ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਘਰੇਲੂ ਨੁਸਖੇ

10/07/2017 12:38:32 PM

ਜਲੰਧਰ— ਅੱਜ ਕੱਲ੍ਹ ਅਨਿਯਮਿਤ ਲਾਈਫਸਟਾਈਲ ਕਾਰਨ ਸਰੀਰ 'ਚ ਦਰਦ ਹੋਣਾ ਆਮ ਗੱਲ ਹੈ। ਸਾਡੇ 'ਚੋਂ ਵਧੇਰੇ ਲੋਕ ਲੱਕ ਦਰਦ, ਪੇਟ ਦਰਦ, ਸਿਰ ਦਰਦ ਵਰਗੀਆਂ ਸਮੱਸਿਆਵਾਂ ਨਾਲ ਪੀੜਤ ਹਨ। ਦਰਦ ਤੋਂ ਛੁਟਕਾਰਾ ਪਾਉਣ ਲਈ ਵਧੇਰੇ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਗੋਲੀਆਂ ਨਾਲ ਦਰਦ ਤਾਂ ਖ਼ਤਮ ਹੋ ਜਾਂਦਾ ਹੈ ਪਰ ਅੱਗੇ ਜਾ ਕੇ ਇਹ ਕਈ ਹੋਰ ਬੀਮਾਰੀਆਂ ਨੂੰ ਸੱਦਾ ਦਿੰਦੀਆਂ ਹਨ। ਸਾਡੇ ਰਸੋਈ ਘਰ 'ਚ ਕੁਝ ਅਜਿਹੀਆਂ ਚੀਜ਼ਾਂ ਮੌਜੂਦ ਹਨ, ਜਿਨ੍ਹਾਂ ਨੂੰ ਖਾ ਕੇ ਤੁਸੀਂ ਦਰਦ ਤੋਂ ਛੁਟਾਕਾਰਾ ਪਾ ਸਕਦੇ ਹੋ।
1. ਦਾਲਚੀਨੀ
ਦਾਲਚੀਨੀ 'ਚ ਕੈਲਸ਼ੀਅਮ, ਆਇਰਨ ਪਾਏ ਜਾਂਦੇ ਹਨ। ਇਸ ਨੂੰ ਮਸਾਲਿਆਂ ਅਤੇ ਭੋਜਨ 'ਚ ਵਰਤਿਆ ਜਾ ਸਕਦਾ ਹੈ। ਇਨ੍ਹਾਂ ਦੇ ਨਾਲ ਹੀ ਦਾਲਚੀਨੀ ਇੱਕ ਬਹੁਤ ਹੀ ਚੰਗੀ ਐੈਂਟੀਆਕਸੀਡੈਂਟ ਵੀ ਹੈ।
2. ਪਿਆਜ਼
ਪਿਆਜ਼ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਸਲਫ਼ਰ ਹੁੰਦਾ ਹੈ, ਜਿਸ ਨਾਲ ਸੋਜ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
3. ਹਲਦੀ
ਹਲਦੀ ਇੱਕ ਬਹੁਤ ਵਧੀਆ ਐੈਂਟੀਆਕਸੀਡੈਂਟ ਹੈ ਅਤੇ ਇਹ ਦਰਦ ਤੋਂ ਛੁਟਕਾਰਾ ਦਿਵਾਉਣ 'ਚ ਬਹੁਤ ਫਾਇਦੇਮੰਦ ਹੈ। ਕਿਸੇ ਵੀ ਤਰ੍ਹਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਹਲਦੀ ਨੂੰ ਦੁੱਧ 'ਚ ਪਾ ਕੇ ਪੀਣ ਨਾਲ ਬਹੁਤ ਫਾਇਦਾ ਮਿਲਦਾ ਹੈ।