ਕੋਰੋਨਾ ਖਿਲਾਫ ਲਡ਼ਨ ਲਈ ਵਰਦੀ ''ਚ ਨਿਕਲਿਆ ਇਹ ਸਾਬਕਾ ਕ੍ਰਿਕਟਰ, ਸਾਹਮਣੇ ਆਈਆਂ ਤਸਵੀਰਾਂ

03/25/2020 1:18:54 PM

ਨਵੀਂ ਦਿੱਲੀ : ਕੋਰੋਨਾ ਵਾਇਰਸ (ਕੋਵਿਡ-19) ਦੀ ਵਜ੍ਹਾ ਤੋਂ ਇਕ ਪਾਸੇ ਜਿੱਥੇ ਸਾਰੇ ਖਿਡਾਰੀ ਆਪਣੇ-ਆਪਣੇ ਘਰਾਂ ਵਿਚ ਬੰਦ ਰਹਿਣ ਲਈ ਮਜਬੂਰ ਹਨ, ਉੱਥੇ ਹੀ ਟੀਮ ਇੰਡੀਆ ਨੂੰ ਟੀ-20 ਵਰਲਡ ਕੱਪ ਜਿਤਾਉਣ ਵਾਲਾ ਖਿਡਾਰੀ ਸੜਕਾਂ 'ਤੇ ਲੋਕਾਂ ਦੀ ਮਦਦ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਖਤਰਨਾਕ ਜਾਨਲੇਵਾ ਬੀਮਾਰੀ ਤੋਂ ਬਚਾ ਰਿਹਾ ਹੈ। ਭਾਰਤ ਨੂੰ ਸਾਲ 2007 ਵਿਚ ਟੀ-20 ਵਰਲਡ ਕੱਪ ਜਿਤਾਉਣ ਵਾਲਾ ਜੋਗਿੰਦਰ ਸ਼ਰਮਾ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਪਰ ਉਹ ਹੁਣ ਹਰਿਆਣਾ ਪੁਲਸ ਦੇ ਡੀ. ਐੱਸ. ਪੀ. ਹਨ ਅਤੇ ਕੋਰੋਨਾ ਵਾਇਰਸ ਦੌਰਾਨ ਉਹ ਘਰੋਂ ਡਿਊਟੀ 'ਤੇ ਹਨ।

ਜੋਗਿੰਦਰ ਸ਼ਰਮਾ ਸੜਕ 'ਤੇ ਨਿਕਲ ਰਹੇ ਲੋਕਾਂ ਨੂੰ ਘਰ ਵਾਪਸ ਭੇਜ ਰਹੇ ਹਨ। ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਵਿਚ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਹੈ ਪਰ ਫਿਰ ਵੀ ਲੋਕ ਘਰਾਂ 'ਚੋਂ ਬਾਹਰ ਨਿਕਲ ਰਹੇ ਹਨ। ਲੋਕਾਂ ਨੂੰ ਘਰੋਂ ਨਿਕਲਣ ਤੋਂ ਰੋਕਣ ਦੀ ਜ਼ਿੰਮੇਵਾਰੀ ਜੋਗਿੰਦਰ ਸ਼ਰਮਾ ਨੂੰ ਮਿਲੀ ਹੋਈ ਹੈ। ਜੋਗਿੰਦਰ ਸ਼ਰਮਾ ਨੇ ਟਵੀਟ ਕਰ ਲੋਕਾਂ ਨੂੰ ਅਪੀਲ ਕਰਦਿਆਂ ਲਿਖਿਆ, ''ਰੋਕਥਾਮ ਕੋਰੋਨਾ ਵਾਇਰਸ ਦਾ ਇਕਲੌਤਾ ਇਲਾਜ ਹੈ। ਚਲੋ ਇਕੱਠੇ ਰਹੀਏ ਅਤੇ ਇਸ ਮਹਾਮਾਰੀ ਨਾਲ ਲੜੀਏ। ਕਿਰਪਾ ਕਰਕੇ ਸਾਡਾ ਸਾਥ ਦਵੋਂ। ਜੈ ਹਿੰਦ।''

ਕਰੀਅਰ
PunjabKesari
ਜੋਗਿੰਦਰ ਸ਼ਰਮਾ ਨੇ ਭਾਰਤ ਲਈ ਸਿਰਫ 4 ਵਨ ਡੇ ਅਤੇ 4 ਟੀ-20 ਮੈਚ ਖੇਡੇ ਹਨ। ਜੋਗਿੰਦਰ ਸ਼ਰਮਾ ਨੇ ਕੌਮਾਂਤਰੀ ਕ੍ਰਿਕਟ ਵਿਚ ਸਿਰਫ 5 ਵਿਕਟਾਂ ਲਈਆਂ। ਹਾਲਾਂਕਿ ਉਸ ਦੀਆਂ ਇਹ ਵਿਕਟਾਂ ਭਾਰਤ ਦੇ ਬਹੁਤ ਕੰਮ ਆਈਆਂ। ਜੋਗਿੰਦਰ ਸ਼ਰਮਾ ਨੂੰ ਸਾਲ 2007 ਵਿਚ ਹੋਏ ਟੀ-20 ਵਰਲਡ ਕੱਪ ਵਿਚ ਖੇਡਣ ਦਾ ਮੌਕਾ ਮਿਲਿਆ। ਉਸ ਨੇ ਸੈਮੀਫਾਈਨਲ ਅਤੇ ਫਾਈਨਲ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਭਾਰਤ ਨੂੰ ਚੈਂਪੀਅਨ ਬਣਾਇਆ। ਆਸਟਰੇਲੀਆ ਖਿਲਾਫ ਸੈਮੀਫਾਈਨਲ ਵਿਚ ਜੋਗਿੰਦਰ ਨੇ ਆਖਰੀ ਓਵਰ ਵਿਚ 2 ਵਿਕਟਾਂ ਲੈ ਕੇ ਭਾਰਤ ਨੂੰ ਜਿੱਤ ਦਿਵਾਈ ਸੀ। ਉੱਥੇ ਹੀ ਫਾਈਨਲ ਵਿਚ ਉਸ ਨੇ ਪਾਕਿਸਤਾਨ ਖਿਲਾਫ ਆਖਰੀ ਓਵਰ ਸੁੱਟਿਆ ਅਤੇ ਮਿਸਬਾਹ ਉਲ ਹਕ ਨੂੰ ਆਊਟ ਕਰ ਟੀਮ ਇੰਡੀਆ ਨੂੰ ਚੈਂਪੀਅਨ ਬਣਾਇਆ। ਹਾਲਾਂਕਿ ਇਸ ਮੈਚ ਤੋਂ ਬਾਅਦ ਜੋਗਿੰਦਰ ਸ਼ਰਮਾ ਦਾ ਟੀ-20 ਕਰੀਅਰ ਖਤਮ ਹੋ ਗਿਆ। ਉਸ ਨੂੰ ਕਦੇ ਭਾਰਤੀ ਟੀਮ ਵਿਚ ਨਹੀਂ ਚੁਣਿਆ ਗਿਆ। ਸਾਲ 2007 ਹੀ ਉਸ ਦੇ ਕੌਮਾਂਤਰੀ ਕ੍ਰਿਕਟ ਦਾ ਆਖਰੀ ਸਾਲ ਰਿਹਾ।


Ranjit

Content Editor

Related News