ਤਣਾਅ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੀ ਹੈ 'ਕੌਫੀ', ਖੁਰਾਕ 'ਚ ਜ਼ਰੂਰ ਕਰੋ ਸ਼ਾਮਲ

11/19/2021 12:27:00 PM

ਨਵੀਂ ਦਿੱਲੀ : ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਕਈ ਲੋਕ ਚਾਹ ਅਤੇ ਕੌਫੀ ਦੇ ਬਹੁਤ ਸ਼ੌਕੀਨ ਹੁੰਦੇ ਹਨ। ਉਨ੍ਹਾਂ ਨੂੰ ਦਿਨ 'ਚ ਚਾਹੇ ਜਿੰਨੀ ਮਰਜ਼ੀ ਵਾਰ ਕੌਫੀ ਅਤੇ ਚਾਹ ਪਿਲਾ ਦਿਓ ਉਹ ਮਨ੍ਹਾ ਨਹੀਂ ਕਰਨਗੇ ਪਰ ਅੱਜ ਅਸੀਂ ਤੁਹਾਨੂੰ ਕੌਫੀ ਬਾਰੇ ਕੁਝ ਖ਼ਾਸ ਗੱਲਾਂ ਬਾਰੇ ਦੱਸਣ ਜਾ ਰਹੇ ਹਨ ਜੋ ਕਿ ਬਹੁਤ ਹੈਰਾਨੀਜਨਕ ਹਨ। ਕੌਫੀ ਪੀਣਾ ਸਰਦੀ ਦੇ ਮੌਸਮ 'ਚ ਬੇਹੱਦ ਲਾਭਕਾਰੀ ਹੁੰਦੀ ਹੈ। ਕੌਫੀ ਪੀਣ ਨਾਲ ਅਸੀਂ ਤਰੋਤਾਜ਼ਾ ਮਹਿਸੂਸ ਕਰਦੇ ਹਾਂ।

ਸਰਦੀਆਂ 'ਚ ਉਂਝ ਵੀ ਕੌਫੀ ਸਰੀਰ ਨੂੰ ਗਰਮਾਹਟ ਦਿੰਦੀ ਹੈ, ਉੱਥੇ ਹੀ ਇਹ ਸਾਨੂੰ ਊਰਜਾ ਵੀ ਦਿੰਦੀ ਹੈ ਅੱਜ ਅਸੀਂ ਤੁਹਾਨੂੰ ਕੌਫੀ ਪੀਣ ਦੇ ਫ਼ਾਇਦੇ ਬਾਰੇ ਦੱਸਾਂਗੇ। ਲੋਕ ਕੌਫੀ ਦੀ ਵਰਤੋਂ ਆਮ ਤੌਰ 'ਤੇ ਤਾਜ਼ਗੀ ਅਤੇ ਫੁਰਤੀ ਲਈ ਕਰਦੇ ਹਨ। ਕੌਫੀ ਰੋਜ਼ਾਨਾ ਸ਼ੌਕ ਨਾਲ ਪੀ ਜਾਂਦੀ ਹੈ, ਇਸ ਲਈ ਇਸ ਦੇ ਫ਼ਾਇਦੇ ਅਤੇ ਨੁਕਸਾਨਾਂ ਨੂੰ ਜਾਣਨਾ ਬੇਹੱਦ ਮਹੱਤਵਪੂਰਨ ਹੈ।

Is coffee healthy? | CNN
ਊਰਜਾ ਦੇ ਪੱਧਰ ਨੂੰ ਵਧਾਉਣ 'ਚ ਕੌਫੀ ਦੇ ਲਾਭ 
ਕੌਫੀ ਕੰਮ ਕਰਨ ਦੀ ਸਮਰੱਥਾ ਵਧਾਉਣ 'ਚ ਮਦਦਗਾਰ ਹੋ ਸਕਦੀ ਹੈ। ਇਹ ਇਸ ਲਈ ਹੈ ਕਿਉਂਕਿ ਕਾਫੀ 'ਚ ਉਤੇਜਨਾ ਨੂੰ ਵਧਾਉਣ ਵਾਲਾ ਤੱਤ ਕੈਫੀਨ ਪਾਇਆ ਜਾਂਦਾ ਹੈ।
ਭਾਰ ਘਟਾਉਣ 'ਚ ਕੌਫੀ ਦੇ ਫ਼ਾਇਦੇ
ਭਾਰ ਘਟਾਉਣ ਦੇ ਘਰੇਲੂ ਉਪਚਾਰ ਦੇ ਤੌਰ 'ਤੇ ਕੌਫੀ ਨੂੰ ਸਹੀ ਸਮਝਿਆ ਜਾਂਦਾ ਹੈ। ਦਰਅਸਲ, ਇਸ 'ਚ ਮੌਜੂਦ ਕੈਫੀਨ ਮੈਟਾਬੋਲੀਜ਼ਮ ਨੂੰ ਵਧਾਉਂਦਾ ਹੈ। ਨਾਲ ਹੀ, ਥਰਮੋਗੇਨੇਸਿਸ ਇਫ਼ੈਕਟ ਮੋਟਾਪੇ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੋ ਸਕਦਾ ਹੈ।

ਕੌਫੀ ਪੀਣ ਦੇ ਇਹ ਹਨ ਲਾਭ, ਤਣਾਅ ਅਤੇ ਹੋਰ ਕਈ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ ਕੌਫੀ  ਦਾ ਸੇਵਨ - PTC Punjabi
ਟਾਈਪ 2 ਡਾਇਬਿਟੀਜ਼ 'ਚ ਕੌਫੀ ਦੇ ਲਾਭ
ਨਿਯਮਿਤ ਤੌਰ 'ਤੇ ਕੌਫੀ ਦੀ ਵਰਤੋਂ ਕਰਨਾ ਟਾਈਪ 2 ਡਾਇਬਿਟੀਜ਼ ਦੇ ਖਤਰੇ ਨੂੰ ਘਟਾ ਸਕਦਾ ਹੈ।

Coffee and Cancer: What the Research Really Shows | American Cancer Society
ਤਣਾਅ ਦੀ ਰੋਕਥਾਮ 'ਚ ਕੌਫੀ ਦੇ ਫ਼ਾਇਦੇ
ਮਾਹਿਰ ਮੰਨਦੇ ਹਨ ਕਿ ਕੈਫੀਨ ਤਣਾਅ ਨੂੰ ਘਟਾਉਣ 'ਚ ਹਾਂ-ਪੱਖੀ ਭੂਮਿਕਾ ਨਿਭਾ ਸਕਦੀ ਹੈ, ਕਿਉਂਕਿ ਇਸ ਦੀ ਵਰਤੋਂ ਨਾਲ ਐਲਫਾ-ਐਮੀਲੇਜ (ਐਸਏਏ) ਨਾਂ ਦਾ ਪਾਚਕ ਵਾਧਾ ਹੋ ਸਕਦਾ ਹੈ। ਕੈਫੀਨ ਦੀਆਂ ਇਹ ਵਿਸ਼ੇਸ਼ਤਾਵਾਂ ਤਣਾਅ ਤੋਂ ਛੁਟਕਾਰਾ ਪਾਉਣ 'ਚ ਸਹਾਇਤਾ ਕਰ ਸਕਦੀਆਂ ਹਨ।


Aarti dhillon

Content Editor

Related News