ਬੱਚਿਆਂ ''ਚ ਖੂਨ ਹੀ ਨਹੀਂ ਸਗੋਂ ਦਿਮਾਗ ਨੂੰ ਵੀ ਵਧਾਉਂਦੈ ਇਹ ਚੁਕੰਦਰ, ਜਾਣੋ ਹੋਰ ਵੀ ਫਾਇਦੇ

07/05/2019 2:13:00 PM

ਜਲੰਧਰ (ਬਿਊਰੋ) — ਬੈਂਗਨੀ ਲਾਲ ਰੰਗ ਦੇ ਚੁਕੰਦਰ ਜ਼ਿਆਦਾਤਰ ਘਰਾਂ 'ਚ ਘੱਟ ਹੀ ਵਰਤੇ ਜਾਂਦੇ ਹਨ। ਇਸ ਦਾ ਸਲਾਦ ਜਾਂ ਇਸ ਦਾ ਜੂਸ ਪੀਣਾ ਹੀ ਲੋਕ ਜ਼ਿਆਦਾ ਪਸੰਦ ਕਰਦੇ ਹਨ। ਜ਼ਿਆਦਾਰ ਬੀਮਾਰ ਲੋਕ ਹੀ ਇਸ ਦੀ ਵਰਤੋਂ ਕਰਦੇ ਹਨ ਕਿਉਂਕਿ ਇਹ ਖੂਨ ਵਧਾਉਣ ਲਈ ਬਹੁਤ ਵਧੀਆ ਸ੍ਰੋਤ ਮੰਨਿਆ ਜਾਂਦਾ ਹੈ। ਇਹ ਬੈਂਗਨੀ ਲਾਲ ਰੰਗ ਦਾ ਚੁਕੰਦਰ ਵੱਡਿਆਂ ਤੇ ਬੱਚਿਆਂ ਲਈ ਬਹੁਤ ਲਾਭਦਾਈਕ ਹੁੰਦਾ ਹੈ। ਆਓ ਜਾਣਦੇ ਹਾਂ ਕਿ ਚੁਕੰਦਰ ਨਾਲ ਨਾ ਸਿਰਫ ਖੂਨ ਵਧਦਾ ਹੈ ਸਗੋਂ ਇਸ ਨਾਲ ਸਰੀਰ ਨੂੰ ਹੋਰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ।

ਦਿਮਾਗ
ਜਿੰਨਾ ਬੱਚਿਆਂ ਨੂੰ ਚੁਕੰਦਰ ਦਾ ਸਲਾਦ ਖਵਾਉਣਾ ਲਾਭਦਾਇਕ ਹੁੰਦਾ ਹੈ, ਉਨ੍ਹਾਂ ਹੀ ਅਸਰਦਾਰ ਹੈ ਉਸ ਦੇ ਰਸ ਅਤੇ ਕਨਪੱਟੀ (ਛਿਲਕ) ਨਾਲ ਮਾਲਿਸ਼ ਕਰਨਾ। ਇਸ ਦੇ ਰਸ ਨੂੰ ਗੁਣਗੁਣਾ (ਹਲਕਾ ਗਰਮ) ਕਰਕੇ ਉਸ ਦੀ ਮਾਲਿਸ਼ ਵੀ ਕਰ ਸਕਦੇ ਹੋ, ਜਿਸ ਨਾਲ ਦਿਮਾਗ ਤੇਜ ਹੁੰਦਾ ਹੈ।

ਵਾਲ
ਵਾਲ ਜਦੋਂ ਕਮਜ਼ੋਰ ਹੁੰਦੇ ਹਨ ਤਾਂ ਅਕਸਰ ਝੜਨੇ ਸ਼ੁਰੂ ਹੋ ਜਾਂਦੇ ਹਨ। ਅਜਿਹੇ 'ਚ ਸਿਰ 'ਤੇ ਸੰਘਣੇ ਵਾਲ ਉਗਾਉਣ ਲਈ ਚੁਕੰਦਰ ਦਾ ਪ੍ਰਯੋਗ ਕਰੋ। ਚੁਕੰਦਰ ਦੇ ਪੱਤਿਆਂ ਦਾ ਰਸ ਦਿਨ 'ਚ 3 ਤੋਂ 4 ਵਾਰ ਗੰਜੇ ਸਿਰ 'ਤੇ ਲਾਓ। ਇਸ ਨਾਲ ਗੰਜੇ ਹਿੱਸੇ 'ਚ ਵਾਲ ਆਉਣੇ ਸ਼ੁਰੂ ਹੋ ਜਾਣਗੇ। ਇੰਨਾਂ ਹੀ ਨਹੀਂ ਚੁਕੰਦਰ ਦੇ ਰਸ 'ਚ ਆਂਵਲਾ ਮਿਲ ਕੇ ਮਾਲਿਸ਼ ਕਰਨ ਨਾਲ ਵੀ ਕਾਫੀ ਫਾਇਦਾ ਮਿਲਦਾ ਹੈ।

