ।

5. ਦਿਲ ਦੀਆਂ ਬਿਮਾਰੀਆਂ
ਕਾਲੇ ਅੰਗੂਰਾਂ ਦੇ ਅੰਦਰ ਸਾਇਟੋਕੈਮੀਕਲਜ਼ ਪਾਇਆ ਜਾਂਦਾ ਹੈ। ਇਹ ਦਿਲ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਕਲੈਸਟਰੋਲ ਦੇ ਪੱਧਰ ਨੂੰ ਕੰਟਰੋਲ ਕਰਕੇ ਰੱਖਦਾ ਹੈ। 

PunjabKesari

6. ਦਾਗ ਧੱਬੇ ਅਤੇ ਝੁਰੜੀਆਂ ਦੂਰ
ਜੇਕਰ ਤੁਸੀ ਆਪਣੇ ਚਿਹਰੇ ਦੀਆਂ ਝੁਰੜੀਆਂ ਅਤੇ ਦਾਗ ਧੱਬਿਆਂ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾਂ ਕਾਲੇ ਅੰਗੂਰ ਜ਼ਰੂਰ ਖਾਓ। ਇਸ ਨਾਲ ਤੁਹਾਨੂੰ ਦਾਗ ਧੱਬੇ ਅਤੇ ਝੁਰੜੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ। 

7. ਚਮਕਦਾਰ ਚਮੜੀ
ਅੰਗੂਰ ਖਾਣ ਨਾਲ ਤੁਹਾਡੀ ਚਮੜੀ ਚਮਕਦਾਰ ਅਤੇ ਖੂਬਸੂਰਤ ਹੁੰਦੀ ਹੈ। ਕਾਲੇ ਅੰਗੂਰ ’ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਹ ਚਮੜੀ ਦੇ ਸੈੱਲਾਂ 'ਚ ਜਾਨ ਭਰ ਦਿੰਦਾ ਹੈ, ਜਿਸ ਨਾਲ ਚਮੜੀ ਚਮਕਦਾਰ ਲੱਗਦੀ ਹੈ।

PunjabKesari


rajwinder kaur

Content Editor

Related News