ਤਣਾਅ ਤੋਂ ਬਚਣਾ ਚਾਹੁੰਦੇ ਹੋ ਤਾਂ ਖਾਓ ਦਹੀਂ,ਮਿਲਣਗੇ ਹੋਰ ਵੀ ਫਾਇਦੇ

02/12/2020 1:07:29 PM

ਜਲੰਧਰ—ਅਸੀਂ ਜਿਸ ਤਰ੍ਹਾਂ ਦੀ ਜੀਵਨਸ਼ੈਲੀ 'ਚ ਹਾਂ ਉਸ 'ਚ ਤਣਾਅ ਹੋਣਾ ਆਮ ਗੱਲ ਹੈ। ਤਣਾਅ ਤੋਂ ਬਚਣ ਲਈ ਤੁਹਾਨੂੰ ਮੈਡੀਟੇਸ਼ਨ ਕਰਨੀ ਚਾਹੀਦੀ ਅਤੇ ਕਾਊਂਸਲਿੰਗ ਕਰਨੀ ਚਾਹੀਦੀ ਹੈ ਹਾਲਾਂਕਿ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਆਪਣੇ ਖਾਣ-ਪੀਣ 'ਚ ਬਦਲਾਅ ਅਤੇ ਕੁਝ ਜ਼ਰੂਰੀ ਖਾਦ ਪਦਾਰਥਾਂ ਨੂੰ ਡਾਈਟ 'ਚ ਸ਼ਾਮਲ ਕਰਦੇ ਹੋ ਤਾਂ ਤੁਸੀਂ ਤਣਾਅ ਤੋਂ ਬਚ ਸਕਦੇ ਹੋ।
ਦਹੀਂ ਨਾਲ ਹੋਵੇਗਾ ਤਣਾਅ ਅਤੇ ਡਿਪਰੈਸ਼ਨ ਦਾ ਇਲਾਜ
ਹਾਲ ਹੀ 'ਚ ਹੋਈ ਇਕ ਖੋਜ 'ਚ ਤਣਾਅ ਤੋਂ ਬਚਣ ਲਈ ਤੁਹਾਨੂੰ ਕੀ ਖਾਣਾ ਚਾਹੀਦਾ ਇਹ ਦੱਸਿਆ ਗਿਆ ਹੈ। ਦਰਅਸਲ ਤਣਾਅ ਤੁਹਾਡੇ ਅੰਦਰ ਦੀ ਹਾਂ-ਪੱਖੀ ਊਰਜਾ ਨੂੰ ਖਤਮ ਕਰ ਦਿੰਦਾ ਹੈ ਅਤੇ ਤੁਹਾਨੂੰ ਨਾ-ਪੱਖੀ ਵਿਚਾਰਾਂ ਨਾਲ ਭਰ ਦਿੰਦਾ ਹੈ। ਜੇਕਰ ਸਹੀਂ ਸਮੇਂ 'ਤੇ ਤਣਾਅ ਅਤੇ ਡਿਪਰੈਸ਼ਨ ਦਾ ਇਲਾਜ ਨਹੀਂ ਹੋਇਆ ਤਾਂ ਇਹ ਤੁਹਾਨੂੰ ਆਤਮਹੱਤਿਆ ਵੱਲ ਧਕੇਲ ਦੇਵੇਗਾ। ਡਿਪਰੈਸ਼ਨ ਦੀ ਵਜ੍ਹਾ ਨਾਲ ਕਈ ਵਾਰ ਇਨਸਾਨਾਂ ਦੇ ਮਨ 'ਚ ਆਤਮਹੱਤਿਆ ਤੱਕ ਦੇ ਖਿਆਲ ਆਉਂਦੇ ਹਨ। ਇਸ ਲਈ ਤਣਾਅ ਨੂੰ ਲੈ ਕੇ ਸਮੇਂ-ਸਮੇਂ 'ਤੇ ਕਈ ਤਰ੍ਹਾਂ ਦੀ ਖੋਜ ਅਤੇ ਅਧਿਐਨ ਹੁੰਦੇ ਰਹਿੰਦੇ ਹਨ।
ਇਕ ਖੋਜ 'ਚ ਦੱਸਿਆ ਗਿਆ ਹੈ ਕਿ ਦਹੀਂ ਤੁਹਾਡੇ ਅੰਦਰ ਪਨਪਨੇ ਵਾਲੇ ਤਣਾਅ ਨੂੰ ਦੂਰ ਕਰਦਾ ਹੈ। ਦਹੀਂ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਤੁਹਾਡੀ ਸਿਹਤ ਨੂੰ ਠੀਕ ਰੱਖਦੇ ਹਨ ਅਤੇ ਤਣਾਅ ਦੂਰ ਕਰਦੇ ਹਨ। ਇਹ ਅਧਿਐਨ ਇਕ ਸਾਇੰਸ ਜਨਰਲ 'ਚ ਪ੍ਰਕਾਸ਼ਿਤ ਹੋਇਆ ਹੈ ਜਿਸ ਨੂੰ ਵਰਜੀਨੀਆ ਯੂਨੀਵਰਸਿਟੀ ਦੇ ਸਕੂਲ ਆਫ ਮੈਡੀਸਨ ਨੇ ਕੀਤਾ ਹੈ।