ਖੂਨ
ਬੱਚਿਆਂ 'ਚ ਹੀਮੋਗਲੋਬੀਨ ਦੀ ਘਾਟ ਹੈ ਤਾਂ ਕਿਸੇ ਦਵਾਈ ਨੂੰ ਦੇਣ ਦੀ ਜਗ੍ਹਾ ਉਨ੍ਹਾਂ ਨੂੰ ਚੁਕੰਦਰ ਖਾਣ ਨੂੰ ਦਿਓ। ਇਸ ਨਾਲ ਉਨ੍ਹਾਂ ਦਾ ਲਿਵਰ ਸਾਫ ਹੋਵੇਗਾ ਅਤੇ ਖੂਨ ਦੀ ਪ੍ਰਤੀਕਿਰਿਆ ਵੀ ਤੇਜ ਹੋਵੇਗੀ। ਸਵਾਦ ਮੁਤਾਬਕ, ਤੁਸੀਂ ਇਸ 'ਚ ਨੀਬੂ ਤੇ ਗਰਮ ਮਸਾਲਾ ਵੀ ਪਾ ਸਕਦੇ ਹੋ।

ਦੰਦਾਂ ਦਾ ਦਰਦ ਕਰੇ ਦੂਰ
ਦੰਦਾਂ ਦੇ ਦਰਦ ਜਾਂ ਮਸੂੜਿਆਂ 'ਚ ਸੋਜ ਹੈ ਤਾਂ ਚੁਕੰਦਰ ਦੇ ਰਸ ਨੂੰ ਮੂੰਹ 'ਚ ਰੱਖ ਕੇ ਦੰਦਾਂ ਦੇ ਚਾਰੇ ਪਾਸੇ ਘੁੰਮਾਓ। ਇਸ ਨਾਲ ਕੀੜੇ ਵਾਲੇ ਦੰਦਾਂ ਦਾ ਦਰਦ ਵੀ ਦੂਰ ਹੋਵੇਗਾ ਅਤੇ ਸੋਜ ਵੀ ਘੱਟ ਹੋਵੇਗੀ। 

ਮਾਈਗ੍ਰੇਨ
ਸਿਰ 'ਚ ਮਾਈਗ੍ਰੇਨ ਦੀ ਦਰਦ ਤੋਂ ਛੁਟਕਾਰਾ ਪਾਉਣ ਲਈ ਚੁਕੰਦਰ ਦਾ ਰਸ ਕੱਢ ਕੇ ਹਲਕਾ ਗਰਮ ਕਰਕੇ ਨੱਕ 'ਚ 1-2 ਬੂੰਦਾਂ ਪਾਓ। ਇਸ ਨਾਲ ਦਰਦ ਤੋਂ ਤੁਰੰਤ ਰਾਹਤ ਮਿਲੇਗੀ।

ਦਿਲ
ਇਸ ਨਾਲ ਡਾਇਬੀਟੀਜ਼ ਤੇ ਐਨੀਮਿਆ 'ਚ ਹੀ ਫਾਇਦਾ ਨਹੀਂ ਮਿਲਦਾ ਸਗੋਂ ਇਹ ਦਿਲ ਨੂੰ ਵੀ ਤੰਦਰੁਸਤ ਰੱਖਣ 'ਚ ਮਦਦ ਕਰਦਾ ਹੈ। ਇਸ ਦਾ ਰੋਗ ਦਿਲ ਦੇ ਰੋਗੀਆਂ ਦੀਆਂ ਕਸਰਤ ਕਰਨ ਦੀ ਸਮਰੱਥਾ ਨੂੰ ਵਧਾਉਣ 'ਚ ਮਦਦ ਕਰਦਾ ਹੈ।