ਸੁੱਕੇ ਮੇਵੇ ਤੇ ਦੁੱਧ ਸਣੇ ਇਹ ਚੀਜ਼ਾਂ ਕਰਨਗੀਆਂ ਔਰਤਾਂ ਦੀ ਥਕਾਵਟ ਦੂਰ, ਜਾਣੋ ਹੋਰ ਵੀ ਅਸਰਦਾਰ ਘਰੇਲੂ ਨੁਸਖ਼ੇ

11/10/2022 5:14:36 PM

ਜਲੰਧਰ (ਬਿਊਰੋ) : ਔਰਤਾਂ ਆਪਣੀ ਸਿਹਤ ਪ੍ਰਤੀ ਬਹੁਤ ਲਾਪਰਵਾਹ ਹੁੰਦੀਆਂ ਹਨ, ਜਿਸ ਕਾਰਨ 35-40 ਸਾਲ ਦੀ ਉਮਰ 'ਚ ਹੀ ਸਰੀਰ 'ਚ ਥਕਾਵਟ ਅਤੇ ਕਮਜ਼ੋਰੀ ਵਧਣ ਲੱਗਦੀ ਹੈ। ਔਰਤਾਂ ਨੂੰ ਸਰੀਰ 'ਚ ਦਰਦ ਅਤੇ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਕਈ ਵਾਰ ਕਮਜ਼ੋਰੀ ਦੀ ਸਮੱਸਿਆ ਇੰਨੀ ਵੱਧ ਜਾਂਦੀ ਹੈ ਕਿ ਰੋਜ਼ਾਨਾ ਕੰਮ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਸਹੀ ਪੋਸ਼ਣ ਦੀ ਲੋੜ ਹੁੰਦੀ ਹੈ। ਆਪਣੀ ਖੁਰਾਕ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਭੋਜਨ 'ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ ਅਤੇ ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਦੇ ਹਨ। ਆਓ ਜਾਣਦੇ ਹਾਂ ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਔਰਤਾਂ ਨੂੰ ਕੀ ਖਾਣਾ ਚਾਹੀਦਾ ਹੈ ?
 
ਸੁੱਕੇ ਮੇਵੇ :- ਹਰ ਕਿਸੇ ਨੂੰ ਆਪਣੀ ਖੁਰਾਕ 'ਚ ਸੁੱਕੇ ਮੇਵੇ (Dry Fruits) ਸ਼ਾਮਲ ਕਰਨੇ ਚਾਹੀਦੇ ਹਨ। ਇਸ ਨਾਲ ਸਰੀਰ ਸਿਹਤਮੰਦ ਅਤੇ ਊਰਜਾਵਾਨ ਬਣਿਆ ਰਹਿੰਦਾ ਹੈ। ਅਖਰੋਟ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਸੁੱਕੇ ਮੇਵੇ ਖਾਣ ਨਾਲ ਸਰੀਰ ਊਰਜਾਵਾਨ ਰਹਿੰਦਾ ਹੈ। ਸੁੱਕੇ ਮੇਵੇ ਖਾਣ ਨਾਲ ਚਰਬੀ ਨਹੀਂ ਵਧਦੀ ਅਤੇ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ। ਰੋਜ਼ਾਨਾ ਸੁੱਕੇ ਮੇਵੇ ਖਾਣ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਹੁੰਦੀ ਹੈ।

ਦੁੱਧ ਪੀਓ :- ਔਰਤਾਂ ਨੂੰ ਖੁਰਾਕ 'ਚ ਦੁੱਧ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਹ ਸਾਰੇ ਲੋੜੀਂਦੇ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ। ਦੁੱਧ ਪੀਣ ਨਾਲ ਸਰੀਰ ਨੂੰ ਕੈਲਸ਼ੀਅਮ ਮਿਲਦਾ ਹੈ ਅਤੇ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਔਰਤਾਂ ਨੂੰ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਜਿਵੇਂ ਦਹੀਂ, ਪਨੀਰ ਜਾਂ ਮੱਖਣ ਜ਼ਰੂਰ ਖਾਣਾ-ਪੀਣਾ ਚਾਹੀਦਾ ਹੈ। ਦੁੱਧ ਪੀਣ ਨਾਲ ਮਾਸਪੇਸ਼ੀਆਂ ਦਾ ਦਰਦ ਘੱਟ ਹੁੰਦਾ ਹੈ। ਰਾਤ ਨੂੰ ਇੱਕ ਗਲਾਸ ਦੁੱਧ ਪੀਣ ਨਾਲ ਔਰਤਾਂ ਨੂੰ ਸਰੀਰਕ ਕਮਜ਼ੋਰੀ ਅਤੇ ਥਕਾਵਟ ਘੱਟ ਹੁੰਦੀ ਹੈ।
 
