ਚਿਹਰੇ ਦੀ ਰੰਗਤ ਨੂੰ ਗੋਰਾ ਕਰਨ ਦੇ ਨਾਲ-ਨਾਲ ਸਰੀਰ ਲਈ ਵੀ ਫਾਇਦੇਮੰਦ ਹਨ ਇਹ ‘ਬ‍ਲੈਕ ਫੂਡ’

02/02/2020 5:55:17 PM

ਜਲੰਧਰ - ਕਾਲਾ ਰੰਗ ਹਮੇਸ਼ਾ ਫ਼ੈਸ਼ਨ ’ਚ ਰਹਿੰਦਾ ਹੈ, ਇਹ ਗੱਲ ਤੁਸੀਂ ਵੀ ਮੰਣਦੇ ਹੋ ? ਫਿਰ ਚਾਹੇ ਗੱਲ ਕੱਪੜਿਆਂ ਨੂੰ ਚੁਣਨ ਦੀ ਹੋਵੇ ਜਾਂ ਖਾਣ ਦੀਆਂ ਵਸਤੂਆਂ ਦੀ। ਬਹੁਤ ਸਾਰੇ ਲੋਕਾਂ ਦੀ ਪਹਿਲੀ ਪਸੰਦ ਹਮੇਸ਼ਾ ਬ‍ਲੈਕ ਹੀ ਰਹਿੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇਹ ਪਸੰਦ ਸਿਹਤ ਲਈ ਕਿੰਨੀ ਫਾਇਦੇਮੰਦ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਬ‍ਲੈਕ ਫੂਡ ਦਾ ਸੀਮਿਤ ਮਾਤਰਾ ’ਚ ਸੇਵਨ ਕਰਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। ਇਸ ਦੇ ਸੇਵਨ ਨਾਲ ਤੁਸੀ ਆਪਣੇ ਚਿਹਰੇ ਦੀ ਰੰਗਤ ਨੂੰ ਗੋਰਾ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਉਨ੍ਹਾਂ 5 ਬ‍ਲੈਕ ਫੂਡ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਸਿਹਤ ਦੇ ਨਾਲ-ਨਾਲ ਤੁਹਾਡੇ ਚਿਹਰੇ ਲਈ ਵੀ ਫਾਇਦੇਮੰਦ ਹੋਣ। 

ਬਲੈਕ ਫੂਡ ਖਾਣ ਦੇ ਫਾਇਦੇ...

1. ਕਾਲੇ ਚਨੇ
ਕਾਲੇ ਚਨੇ ’ਚ ਐਂਟੀਆਕਸੀਡੇਂਟ ਅਤੇ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਰਾਤ ਦੇ ਸਮੇਂ ਚਨੇ ਨੂੰ ਭਿਓਂ ਕੇ ਰੱਖ ਦਿਓ। ਸਵੇਰੇ ਖਾਲੀ ਪੇਟ ਇਸ ਦੀ ਵਰਤੋਂ ਕਰਨ ਨਾਲ ਤੁਹਾਡੀ ਪਾਚਨ ਕਿਰਿਆ ਸਹੀ ਰਹਿੰਦੀ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਚਿਹਰੇ ਦੀ ਰੰਗਤ ਵੀ ਵਧਦੀ ਹੈ।

PunjabKesari

2. ਕਾਲਾ ਨਮਕ
ਕਾਲਾ ਨਮਕ ’ਚ ਸੋਡੀਅਮ, ਕਲੋਰਾਈਡ, ਆਇਰਨ, ਕੈਲਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਕਾਲੇ ਨਮਕ ਨਾਲ ਬਲੱਡ ਪ੍ਰੈਸ਼ਰ ਅਤੇ ਪਾਚਨ ਤੰਤਰ ਠੀਕ ਰਹਿੰਦਾ ਹੈ। ਕਾਲਾ ਨਮਕ ਸਰੀਰ ’ਚ ਖੂਨ ਦੀ ਕਮੀ ਨੂੰ ਪੂਰਾ ਕਰਕੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਇਸ ’ਚ ਮੌਜੂਦ ਕ੍ਰੋਮੀਅਮ, ਸਲਫਰ ਚਮੜੀ ਨੂੰ ਸਾਫ ਕਰਕੇ ਐਕਨੇ ਦੀ ਸਮੱਸਿਆ ਨੂੰ ਦੂਰ ਕਰਦੇ ਹਨ। ਇਸ ਤੋਂ ਇਲਾਵਾ ਕਾਲੇ ਨਮਕ ਦਾ ਪਾਣੀ ਪੀਣ ਨਾਲ ਤੁਹਾਡੀ ਐਗਜਿਮਾ ਅਤੇ ਰੈਸ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