ਪਾਚਨ ਤੰਤਰ ਰਹੇਗਾ ਸਹੀ
ਇਸ 'ਚ ਦੱਸਿਆ ਗਿਆ ਹੈ ਕਿ ਦਹੀਂ 'ਚ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਤਣਾਅ ਨੂੰ ਘੱਟ ਕਰਨ 'ਚ ਸਹਾਇਕ ਹੁੰਦੇ ਹਨ। ਹਾਲਾਂਕਿ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਦਿਸ਼ਾ 'ਚ ਅਜੇ ਹੋਰ ਅਧਿਐਨ ਕਰਨ ਦੀ ਲੋੜ ਹੈ। ਉਂਝ ਵੀ ਦਹੀਂ 'ਚ ਕਈ ਔਸ਼ਦੀ ਗੁਣ ਹੁੰਦੇ ਹਨ ਜੋ ਸਾਡੇ ਪਾਚਨ ਤੰਤਰ ਨੂੰ ਠੀਕ ਕਰਦੇ ਹਨ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਕਰਦੇ ਹਨ। ਦਹੀਂ ਖਾਣ ਨਾਲ ਗੈਸ ਨਹੀਂ ਬਣਦੀ। ਇਸ 'ਚ ਮੌਜੂਦ ਬੈਕਟੀਰੀਆ ਸਿਹਤ ਲਈ ਕਾਫੀ ਲਾਭਕਾਰੀ ਹੁੰਦੇ ਹਨ। ਦਹੀਂ 'ਚ ਪ੍ਰੋਟੀਨ ਅਤੇ ਕੈਲਸ਼ੀਅਮ ਦੇ ਇਲਾਵਾ ਹੀ ਵਿਟਾਮਿਨ-ਬੀ6 ਅਤੇ ਬੀ-12 ਹੁੰਦਾ ਹੈ ਜੋ ਕਿ ਸਿਹਤ ਲਈ ਬਹੁਤ ਫਾਇਦੇਮੰਦ ਹੈ।
ਸਕਿਨ ਦੇ ਲਈ ਵੀ ਫਾਇਦੇਮੰਦ
ਦਹੀਂ ਸਿਹਤ ਲਈ ਹੀ ਸਗੋਂ ਤੁਹਾਡੀ ਸਕਿਨ ਲਈ ਵੀ ਲਾਭਕਾਰੀ ਹੈ। ਦਹੀਂ ਤੁਹਾਡੀ ਸਕਿਨ ਅਤੇ ਸਿਰ ਦੇ ਵਾਲਾਂ, ਦੋਹਾਂ ਲਈ ਚੰਗੀ ਹੁੰਦੀ ਹੈ। ਦਹੀਂ ਦੇ ਨਾਲ ਬੇਸਨ ਮਿਲਾ ਕੇ ਤੁਸੀਂ ਚਿਹਰੇ 'ਤੇ ਲਗਾ ਸਕਦੇ ਹੋ। ਇਸ ਨਾਲ ਸਕਿਨ ਕੋਮਲ ਹੁੰਦੀ ਹੈ ਅਤੇ ਰੰਗਤ ਨਿਖਰਦੀ ਹੈ। ਦਹੀਂ ਦੀ ਵਰਤੋਂ ਨਾਲ ਚਿਹਰੇ ਦੀ ਟੈਨਿੰਗ ਵੀ ਦੂਰ ਹੁੰਦੀ ਹੈ।


ਚੱਲੋ ਤੁਹਾਨੂੰ ਦੱਸਦੇ ਹਾਂ ਦਹੀਂ ਖਾਣ ਦੇ ਹੋਰ ਵੀ ਫਾਇਦੇ...
1. ਦਹੀਂ 'ਚ ਲੈਕਟੋਬੈਸੀਲਸ ਅਤੇ ਸਟ੍ਰੇਟੋਫੋਕਸ ਹੁੰਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ।
2. ਦਹੀਂ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
3. ਭਾਰ ਕੰਟਰੋਲ ਕਰਨ ਲਈ ਹਮੇਸ਼ਾ ਲੋਅ ਫੈਟ ਵਾਲਾ ਦਹੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਉੱਧਰ ਇਸ ਦੀ ਵਰਤੋਂ ਨਾਲ ਕਮਰ ਦੀ ਚਰਬੀ ਘੱਟ ਹੁੰਦੀ ਹੈ।
4. ਇਸ ਨਾਲ ਸਰੀਰ 'ਚ ਸੀਰਮ ਕੋਲੇਸਟ੍ਰਾਲ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਨਾਲ ਹਾਰਟ ਪ੍ਰਾਬਲਮ ਤੋਂ ਬਚਿਆ ਜਾ ਸਕਦਾ ਹੈ।
5. ਪ੍ਰੋਬੀਯੋਟਿਕ ਦਹੀਂ ਕੋਲੇਸਟ੍ਰਾਲ ਦਾ ਪੱਧਰ ਘੱਟ ਕਰਨ 'ਚ ਮਦਦ ਕਰਦਾ ਹੈ।
6. ਸ਼ੂਗਰ ਮੈਲੀਟਸ ਟਾਈਪ2 ਵਾਲੇ ਲੋਕ ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨ।
7. ਦਹੀਂ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ।

Aarti dhillon

This news is Content Editor Aarti dhillon