ਆਇਰਨ :- ਸਰੀਰ 'ਚ ਆਇਰਨ ਦੀ ਕਮੀ ਹੋਣ 'ਤੇ ਥਕਾਵਟ ਅਤੇ ਕਮਜ਼ੋਰੀ ਜ਼ਿਆਦਾ ਮਹਿਸੂਸ ਹੁੰਦੀ ਹੈ। ਆਇਰਨ ਸਾਡੇ ਸਰੀਰ ਦੇ ਸੈੱਲਾਂ ਤਕ ਆਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ। ਜਿਸ ਕਾਰਨ ਥਕਾਵਟ ਅਤੇ ਕਮਜ਼ੋਰੀ ਬਣੀ ਰਹਿੰਦੀ ਹੈ। ਇਸ ਲਈ ਆਇਰਨ ਨਾਲ ਭਰਪੂਰ ਭੋਜਨ ਜਿਵੇਂ ਪਾਲਕ, ਚੁਕੰਦਰ, ਅਨਾਰ, ਫਲੀਆਂ, ਮਟਰ, ਬਰੋਕਲੀ ਅਤੇ ਸ਼ਕਰਕੰਦੀ ਨੂੰ ਭੋਜਨ 'ਚ ਸ਼ਾਮਲ ਕਰਨਾ ਚਾਹੀਦਾ ਹੈ।
 
ਖੂਬ ਪਾਣੀ ਪੀਓ :- ਸਰੀਰ 'ਚ ਪਾਣੀ  ਦੀ ਕਮੀ ਹੋਣ 'ਤੇ ਵੀ ਔਰਤਾਂ 'ਚ ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ਵਧ ਜਾਂਦੀ ਹੈ। ਇਸ ਲਈ ਸਰੀਰ ਨੂੰ ਹਮੇਸ਼ਾ ਹਾਈਡਰੇਟ ਰੱਖਣ ਦੀ ਕੋਸ਼ਿਸ਼ ਕਰੋ। ਡੀਹਾਈਡ੍ਰੇਸ਼ਨ ਕਈ ਬੀਮਾਰੀਆਂ ਨੂੰ ਜਨਮ ਦਿੰਦੀ ਹੈ। ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਦਿਨ ਵਿਚ ਘੱਟ ਤੋਂ ਘੱਟ 2-3 ਲੀਟਰ ਪਾਣੀ ਪੀਓ। ਇਸ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ।

ਭਰਪੂਰ ਮਾਤਰਾ 'ਚ ਫ਼ਲ ਖਾਓ :- ਔਰਤਾਂ ਨੂੰ ਭੋਜਨ 'ਚ ਫਲਾਂ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਰੋਜ਼ਾਨਾ 1 ਕੇਲਾ ਖਾਓ। ਕੇਲਾ ਖਾਣ ਨਾਲ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ। ਇਸ 'ਚ ਕਾਰਬੋਹਾਈਡ੍ਰੇਟਸ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ, ਜੋ ਸਰੀਰ ਨੂੰ ਐਨਰਜੀ ਦਿੰਦੀ ਹੈ। ਕੇਲਾ ਖਾਣ ਨਾਲ ਥਕਾਵਟ ਦੂਰ ਹੁੰਦੀ ਹੈ। ਤੁਹਾਨੂੰ ਸੇਬ, ਅਨਾਰ ਅਤੇ ਹੋਰ ਮੌਸਮੀ ਫਲਾਂ ਨੂੰ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਰਾਹੀਂ ਸ਼ੇਅਰ ਕਰੋ।


sunita

Content Editor

Related News