PunjabKesari

3. ਬਲੈਕ ਬੀਨਸ
ਬਲੈਕ ਬੀਨਸ ਸਰੀਰ ਨੂੰ ਸਿਹਤਮੰਜ ਰੱਖਣ ਲਈ ਫਾਸਫੋਰਸ, ਆਇਰਨ, ਕਾਪਰ, ਮੈਗਨੀਸੀਅਮ ਅਤੇ ਪੋਟਾਸ਼ੀਅਮ ਦਾ ਚੰਗਾ ਸਰੋਤ ਹੈ। ਇਸ ਵਿਚ ਫੈਟ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਓਮੇਗਾ-3 ਅਚੇ ਓਮੇਗਾ-6 ਦੀ ਪੂਰਤੀ ਕਰਦਾ ਹੈ। ਇਸ ਤੋਂ ਇਲਾਵਾ ਇਹ ਬਲੱਡ ਸ਼ੂਗਰ ਲੇਵਲ ਨੂੰ ਕੰਟਰੋਲ ਕਰਕੇ ਡਾਈਬੀਟੀਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਰੋਜ਼ਾਨਾ ਇਸ ਨੂੰ ਖਾਣ ਨਾਲ ਚਿਹਰੇ ਦਾ ਸਾਂਵਲਾਪਨ ਦੂਰ ਹੁੰਦਾ ਹੈ।

PunjabKesari

4. ਕਾਲੀ ਮਿਰਚ
ਕਾਲੀ ਮਿਰਚ ’ਚ ਪੇਪਰਿਨ ਅਤੇ ਪ੍ਰੋਟੀਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਤੁਹਾਡੇ ਭਾਰ ਨੂੰ ਘਟਾਉਣ ’ਚ ਮਦਦ ਕਰਦਾ ਹੈ। ਕਾਲੀ ਮਿਰਚ ’ਚ ਮੌਜੂਦ ਪੇਪਰਿਨ ਪਿਗਮੇਂਟੇਸ਼ਨ ਨੂੰ ਵਧਾ ਕੇ ਖੂਨ ਦਾ ਸੰਚਾਰ ਸਹੀ ਰੱਖਦਾ ਹੈ। ਰੋਜ਼ਾਨਾ ਇਸ ਨੂੰ ਖਾਣ ਨਾਲ ਚਮੜੀ ‘ਤੇ ਹੋਣ ਵਾਲੇ ਦਾਗ ਧੱਬੇ ਝੂਰੜੀਆਂ ਤੋਂ ਬਚਾਅ ਰਹਿੰਦਾ ਹੈ।

PunjabKesari

5. ਕਾਲੇ ਅੰਗੂਰ
ਕਾਲੇ ਅੰਗੂਰ ਸਿਹਤ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦੀ ਵਰਤੋਂ ਨਾਲ ਚਮੜੀ ਵਿਚ ਚਮਕ ਆਉਣ ਦੇ ਨਾਲ ਹੀ ਦਾਗ ਧੱਬਿਆਂ ਅਤੇ ਝੁਰੜੀਆਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟ ਵਰਗੇ ਗੁਣ ਮੌਜੂਦ ਖੂਨ ਦੇ ਸੈੱਲਸ ਨੂੰ ਵਧਾਉਂਦੇ ਹਨ।
 
 


rajwinder kaur

Content Editor

Related News