ਹਰਿਆਣਾ ''ਚ 68 ਪੁਲਸ ਅਧਿਕਾਰੀਆਂ ਦੇ ਤਬਾਦਲੇ

06/09/2020 2:33:49 AM

ਚੰਡੀਗੜ੍ਹ- ਹਰਿਆਣਾ ਪੁਲਸ ਦੇ ਕਈ ਅਧਿਕਾਰੀਆਂ ਦੇ ਸੋਮਵਾਰ ਨੂੰ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਸਬ-ਇੰਸਪੈਕਟਰ (ਡੀ. ਐੱਸ. ਪੀ.) ਪੱਧਰ ਦੇ 68 ਅਧਿਕਾਰੀ ਸ਼ਾਮਲ ਹਨ। ਇਕ ਰਿਲੀਜ਼ 'ਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਅਧਿਕਾਰੀਆਂ ਦੀ ਬਦਲੀ ਕੀਤੀ ਗਈ ਹੈ, ਉਸ 'ਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਜੋਗਿੰਦਰ ਸ਼ਰਮਾ ਵੀ ਸ਼ਾਮਲ ਹਨ, ਜੋ ਫਿਲਹਾਲ ਹਿਸਾਰ 'ਚ ਡੀ. ਐੱਸ. ਪੀ. ਅਹੁਦੇ 'ਤੇ ਤਾਇਨਾਤ ਸੀ। ਰਿਲੀਜ਼ 'ਚ ਦੱਸਿਆ ਗਿਆ ਹੈ ਕਿ ਸ਼ਰਮਾ ਦਾ ਤਬਾਦਲਾ ਕੁਰੂਕਸ਼ੇਤਰ ਜ਼ਿਲ੍ਹੇ ਦੇ ਪੇਹੋਵਾ ਵਿਚ ਡੀ. ਐੱਸ. ਪੀ. ਦੇ ਅਹੁਦੇ 'ਤੇ ਕੀਤਾ ਗਿਆ ਹੈ। ਇਤਫਾਕ ਨਾਲ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਸੂਬੇ ਦੇ ਖੇਡ ਮੰਤਰੀ ਸੰਦੀਪ ਸਿੰਘ ਵੀ ਪੇਹੋਵਾ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਦੇ ਹਨ। ਹੋਰ ਪੁਲਸ ਅਧਿਕਾਰੀਆਂ ਵਿੱਚ ਗੁੜਗਾਓਂ ਦੇ ਸਹਾਇਕ ਕਮਿਸ਼ਨਰ ਪੁਲਸ (ਏ. ਸੀ. ਪੀ.) ਮੁਕੇਸ਼ ਜਾਖੜ ਨੂੰ ਪੰਚਕੂਲਾ ਜ਼ਿਲ੍ਹੇ ਦੇ ਕਾਲਕਾ ਵਿੱਚ ਤਬਾਦਲਾ ਕੀਤਾ ਗਿਆ ਹੈ।


Gurdeep Singh

Content Editor

Related News