ਨੇਲ ਪੇਂਟ ਲਗਾਉਣ ਨਾਲ ਡੈਮੇਜ ਹੋ ਸਕਦੀ ਹੈ ਕਿਡਨੀ, ਜਾਣ ਲਵੋ ਇਸ ਦੇ ਖਤਰੇ

10/07/2015 5:15:11 PM

ਨਵੀਂ ਦਿੱਲੀ- ਹਰ ਲੜਕੀ ਚਾਹੁੰਦੀ ਹੈ ਕਿ ਉਹ ਖੂਬਸੂਰਤ ਦਿੱਸੇ, ਲੋਕ ਉਨ੍ਹਾਂ ਦੇ ਹੁਸਨ ਦੀ ਤਰੀਫ ਕਰਨ। ਸੁੰਦਰ ਅਤੇ ਖੂਬਸੂਰਤ ਦਿੱਸਣ ਲਈ ਉਹ ਮਹਿੰਗੇ ਬਿਊਟੀ ਪ੍ਰੋਡਕਸ ਅਤੇ ਤਰ੍ਹਾਂ-ਤਰ੍ਹਾਂ ਦੇ ਘਰੇਲੂ ਨੁਸਖੇ ਅਜਮਾਉਂਦੀਆਂ ਹਨ। ਚਿਹਰੇ ਦੇ ਨਾਲ-ਨਾਲ ਉਹ ਆਪਣੀ ਬੌਡੀ ਦਾ ਵੀ ਧਿਆਨ ਰੱਖਦੀਆਂ ਹਨ। ਹੱਥਾਂ ਨੂੰ ਨੇਲ ਪੇਂਟ ਨਾਲ ਸਜਾਉਂਦੀਆਂ ਹਨ ਸ਼ਾਇਦ ਇਹ ਕੰਮ ਤੁਸੀਂ ਵੀ ਕਰਦੇ ਹੋਵੋਗੇ ਪਰ ੱਕੀ ਤੁਸੀਂ ਸਿਰਫ ਖੂਬਸੂਰਤੀ ਚਾਹੁੰਦੇ ਹੋ ਚੰਗੀ ਸਿਹਤ ਨਹੀਂ?
ਜੀ ਹਾਂ, ਜ਼ਿਕਰਯੋਗ ਹੈ ਕਿ ਨੇਲ ਪੇਂਟ ਲਗਾਉਣਾ ਸਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ
1- ਨੇਲ ਪੇਂਟ ''ਚ ਪਾਇਆ ਜਾਣ ਵਾਲਾ ਕੈਮੀਕਲ ਚਮੜੀ ਅਤੇ ਅੱਖਾਂ ਦੇ ਸੰਪਰਕ ''ਚ ਆਉਣ ਨਾਲ ਸਿਹਤ ''ਤੇ ਬੁਰਾ ਅਸਰ ਪਾਉਂਦਾ ਹੈ। ਨੇਲ ਪਾਲਿਸ਼ ''ਚ Formaldehyde ਨਾਂ ਦਾ ਇਕ ਕੈਮੀਕਲ ਹੁੰਦਾ ਹੈ ਜੋ ਨੇਲ ਪੇਂਟ ਨੂੰ ਚਿਪਚਿਪਾ ਬਣਾਉਣ ''ਚ ਮਦਦ ਕਰਦਾ ਹੈ। ਇਸ ਕੈਮੀਕਲ ਦਾ ਚਮੜੀ ਦੇ ਸੰਪਰਕ ''ਚ ਆਉਣ ਨਾਲ ਖੁਜ਼ਲੀ ਦੀ ਪਰੇਸ਼ਾਨੀ ਹੋ ਸਕਦੀ ਹੈ, ਜਿਸ ਦੇ ਗੰਭੀਰ ਨਤੀਜੇ ਤੁਹਾਨੂੰ ਭੁਗਤਣੇ ਪੈ ਸਕਦੇ ਹਨ।
2- ਨੇਲ ਪਾਲਿਸ਼ ''ਚ Phthalates ਨਾਮੀ ਇਕ ਆਇਲੀ ਕੈਮੀਕਲ ਵੀ ਹੁੰਦਾ ਹੈ, ਜੋ ਲਗਾਉਂਦੇ ਸਮੇਂ ਇਸ ''ਚ ਕ੍ਰੈਕ ਨਹੀਂ ਪੈਣ ਦਿੰਦਾ ਪਰ ਜਦੋਂ ਇਹ ਅੱਖ ਅਤੇ ਮੂੰਹ ਦੇ ਸੰਪਰਕ ''ਚ ਆਉਂਦਾ ਹੈ ਤਾਂ ਇਨਫੈਕਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ। ਉੱਥੇ ਹੀ ਇਸ ਕਾਰਨ ਨੱਕ ਅਤੇ ਗਲੇ ''ਚ ਇਨਫੈਕਸ਼ਨ ਤੱਕ ਹੋ ਸਕਦਾ ਹੈ।
3- ਨੇਲ ਪਾਲਿਸ਼ ''ਚ ਮੌਜੂਦ Toluene ਕੈਮੀਕਲ ਇਸ ''ਚ ਮੌਜੂਦ ਸਾਰੇ ਤੱਤਾਂ ਨੂੰ ਮਿਲਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਕਾਰਨ ਸਿਰ ਦਰਦ, ਚਮੜੀ ਸੰਬੰਧੀ ਸਮੱਸਿਆਵਾਂ ਆਦਿ ਹੋ ਸਕਦੀਆਂ ਹਨ। ਉੱਥੇ ਹੀ ਜੇਕਰ ਇਹ ਕੈਮੀਕਲ ਬਹੁਤ ਜ਼ਿਆਦਾ ਮਾਤਰਾ ''ਚ ਸਰੀਰ ''ਚ ਪੁੱਜ ਜਾਵੇ ਤਾਂ ਲੀਵਰ ਅਤੇ ਕਿਡਨੀ ਤੱਕ ਨੂੰ ਡੈਮੇਜ ਕਰ ਦਿੰਦਾ ਹੈ। 
ਤਾਂ ਹੁਣ ਅਗਲੀ ਵਾਰ ਜੇਕਰ ਨੇਲ ਪਾਲਿਸ਼ ਲਗਾਓ ਤਾਂ ਧਿਆਨ ਰੱਖੋ ਕਿ ਉਸ ਨੂੰ ਆਪਣੀ ਅੱਖ, ਨੱਕ, ਚਮੜੀ ਅਤੇ ਮੂੰਹ ਤੋਂ ਦੂਰ ਰੱਖੋ, ਜਿੰਨਾ ਜਲਦੀ ਹੋ ਸਕੇ, ਇਸ ਨੂੰ ਹਟਾ ਲਵੋ।

 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

This news is News Editor Disha