ਦਿਲ ਦੀ ਕਮਜ਼ੋਰੀ ਤੇ ਘਬਰਾਹਟ ਦੂਰ ਕਰਨ ਦਾ ਵਧੀਆ ਇਲਾਜ ਹੈ ਸੇਬ

04/16/2019 1:44:49 PM

ਨਵੀਂ ਦਿੱਲੀ (ਇੰਟ.) : ਸੇਬ ਰੋਜ਼ ਖਾਓ ਅਤੇ ਡਾਕਟਰ ਨੂੰ ਦੂਰ ਭਜਾਓ। ਸੇਬ ਪੌਸ਼ਟਿਕ ਤੱਤਾਂ ਨਾਲ ਭਰਿਆ ਹੈ। ਇਹ ਨਾ ਸਿਰਫ ਬੀਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ ਸਗੋਂ ਤੁਹਾਡੇ ਸਰੀਰ ਨੂੰ ਵੀ ਸਿਹਤਮੰਦ ਰੱਖਦਾ ਹੈ।

ਭਰਪੂਰ ਫਾਈਬਰ ਵਾਲਾ ਫਲ
ਸੇਬ ਭਰਪੂਰ ਫਾਈਬਰ ਵਾਲਾ ਫਲ ਹੈ। ਇਸ ਵਿਚ ਪ੍ਰੋਟੀਨ ਅਤੇ ਵਿਟਾਮਿਨ ਦੀ ਸੰਤੁਲਤ ਮਾਤਰਾ ਹੁੰਦੀ ਹੈ, ਪਰ ਕੈਲੋਰੀ ਘੱਟ ਹੁੰਦੀ ਹੈ। ਸੇਬ ਦਾ ਫਲ, ਰਸ, ਛਿਲਕਾ, ਮੁਰੱਬਾ, ਆਈਸਕ੍ਰੀਮ, ਜੈਮ, ਜੈਲੀ ਆਦਿ ਰੂਪਾਂ 'ਚ ਸੇਵਨ ਕਰਨਾ ਸਿਹਤ ਅਤੇ ਸੁੰਦਰਤਾ ਲਈ ਲਾਭਕਾਰੀ ਮੰਨਿਆ ਜਾਂਦਾ ਹੈ। ਸੇਬ ਦੇ ਜੂਸ 'ਚ ਕਈ ਫਾਇਦੇ ਹੁੰਦੇ ਹਨ। ਇਨ੍ਹਾਂ ਵਿਚੋਂ ਇਕ ਇਹ ਵੀ ਹੈ ਕਿ ਇਹ ਸਰੀਰ ਦੇ ਕੋਲੈਸਟ੍ਰੋਲ ਦੇ ਪੱਧਰ ਨੂੰ ਆਮ ਬਣਾਈ ਰੱਖਣ 'ਚ ਮਦਦ ਕਰਦਾ ਹੈ। ਜੇਕਰ ਸਰੀਰ 'ਚ ਕੋਲੈਸਟ੍ਰੋਲ ਦੀ ਮਾਤਰਾ ਵੱਧ ਜਾਏ ਤਾਂ ਇਸ ਨਾਲ ਦਿਲ ਸਬੰਧੀ ਕਈ ਰੋਗ ਹੋ ਸਕਦੇ ਹਨ, ਇਸ ਲਈ ਤੁਸੀਂ ਸੇਬ ਜਾਂ ਇਸ ਦੇ ਜੂਸ ਦੇ ਰੋਜ਼ਾਨਾ ਸੇਵਨ ਨਾਲ ਖੁਦ ਨੂੰ ਇਸ ਬੀਮਾਰੀ ਤੋਂ ਦੂਰ ਰੱਖ ਸਕਦੇ ਹੋ।

ਡਾਈਟਿੰਗ ਕਰਨ ਵਾਲਿਆਂ ਲਈ ਲਾਭਦਾਇਕ
ਸੇਬ 'ਚ ਫਾਈਬਰ, ਜੋ ਸਰੀਰ 'ਚ ਪਾਣੀ ਬਣਾਈ ਰੱਖਣ ਦੀ ਬਹੁਤ ਵੱਧ ਸਮਰੱਥਾ ਰੱਖਦਾ ਹੈ। ਸੇਬ ਖਾਣ ਨਾਲ ਪੇਟ ਭਰਿਆ ਜਿਹਾ ਲੱਗਦਾ ਹੈ ਅਤੇ ਬੇਲੋੜੇ ਭੋਜਨ ਦੀ ਲੋੜ ਨਹੀਂ ਹੁੰਦੀ। ਡਾਈਟਿੰਗ ਕਰਨ ਵਾਲਿਆਂ ਲਈ ਸੇਬ ਇਕ ਲਾਭਦਾਇਕ ਫਲ ਹੈ।

ਫੇਫੜਿਆਂ ਦੇ ਕੈਂਸਰ ਨੂੰ ਬਚਾਉਣ ਲਈ ਇਸ ਦਾ ਕੋਈ ਤੋੜ ਨਹੀਂ
ਸੇਬ ਦਾ ਜੂਸ ਕੈਂਸਰ ਅਤੇ ਟਿਊਮਰ ਤੋਂ ਬਚਾਉਣ 'ਚ ਬੇਹੱਦ ਉਪਯੋਗੀ ਹੁੰਦਾ ਹੈ। ਖਾਸ ਤੌਰ 'ਤੇ ਫੇਫੜਿਆਂ ਦੇ ਕੈਂਸਰ ਤੋਂ ਬਚਾਉਣ 'ਚ ਸੇਬ ਦੇ ਜੂਸ ਦਾ ਕੋਈ ਤੋੜ ਨਹੀਂ। ਟਿਊਮਰ ਕੋਸ਼ਿਕਾਵਾਂ ਅਤੇ ਫੇਨਾਲਿਕ ਏਸਿਡ ਨੂੰ ਬੇਹੱਦ ਕਾਰਗਰ ਮੰਨਿਆ ਗਿਆ ਹੈ। ਇਹ ਦੋਵੇਂ ਹੀ ਸੇਬ 'ਚ ਵੱਡੀ ਮਾਤਰਾ 'ਚ ਮਿਲ ਜਾਂਦੇ ਹਨ।

ਵਿਟਾਮਿਨ ਏ ਨਾਲ ਭਰਪੂਰ
ਸੇਬ ਦੇ ਜੂਸ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਹੁੰਦਾ ਹੈ। ਇਹ ਵਿਟਾਮਿਨ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਉਪਯੋਗੀ ਹੁੰਦਾ ਹੈ। ਇਸ ਦੇ ਨਾਲ ਹੀ ਇਹ ਅੱਖਾਂ ਨੂੰ ਕਈ ਸੰਭਾਵਿਤ ਬੀਮਾਰੀਆਂ ਤੋਂ ਬਚਾਉਂਦਾ ਹੈ। ਸੇਬ ਯਾਦ ਸ਼ਕਤੀ ਦੀ ਕਮਜ਼ੋਰੀ, ਬੇਹੋਸ਼ੀ ਅਤੇ ਚਿੜਚਿੜਾਪਨ ਜਾਂ ਦਿਮਾਗ ਦੇ ਰੋਗਾਂ ਨੂੰ ਦੂਰ ਕਰਨ ਦੀ ਵਧੀਆ ਦਵਾਈ ਮੰਨਿਆ ਜਾਂਦਾ ਹੈ।

Anuradha

This news is Content Editor Anuradha