ਸੌਂਣ ਤੋਂ ਪਹਿਲਾਂ ਦੁੱਧ ਨਾਲ ਗੁੜ ਦੀ ਵਰਤੋ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

12/02/2017 11:37:43 AM

ਨਵੀਂ ਦਿੱਲੀ— ਲੋਕ ਖੁਦ ਨੂੰ ਸਿਹਤਮੰਦ ਰੱਖਣ ਲਈ ਬਹੁਤ ਸਾਰੇ ਤਰੀਕੇ ਅਪਣਾਉਂਦੇ ਹਨ ਪਰ ਕਈ ਵਾਰ ਸਾਧਾਰਨ ਜਿਹੀਆਂ ਲੱਗਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਹਨ। ਜਿਸ ਬਾਰੇ ਜ਼ਿਆਦਾਤਰ ਲੋਕ ਅਣਜਾਨ ਹੁੰਦੇ ਹਨ। ਇਨ੍ਹਾਂ ਵਿਚੋਂ ਇਕ ਹੈ ਦੁੱਧ। ਗੁੜ 'ਚ ਕੁਦਰਤੀ ਮਿੱਠਾ ਹੁੰਦਾ ਹੈ। ਦੁੱਧ 'ਚ ਇਸ ਨੂੰ ਮਿਲਾ ਕੇ ਖਾਣ ਨਾਲ ਸਰੀਰ ਨੂੰ ਕੈਲਸ਼ੀਅਮ, ਆਇਰਨ, ਪ੍ਰੋਟੀਨ, ਲੈਕਟਿਕ ਐਸਿਡ, ਵਿਟਾਮਿਨ ਏ, ਬੀ, ਅਤੇ ਡੀ ਦੀ ਭਰਪੂਰ ਮਾਤਰਾ ਮਿਲਦੀ ਹੈ। ਇਸ ਤੋਂ ਇਲਾਵਾ ਗੁੜ 'ਚ ਕ੍ਰੋਜ, ਗਲੂਕੋਜ ਅਤੇ ਖਣਿਜ ਵਰਗੇ ਗੁਣ ਮੌਜੂਦ ਹੁੰਦੇ ਹਨ। ਇਕ ਗਲਾਸ ਗਰਮ ਦੁੱਧ 'ਚ ਗੁੜ ਦਾ ਛੋਟਾ ਜਿਹਾ ਟੁੱਕੜਾ ਮਿਲਾ ਕੇ ਪੀਣਾ ਬੇਹੱਦ ਫਾਇਦੇਮੰਦ ਹੁੰਦਾ ਹੈ।
1. ਪਾਚਨ ਕਿਰਿਆ ਸਿਹਤਮੰਦ 
ਗੁੜ ਖਾਣ ਨਾਲ ਪਾਚਨ ਕਿਰਿਆ ਸਿਹਤਮੰਦ ਹੋ ਜਾਂਦੀ ਹੈ। ਇਸ ਨਾਲ ਖਾਣ ਆਸਾਨੀ ਨਾਲ ਪੱਚਣਾ ਸ਼ੁਰੂ ਹੋ ਜਾਂਦਾ ਹੈ ਅਤੇ ਪੇਟ 'ਚ ਗੈਸ ਬਣਨ ਦੀ ਪ੍ਰੇਸ਼ਾਨੀ ਵੀ ਦੂਰ ਹੋ ਜਾਂਦੀ ਹੈ। ਕੁਝ ਲੋਕਾਂ ਨੂੰ ਸਰਦੀਆਂ 'ਚ ਪੇਟ ਦਰਦ ਦੀ ਪ੍ਰੇਸ਼ਾਨੀ ਰਹਿੰਦੀ ਹੈ। ਅਜਿਹੇ 'ਚ ਰਾਤ ਨੂੰ ਸੌਂਣ ਤੋਂ ਪਹਿਲਾਂ 1 ਗਲਾਸ ਦੁੱਧ 'ਚ ਛੋਟਾ ਜਿਹਾ ਟੁੱਕੜਾ ਮਿਲਾ ਕੇ ਪੀਓ। 
2. ਅਸਥਮਾ ਤੋਂ ਰਾਹਤ 
