ਆਪਣੀ ਬਾਡੀ ਬਣਾਉਣ ਲਈ ਅਪਨਾਓ ਇਹ ਤਰੀਕੇ

12/07/2016 1:22:08 PM

 ਜਲੰਧਰ—ਮਰਦ ਫਿਟ ਬਾਡੀ ਨੂੰ ਲੈ ਕੇ ਬਹੁਤ ਹੀ ਸੁਚੇਤ ਰਹਿੰਦੇ ਹਨ। ਆਪਣੇ ਸਰੀਰ ਨੂੰ ਸਹੀ ਆਕਾਰ ਦੇਣ ਦੇ ਲਈ ਬਹੁਤ ਤਰੀਕੇ ਅਪਣਾਉਦੇ ਹਨ ਕੁਝ ਮਰਦ ਅਜਿਹੇ ਹੁੰਦੇ ਹਨ ਜੋ ਖਾਣਾ ਤਾਂ ਪੂਰਾ ਖਾਦੇ ਹਨ ਪਰ ਉਨ੍ਹਾਂ ਦੀ ਸਿਹਤ ਨਹੀ ਬਣਦੀ। ਉਹ ਇਸ ਗੱਲ ਤੋਂ ਪਰੇਸ਼ਾਨ ਰਹਿੰਦੇ ਹਨ ਕਿ ਬਾਡੀ ਨੂੰ ਕਿਸ ਤਰ੍ਹਾਂ ਸਹੀ ਆਕਾਰ ਦਿੱਤਾ ਜਾਵੇ। ਇਸ ਲਈ ਆਪਣੇ ਖਾਣ ਪਾਣ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਜਿਸ ਨਾਲ ਸਹੀ ਪੋਸ਼ਣ ਮਿਲ ਸਕੇ । ਆਓ ਜਾਣਦੇ ਹਾਂ ਕਿਸ ਤਰ੍ਹਾਂ ਦਾ ਭੋਜਨ ਖਾਣ ਨਾਲ ਭਾਰ ਵਧਾਇਆ ਜਾ ਸਕਦਾ ਹੈ। 
1. ਰੋਜ਼ ਕਸਰਤ ਕਰੋ ਅਤੇ ਸਮੇਂ ''ਤੇ ਭੋਜਨ ਖਾਓ। ਕੈਲੋਰੀ ਵਾਲਾ ਭੋਜਨ ਖੁਰਾਕ ''ਚ ਜ਼ਰੂਰ ਸ਼ਾਮਿਲ ਕਰੋ।
2. ਸਰੀਰ ''ਚ ਉੂਰਜਾ ਬਣਾਈ ਰੱਖਣ ਲਈ ਕਾਰਬੋਹਾਈਡਰੇਟ ਵਾਲਾ ਭੋਜਨ ਖਾਓ। ਚਾਵਲ, ਪਾਸਤਾ, ਫਲ ਅਤੇ ਸਬਜ਼ੀਆਂ ਜ਼ਰੂਰ ਖਾਓ। 
3. ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਨੂੰ ਭੋਜਨ ''ਚ ਸ਼ਾਮਿਲ ਕਰੋ। 
4. ਸਵੇਰ ਦੇ ਨਾਸ਼ਤੇ ''ਚ 2 ਪੀਸ ਬਰਾਊਨ ਬਰੇਡ ਦੇ ਨਾਲ ਮੱਖਨ , 2 ਅੰਡਿਆਂ ਦਾ ਆਮਲੇਟ , ਪਨੀਰ ਸ਼ਾਮਿਲ ਕਰੋ। ਰੋਜ਼ਾਨਾ ਸਲਾਦ, ਸੂਪ ਅਤੇ ਜੂਸ ਪਿਓ।
5. ਸ਼ਾਮ ਨੂੰ ਭੁੱਖ ਲੱਗਣ ''ਤੇ ਸੂਪ ਦੇ ਨਾਲ ਮੱਖਨ ਖਾਓ। 
6. ਅਖਰੋਟ, ਬਦਾਮ, ਅੰਜੀਰ, ਅਤੇ ਪਿਸਤਾ ਜ਼ਰੂਰ ਖਾਓ।
7. ਇਸ ਦੇ ਇਲਾਵਾ ਰੋਜ਼ਾਨਾ ਕਸਰਤ ਕਰੋ।