ਬਾਜਰੇ ਦੀ ਰੋਟੀ ਖਾਣ ਦੇ ਫਾਇਦੇ

07/27/2016 5:02:42 PM

ਜਲੰਧਰ — ਹਰ ਘਰ ''ਚ ਕਣਕ ਦੀ ਰੋਟੀ ਹੀ ਬਣਦੀ ਹੈ ਸ਼ਾਇਦ ਹੀ ਕੋਈ ਬਾਜਰੇ ਦੀ ਰੋਟੀ ਬਾਰੇ ਜਾਣਦਾ ਹੋਵੇਗਾ। ਬਾਜਰੇ ਦੀ ਰੋਟੀ ਨਾਲ ਹਾਜਮਾ ਵਧੀਆ ਹੁੰਦਾ ਹੈ ਨਾਲ ਹੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
1. ਊਰਜਾ ਲਈ
ਬਾਜਰਾ ਖਾਣ ਨਾਲ ਊਰਜਾ ਮਿਲਦੀ ਹੈ। ਬਾਜਰਾ ਖਾਣ ਨਾਲ ਕਾਫੀ ਦੇਰ ਤੱਕ ਭੁੱਖ ਨਹੀਂ ਲਗਦੀ ਜਿਸ ਕਾਰਣ ਇਹ ਭਾਰ ਘਟਾਉਣ ਲਈ ਵੀ ਫਾਇਦੇਮੰਦ ਹੈ।
2. ਦਿਲ ਦੀ ਤਾਕਤ
ਬਾਜਰਾ ''ਕਲੈਸਟਰੋਲ'' ਦੇ ਪੱਧਰ ਨੂੰ ਘੱਟ ਕਰਦਾ ਹੈ ਜਿਸ ਕਰਕੇ ਦਿਲ ਦੇ ਰੋਗ ਹੋਣ ਦਾ ਖਤਰਾ ਘੱਟ ਜਾਂਦਾ ਹੈ।
3. ਖੂਨ ਦਾ ਦੌਰਾ
ਇਸ ਨਾਲ ਖੂਨ ਦਾ ਦੌਰੇ ਦਾ ਪੱਧਰ ਵੀ ਬਰਾਬਰ ਰਹਿੰਦਾ ਹੈ।
4. ਹਾਜਮਾ
ਬਾਜਰਾ ਖਾਣ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਕਿਉਂਕਿ ਇਸ ''ਚ ਭਰਪੂਰ ਮਾਤਰਾ ''ਚ ''ਫਾਇਬਰ'' ਹੁੰਦੇ ਹਨ।
5. ਸ਼ੂਗਰ ਤੋਂ ਬਚਾਓ
ਇਸ ਨੂੰ ਲਗਾਤਾਰ ਖਾਂਦੇ ਰਹਿਣ ਨਾਲ ਸ਼ੂਗਰ ਨਹੀਂ ਹੁੰਦੀ ਅਤੇ ਜੇਕਰ ਹੋ ਵੀ ਗਈ ਹੋਵੇ ਤਾਂ ਕੁਝ ਦੇਰ ਲਗਾਤਾਰ ਖਾਉਣ ਨਾਲ ਇਸ ਦਾ ਪੱਧਰ ਸਹੀ ਹੋ ਜਾਂਦਾ ਹੈ।