ਸਾਹ ਲੈਣ ਦੀ ਤਕਲੀਫ ਨੂੰ ਅਸਥਮਾ ਕਿਹਾ ਜਾਂਦਾ ਹੈ। ਇਸ ਬੀਮਾਰੀ ਦੀ ਵਜ੍ਹਾ ਨਾਲ ਪ੍ਰਦੂਸ਼ਣ , ਐਲਰਜੀ, ਕਫ, ਖਾਂਸੀ, ਜੁਕਾਮ ਵੀ ਹੋ ਸਕਦੀ ਹੈ। ਇਸ ਲਈ ਕਫ ਨੂੰ ਸਰੀਰ ਦੇ ਬਾਹਰ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ। ਹਰ ਰੋਜ਼ ਸੌਂਣ ਤੋਂ ਪਹਿਲਾਂ ਦੁੱਧ ਅਤੇ ਗੁੜ ਦੀ ਵਰਤੋਂ ਕਰੋ। ਇਸ ਨਾਲ ਫਾਇਦਾ ਮਿਲਦਾ ਹੈ। 
3. ਜੋੜਾਂ ਦੇ ਦਰਦ ਤੋਂ ਰਾਹਤ 
ਜਿਨ੍ਹਾਂ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਤਕਲੀਫ ਹੁੰਦੀ ਹੈ ਉਨ੍ਹਾਂ ਦੀ ਸਰਦੀਆਂ ਦੇ ਮੌਸਮ 'ਚ ਇਹ ਤਕਲੀਫ ਹੋਰ ਵੀ ਵਧ ਜਾਂਦੀ ਹੈ। ਰੋਜ਼ਾਨਾ ਗੁੜ ਅਤੇ ਦੁੱਧ ਦੀ ਵਰਤੋਂ ਕਰਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ 'ਚ ਮੌਜੂਦ ਵਿਟਾਮਿਨ ਡੀ,ਕੈਲਸ਼ੀਅਮ ਅਤੇ ਆਇਰਨ ਜੋੜਾਂ ਨੂੰ ਮਜ਼ਬੂਤੀ ਦਿੰਦਾ ਹੈ। ਇਸ ਨਾਲ ਹੀ ਇਕ ਛੋਟਾ ਜਿਹਾ ਅਦਰਕ ਨੂੰ ਵੀ ਇਸ ਨਾਲ ਖਾ ਸਕਦੇ ਹੋ।
4. ਭਾਰ ਘਟਾਏ 
ਗੁੜ ਕੈਮੀਕਲ ਫ੍ਰੀ ਪ੍ਰੋਸੈਸ ਨਾਲ ਤਿਆਰ ਕੀਤਾ ਜਾਂਦਾ ਹੈ। ਇਸ 'ਚ ਕੈਲੋਰੀ ਵੀ ਬਹੁਤ ਘੱਟ ਹੁੰਦੀ ਹੈ। ਰਾਤ ਨੂੰ ਦੁੱਧ ਅਤੇ ਗੁੜ ਫੈਟ ਨੂੰ ਘੱਟ ਕਰਨ ਦਾ ਕੰਮ ਵੀ ਕਰਦਾ ਹੈ। 
5. ਖੂਨ ਕਰੇ ਸਾਫ 
ਗੁੜ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ ਅਤੇ ਖੂਨ 'ਚ ਮੌਜੂਦ ਹੀਮੋਗਲੋਬਿਨ ਨੂੰ ਵੀ ਵਧਾਉਂਣ ਦਾ ਕੰਮ ਕਰਦਾ ਹੈ। ਇਸ ਨਾਲ ਰੋਗਾਂ ਨਾਲ ਲੜਣ ਦੀ ਤਾਕਤ ਮਿਲਦੀ ਹੈ। ਔਰਤਾਂ ਨੂੰ ਮਾਹਾਵਾਰੀ ਦੋਰਾਨ ਦੁੱਧ ਨਾਲ ਗੁੜ ਦੀ ਵਰਤੋਂ ਕਰਨੀ ਚਾਹੀਦੀ ਹੈ।