ਬੱਚਿਆਂ ਦੀ ਹਾਈਟ ਵਧਾਉਣ ਲਈ ਡਾਈਟ ਵਿਚ ਸ਼ਾਮਲ ਕਰੋ ਇਹ ਚੀਜ਼ਾਂ

10/09/2017 4:35:13 PM

ਨਵੀਂ ਦਿੱਲੀ— ਸਾਰੇ ਪੇਰੇਂਟਸ ਨੂੰ ਆਪਣੇ ਬੱਚਿਆਂ ਦੀ ਘੱਟ ਹਾਈਟ ਦੀ ਬਹੁਤ ਚਿੰਤਾ ਲੱਗੀ ਰਹਿੰਦੀ ਹੈ। ਉਂਝ ਤਾਂ ਬੱਚਿਆਂ ਦਾ ਕੱਦ ਉਨ੍ਹਾਂ ਦੇ ਮਾਤਾ-ਪਿਤਾ 'ਤੇ ਹੀ ਜਾਂਦਾ ਹੈ ਪਰ ਅੱਜਕਲ ਦੀਆਂ ਮਿਲਾਵਟੀ ਚੀਜ਼ਾਂ ਅਤੇ ਬਦਲਦੇ ਲਾਈਫ ਸਟਾਈਲ ਦਾ ਅਸਰ ਸਿੱਧਾ ਬੱਚੇ 'ਤੇ ਹੀ ਪੈਂਦਾ ਹੈ,ਜਿਸ ਵਜ੍ਹਾ ਨਾਲ ਕਈ ਵਾਰ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਕਾਰਨ ਬੱਚਿਆਂ ਦਾ ਕੱਦ ਛੋਟਾ ਹੀ ਰਹਿ ਜਾਂਦਾ ਹੈ। ਅਜਿਹੇ ਵਿਚ ਕਈ ਪੇਰੇਂਟਸ ਆਪਣੇ ਬੱਚਿਆਂ ਨੂੰ ਕੱਦ ਲੰਬਾ ਕਰਨ ਦੀ ਦਵਾਈਆਂ ਵੀ ਖਿਲਾਉਂਦੇ ਹਨ ਪਰ ਇਨ੍ਹਾਂ ਸਾਰਿਆਂ ਦਾ ਮਾੜਾ ਅਸਰ ਸਰੀਰ 'ਤੇ ਪੈਂਦਾ ਹੈ। ਅਜਿਹੇ ਵਿਚ ਬੱਚਿਆਂ ਦੀ ਡਾਈਟ ਵਿਚ ਕੁਝ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਜਿਸ ਵਿਚ ਜ਼ਿਆਦਾ ਮਾਤਰਾ ਵਿਚ ਪੋਸ਼ਕ ਤੱਤ ਹੋਣ ਅਤੇ ਇਨ੍ਹਾਂ ਨਾਲ ਹਾਈਟ ਵੀ ਜਲਦੀ ਵਧਦੀ ਹੈ। ਆਓ ਜਾਣਦੇ ਹਾਂ ਬੱਚਿਆਂ ਦਾ ਕੱਦ ਲੰਬਾ ਕਰਨ ਲਈ ਉਨ੍ਹਾਂ ਨੂੰ ਕਿਹੋ ਜਿਹੀ ਡਾਈਟ ਦੇਣੀ ਚੀਹੀਦੀ ਹੈ। 
1. ਅੰਡਾ 
ਬੱਚਿਆਂ ਦਾ ਕੱਦ ਲੰਬਾ ਕਰਨ ਲਈ ਉਨ੍ਹਾਂ ਨੂੰ ਅੰਡੇ ਖਿਲਾਉਣੇ ਚਾਹੀਦੇ ਹਨ। ਇਨ੍ਹਾਂ ਵਿਚ ਕਾਫੀ ਮਾਤਰਾ ਵਿਚ ਪ੍ਰੋਟੀਨ ਹੁੰਦਾ ਹੈ, ਜੋ ਸਰੀਰ ਦਾ ਵਿਕਾਸ ਕਰਨ ਵਿਚ ਫਾਇਦੇਮੰਦ ਹੁੰਦਾ ਹੈ। ਅਜਿਹੇ ਵਿਚ ਆਪਣੇ ਬੱਚਿਆਂ ਨੂੰ ਰੋਜ਼ਾਨਾ ਇਕ ਅੰਡਾ ਜ਼ਰੂਰ ਖਵਾਓ।
2. ਸੋਇਆਬੀਨ
ਬੱਚਿਆਂ ਦੇ ਵਿਕਾਸ ਲਈ ਸੋਇਆਬੀਨ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ ਜੋ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ। 
3. ਚਿਕਨ 
ਜੇ ਤੁਸੀਂ ਨਾਨਵੈੱਜ ਖਾ ਲੈਂਦੇ ਹੋ ਤਾਂ ਆਪਣੇ ਬੱਚੇ ਨੂੰ ਵੀ ਚਿਕਨ ਖਾਣ ਦੀ ਆਦਤ ਪਾਓ। ਇਸ ਨਾਲ ਸਰੀਰ ਨੂੰ ਸਾਰੇ ਪੋਸ਼ਕ ਤੱਤ ਮਿਲਦੇ ਹਨ ਅਤੇ ਸਰੀਰ ਦਾ ਵਿਕਾਸ ਵੀ ਹੁੰਦਾ ਹੈ। 
4. ਓਟਸ 
ਬੱਚਿਆਂ ਦੀ ਹਾਈਟ ਵਧਾਉਣ ਲਈ ਓਟਸ ਦੀ ਵਰਤੋਂ ਵੀ ਕਰ ਸਕਦੇ ਹੋ। ਇਨ੍ਹਾਂ ਵਿਚ ਮੌਜੂਦ ਪ੍ਰੋਟੀਨ ਬੱੱਚਿਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। 
5. ਦੁੱਧ 
ਦੁੱਧ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਮਜ਼ਬੂਤ ਕਰਨ ਅਤੇ ਕੱਦ ਲੰਬਾ ਕਰਨ ਵਿਚ ਬਹੁਤ ਫਾਇਦੇਮੰਦ ਹੈ। ਰੋਜ਼ਾਨਾ ਆਪਣੇ ਬੱਚਿਆਂ ਨੂੰ ਘੱਟ ਤੋਂ ਘੱਟ 1 ਗਲਾਸ ਦੁੱਧ ਜ਼ਰੂਰ ਪਿਲਾਓ। ਜਿਸ ਨਾਲ ਤੇਜ਼ੀ ਨਾਲ ਹਾਈਟ ਵਧੇਗੀ।