ਬੋਲਾਪਣ ਦੂਰ ਕਰਨ ਲਈ ਅਪਣਾਓ ਇਹ ਅਸਰਦਾਰ ਘਰੇਲੂ ਨੁਸਖੇ

Thursday, Jun 14, 2018 - 12:49 PM (IST)

ਨਵੀਂ ਦਿੱਲੀ— ਲਾਈਫ ਸਟਾਈਲ ਬਦਲਣ ਨਾਲ ਹੈਲਥ ਸੰਬੰਧੀ ਕਈ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ 'ਚੋਂ ਇਕ ਸਮੱਸਿਆ ਹੈ ਬੋਲਾਪਣ। ਇਹ ਸਮੱਸਿਆ ਕੁਝ ਲੋਕਾਂ ਨੂੰ ਬਚਪਨ ਤੋਂ ਹੁੰਦੀ ਹੈ ਅਤੇ ਕੁਝ ਲੋਕਾਂ ਦੀ ਕਿਸੇ ਦੁਰਘਟਨਾ ਜਾਂ ਕਿਸੇ ਲਾਪਰਵਾਹੀ ਜਿਵੇਂ ਜ਼ਿਆਦਾ ਉੱਚੀ ਆਵਾਜ 'ਚ ਗਾਣੇ ਸੁਣਨਾ, ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਕਰਨਾ, ਜ਼ਿਆਦਾ ਰੋਲੇ ਵਾਲੀਆਂ ਥਾਂਵਾ 'ਤੇ ਰਹਿਣ ਨਾਲ ਵੀ ਹੋ ਸਕਦੀ ਹੈ। ਇਸ ਦੇ ਇਲਾਵਾ ਸਰੀਰ 'ਚ ਕਿਸੇ ਵਿਟਾਮਿਨ ਦੀ ਕਮੀ ਕਾਰਨ ਵੀ ਸੁਣਨ ਦੀ ਸ਼ਕਤੀ ਘੱਟ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿਸ ਵਿਟਾਮਿਨਸ ਕਾਰਨ ਹੁੰਦਾ ਹੈ ਬੋਲਾਪਣ।
ਇਨ੍ਹਾਂ ਵਿਟਾਮਿਨ ਦੀ ਕਮੀ ਕਾਰਨ ਹੁੰਦਾ ਹੈ ਬੋਲਾਪਣ
ਸਰੀਰ ਨੂੰ ਹੈਲਦੀ ਰੱਖਣ ਲਈ ਵਿਟਾਮਿਨ ਅਤੇ ਪੋਸ਼ਕ ਤੱਤਾਂ ਦੀ ਪੂਰਤੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇ ਇਨ੍ਹਾਂ 'ਚੋਂ ਕਿਸੇ ਵੀ ਚੀਜ਼ ਦੀ ਕਮੀ ਹੋ ਜਾਵੇ ਤਾਂ ਸਰੀਰ ਨੂੰ ਕਈ ਰੋਗ ਘੇਰਣ ਲੱਗਦੇ ਹਨ। ਇਸੇ ਤਰ੍ਹਾਂ ਜੇ ਸਰੀਰ 'ਚ ਵਿਟਾਮਿਨ ਸੀ, ਈ ਅਤੇ ਡੀ ਦੀ ਕਮੀ ਹੋ ਜਾਵੇ ਤਾਂ ਉਨ੍ਹਾਂ ਨੂੰ ਬੋਲੇਪਣ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਬੋਲੇਪਣ ਦੀ ਸਮੱਸਿਆ ਤੋਂ ਬਚਣ ਲਈ ਆਪਣੀ ਡਾਈਟ 'ਚ ਵਿਟਾਮਿਨ ਸੀ, ਈ ਅਤੇ ਡੀ ਯੁਕਤ ਆਹਾਰ ਸ਼ਾਮਲ ਕਰੋ। ਇਸ ਤੋਂ ਇਲਾਵਾ ਕੁਝ ਘਰੇਲੂ ਉਪਾਅ ਨਾਲ ਬੋਲੇਪਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

1. ਸਰੋਂ ਦਾ ਤੇਲ ਅਤੇ ਤੁਲਸੀ
ਇਸ ਲਈ ਸਰੋਂ ਦੇ ਤੇਲ 'ਚ ਤੁਲਸੀ ਦੇ ਪੱਤਿਆਂ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਗਰਮ ਕਰੋ ਅਤੇ ਫਿਰ ਇਸ ਨੂੰ ਠੰਡਾ ਕਰਕੇ ਕੰਨ 'ਚ ਪਾਓ।
2. ਸਰੋਂ ਦਾ ਤੇਲ ਅਤੇ ਧਨੀਆ
ਇਸ ਉਪਾਅ ਨੂੰ ਕਰਨ ਲਈ ਸਰੋਂ ਦੇ ਤੇਲ 'ਚ ਕੁਝ ਦਾਣੇ ਧਨੀਏ ਦੇ ਪਾ ਕੇ ਇਸ ਨੂੰ ਉਦੋਂ ਤਕ ਗਰਮ ਕਰੋ ਜਦੋਂ ਤਕ ਕਿ ਇਹ ਅੱਧਾ ਨਾ ਰਹਿ ਜਾਵੇ। ਫਿਰ ਇਸ ਨੂੰ ਠੰਡਾ ਕਰਕੇ ਕੰਨ 'ਚ 1-1 ਬੂੰਦ ਪਾਓ।
3. ਪਿਆਜ਼
ਬੋਲੇਪਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਫੈਦ ਪਿਆਜ਼ ਦਾ ਰਸ ਕੰਨ 'ਚ ਪਾਓ।
4. ਹਿੰਗ ਅਤੇ ਦੁੱਧ
ਦੁੱਧ 'ਚ ਚੁਟਕੀ ਇਕ ਹਿੰਗ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਸ ਨੂੰ ਕੰਨ 'ਚ ਪਾਓ।
5. ਲਸਣ ਅਤੇ ਸਰੋਂ ਦਾ ਤੇਲ
ਸਰੋਂ ਦੇ ਤੇਲ 'ਚ ਲਸਣ ਦੀਆਂ 7-8 ਕਲੀਆਂ ਪਾ ਕੇ ਇਸ ਨੂੰ ਉਦੋਂ ਤਕ ਪਕਾਓ ਜਦੋਂ ਤਕ ਕਿ ਇਹ ਕਾਲੀ ਨਾ ਪੈ ਜਾਵੇ। ਫਿਰ ਇਸ ਨੂੰ ਛਾਣ ਕੇ ਠੰਡਾ ਕਰਕੇ ਬੂੰਦ-ਬੂੰਦ ਕਰਕੇ ਕੰਨ 'ਚ ਪਾਓ।
6. ਬੇਲ ਅਤੇ ਅਨਾਰ ਦੇ ਪੱਤੇ
ਇਸ ਲਈ 1-1 ਚੱਮਚ ਬੇਲ ਅਤੇ ਅਨਾਰ ਦੇ ਪੱਤਿਆਂ ਦਾ ਰਸ ਲੈ ਕੇ ਉਸ ਨੂੰ 100 ਗ੍ਰਾਮ ਸਰੋਂ ਦੇ ਤੇਲ 'ਚ ਗਰਮ ਕਰੋ। ਜਦੋਂ ਇਹ ਅੱਧਾ ਰਹਿ ਜਾਵੇ ਤਾਂ ਉਸ ਨੂੰ ਠੰਡਾ ਕਰਕੇ ਕੰਨ 'ਚ ਪਾਓ।

 


Related News